ਨੈਸ਼ਨਲ ਡੈਸਕ : ਸੋਸ਼ਲ ਮੀਡੀਆ 'ਤੇ ਦੋਸਤੀ ਤੇ ਫਿਰ ਅਸ਼ਲੀਲ ਚੈਟ ਦੇ ਨਾਂ 'ਤੇ ਫਸਾ ਕੇ ਨੌਜਵਾਨਾਂ ਨੂੰ ਚੂਨਾ ਲਗਾਉਣ ਵਾਲਾ ਇੱਕ ਵੱਡਾ ਸੈਕਸਟੌਰਸ਼ਨ ਰੈਕੇਟ ਬਿਹਾਰ ਤੋਂ ਚਲਾਇਆ ਜਾ ਰਿਹਾ ਸੀ। ਇਸ ਰੈਕੇਟ ਦਾ ਪਰਦਾਫਾਸ਼ ਨਾਗਪੁਰ ਦੀ ਸਾਇਬਰ ਪੁਲਸ ਨੇ ਕੀਤਾ ਹੈ। ਗ੍ਰਿਫ਼ਤਾਰ ਹੋਇਆ ਮੁਲਜ਼ਮ ਸਿਰਫ 20 ਸਾਲ ਦਾ ਹੈ ਅਤੇ 10ਵੀਂ ਫੇਲ੍ਹ ਹੈ। ਉਸ ਨੇ Instagram 'ਤੇ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਬਣ ਕੇ ਨਾਗਪੁਰ ਦੇ ਇਕ ਨੌਕਰੀਪੇਸ਼ਾ ਨੌਜਵਾਨ ਨੂੰ ਫਸਾਇਆ ਅਤੇ ਉਸ ਕੋਲੋਂ 49 ਲੱਖ 34 ਹਜ਼ਾਰ ਰੁਪਏ ਠੱਗ ਲਏ।
ਇਹ ਵੀ ਪੜ੍ਹੋ...ਅੱਜ, ਕੱਲ੍ਹ ਤੇ ਪਰਸੋਂ ਪਵੇਗੀ ਭਾਰੀ ਬਾਰਿਸ਼ ! IMD ਨੇ ਜਾਰੀ ਕੀਤੀ ਚਿਤਾਵਨੀ
ਇਹ ਹੈ ਪੂਰਾ ਮਾਮਲਾ
ਮੁਲਜ਼ਮ ਸੁਰੇਂਦਰ ਕੁਮਾਰ ਸਿੰਘ ਨੇ ਲੜਕੀ ਦੇ ਨਾਮ 'ਤੇ ਇੱਕ ਫੇਕ Instagram ID ਬਣਾਈ। ਨਾਗਪੁਰ ਦੇ ਨੌਜਵਾਨ ਨੂੰ ਰਿਕਵੈਸਟ ਭੇਜੀ ਗਈ, ਜੋ ਕਿ ਇੱਕ ਨਿੱਜੀ ਕੰਪਨੀ 'ਚ ਕੰਮ ਕਰਦਾ ਸੀ। ਖ਼ੂਬਸੂਰਤ ਤਸਵੀਰਾਂ ਦੇ ਆਧਾਰ 'ਤੇ ਨੌਜਵਾਨ ਨੇ ਫ੍ਰੈਂਡ ਰਿਕਵੈਸਟ ਸਵੀਕਾਰ ਕਰ ਲਈ। ਫਿਰ ਦੋਵੇਂ 'ਚ ਚੈਟਿੰਗ ਹੋਣੀ ਲੱਗੀ, ਨੰਬਰ ਐਕਸਚੇਂਜ ਹੋਏ ਤੇ ਕੁਝ ਦਿਨਾਂ 'ਚ ਗੱਲਬਾਤ ਅਸ਼ਲੀਲ ਚੈਟ ਤੱਕ ਪਹੁੰਚ ਗਈ। ਮੁਲਜ਼ਮ ਨੇ ਅਸ਼ਲੀਲ ਤਸਵੀਰਾਂ ਦੀ ਵੀਡੀਓ ਬਣਾਈ ਅਤੇ ਉਨ੍ਹਾਂ ਨੂੰ ਇੰਟਰਨੈੱਟ 'ਤੇ ਚਾੜ੍ਹਣ ਦੀ ਧਮਕੀ ਦਿੱਤੀ। ਡਰੇ ਹੋਏ ਨੌਜਵਾਨ ਨੇ ਕਈ ਕਿਸ਼ਤਾਂ 'ਚ ਕਰੀਬ 50 ਲੱਖ ਰੁਪਏ ਮੁਲਜ਼ਮ ਦੇ ਖਾਤੇ 'ਚ ਭੇਜ ਦਿੱਤੇ।
ਇਹ ਵੀ ਪੜ੍ਹੋ...ਹਿਮਾਚਲ ਪੁਲਸ ਨੇ ਚੁੱਕਿਆ ਪੰਜਾਬੀ ਨੌਜਵਾਨ! ਪੰਜਾਬ ਦੇ ਇਸ ਜ਼ਿਲ੍ਹੇ 'ਚ ਕੀਤੀ ਕਾਰਵਾਈ
