ਨਵੀਂ ਦਿੱਲੀ-ਦਿੱਲੀ ਵਿਚ 5 ਨਾਬਾਲਗਾਂ ਸਮੇਤ 13 ਸ਼ੱਕੀ ਬੰਗਲਾਦੇਸ਼ੀ ਨਾਗਰਿਕਾਂ ਨੂੰ ਬਿਨਾਂ ਜਾਇਜ਼ ਦਸਤਾਵੇਜ਼ਾਂ ਦੇ ਰਹਿਣ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸਿਆ ਕਿ ਹਿਰਾਸਤ ਵਿਚ ਲਏ ਗਏ ਵਿਅਕਤੀ ਮੁਹੰਮਦ ਰਫੀਕੁਲ (50), ਖੋਤੇਜਾ ਬੇਗਮ (41), ਮੁਹੰਮਦ ਅਨਵਰ ਹੁਸੈਨ (37), ਮੁਹੰਮਦ ਅਮੀਨੁਲ ਇਸਲਾਮ (28), ਜੋਰੀਨਾ ਬੇਗਮ (27), ਅਫਰੋਜ਼ਾ ਖਾਤੂਨ (25), ਮੁਹੰਮਦ ਖਾਖੋਨ (20), ਹਸਨਾ (19) ਅਤੇ 5 ਨਾਬਾਲਗ ਬੰਗਲਾਦੇਸ਼ ਦੇ ਖੁਦੀਗ੍ਰਾਮ ਦੇ ਰਹਿਣ ਵਾਲੇ ਹਨ।
ਉਨ੍ਹਾਂ ਦੱਸਿਆ ਕਿ ਇਕ ਮੁਹਿੰਮ ਦੌਰਾਨ ਬਾਹਰੀ ਦਿੱਲੀ ਦੇ ਔਚੰਦੀ ਪਿੰਡ ਵਿਚ ਇਨ੍ਹਾਂ ਸਾਰਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਕਾਲਾ ਹਿਰਨ ਸ਼ਿਕਾਰ ਮਾਮਲੇ ’ਚ ਸੈਫ, ਨੀਲਮ, ਤੱਬੂ ਤੇ ਸੋਨਾਲੀ ਦੀਆਂ ਵਧੀਆਂ ਮੁਸ਼ਕਲਾਂ
NEXT STORY