ਇਸ ਤਰ੍ਹਾਂ ਆਇਆ ਅੜਿੱਕੇ
ਨਾਗਪੁਰ ਦੀ ਸਾਇਬਰ ਪੁਲਸ ਨੇ ਤਕਨੀਕੀ ਜਾਂਚ ਰਾਹੀਂ ਪਤਾ ਲਾਇਆ ਕਿ ਇਹ ਠੱਗੀ ਬਿਹਾਰ ਦੇ ਪੂਰਨੀਆ ਤੋਂ ਕੀਤੀ ਗਈ ਸੀ। ਪੁਲਸ ਨੇ ਛਾਪੇਮਾਰੀ ਕਰ ਕੇ ਸੁਰੇਂਦਰ ਕੁਮਾਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਸਦੇ ਬੈਂਕ ਖਾਤਿਆਂ 'ਚ ਸੌ ਤੋਂ ਵੱਧ ਟ੍ਰਾਂਜ਼ੈਕਸ਼ਨ ਹੋ ਚੁੱਕੀਆਂ ਹਨ। ਇਸ ਦੇ ਨਾਲ ਪੁਲਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਇਸ ਇਲਾਕੇ 'ਚ 25 ਤੋਂ ਵੱਧ ਨੌਜਵਾਨ ਇੱਕ ਠੱਗੀ ਗਿਰੋਹ ਦਾ ਹਿੱਸਾ ਹਨ।
ਇਹ ਵੀ ਪੜ੍ਹੋ...ਦਿਨ-ਦਿਹਾੜੇ ਮਾਰ'ਤਾ 19 ਸਾਲਾ ਮੁੰਡਾ ! ਪਿੱਠ 'ਤੇ ਚਾਕੂ ਮਾਰ ਕੇ ਮੁਲਜ਼ਮ ਹੋਏ ਫਰਾਰ
ਪੂਰੇ ਰੈਕੇਟ ਦਾ ਪਰਦਾਫਾਸ਼
ਨਾਗਪੁਰ ਦੇ ਡੀਸੀਪੀ ਲੋਹਿਤ ਮਤਾਨੀ ਨੇ ਦੱਸਿਆ ਕਿ “ਇਹ ਕੇਵਲ ਇੱਕ ਮੁਲਜ਼ਮ ਦੀ ਗਿਰਫ਼ਤਾਰੀ ਨਹੀਂ, ਸਗੋਂ ਇੱਕ ਪੂਰੇ ਰੈਕੇਟ ਦਾ ਪਰਦਾਫਾਸ਼ ਹੈ। ਜਿਹੜਾ ਗਿਰੋਹ Instagram ਵਰਗੀਆਂ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਕੇ ਨੌਜਵਾਨਾਂ ਨੂੰ ਫਸਾ ਰਿਹਾ ਸੀ।” ਪੁਲਿਸ ਅਜਿਹਾ ਅਨੁਮਾਨ ਲਾ ਰਹੀ ਹੈ ਕਿ ਇਹ ਗਿਰੋਹ ਸਿਰਫ਼ ਨਾਗਪੁਰ ਨਹੀਂ, ਸਗੋਂ ਹੋਰ ਸ਼ਹਿਰਾਂ ਵਿਚ ਵੀ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ। ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ ਤੇ ਹੋਰ ਗਿਰੋਹ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
12 ਸਾਲਾਂ 'ਚ ਦੁੱਗਣੀ ਹੋਈ ਖੇਤੀਬਾੜੀ ਤੋਂ ਆਮਦਨ, 29.49 ਲੱਖ ਕਰੋੜ ਤੱਕ ਪੁੱਜਾ ਅੰਕੜਾ
NEXT STORY