ਬੈਂਗਲੁਰੂ (ਏਜੰਸੀ)- ਕਰਨਾਟਕ ਸਾਈਬਰ ਕਮਾਂਡ ਨੇ ਮਿਆਂਮਾਰ ’ਚ ਚੀਨ ਵੱਲੋਂ ਚਲਾਏ ਜਾ ਰਹੇ ਠੱਗੀ ਕੇਂਦਰ ’ਚ ਬੰਧਕ ਬਣਾਏ 2 ਭਾਰਤੀ ਨਾਗਰਿਕਾਂ ਨੂੰ ਸਫ਼ਲਤਾਪੂਰਵਕ ਬਚਾਅ ਕੇ ਵਾਪਸ ਲਿਆਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ, ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਮਿਆਂਮਾਰ ਸਥਿਤ ਭਾਰਤੀ ਦੂਤਘਰ ਦੇ ਸਹਿਯੋਗ ਨਾਲ ਇਹ ਮੁਹਿੰਮ ਚਲਾਈ ਗਈ।
ਉਨ੍ਹਾਂ ਦੱਸਿਆ ਕਿ ਕਰਨਾਟਕ ਦੇ ਰਹਿਣ ਵਾਲੇ ਦੋਵੇਂ ਨੌਜਵਾਨਾਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ ਅਤੇ ਉਹ ਆਪਣੇ ਘਰ ਪਹੁੰਚ ਗਏ ਹਨ। ਕਰਨਾਟਕ ਸਾਈਬਰ ਕਮਾਂਡ ਨੇ ਨੌਜਵਾਨਾਂ ਨੂੰ ਦੱਖਣ-ਪੂਰਬੀ ਏਸ਼ੀਆ ’ਚ ਨੌਕਰੀ ਦੀ ਪੇਸ਼ਕਸ਼ ਸਵੀਕਾਰ ਕਰਨ ਤੋਂ ਪਹਿਲਾਂ ਬੇਹੱਦ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਖਾਸ ਕਰ ਕੇ ਅਜਿਹੀ ਪੇਸ਼ਕਸ਼ ਤੋਂ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ, ਜਿਨ੍ਹਾਂ ’ਚ ‘ਆਈ. ਟੀ.’, ‘ਕਸਟਮਰ ਸਪੋਰਟ’, ‘ਡਾਟਾ ਐਂਟਰੀ’ ਜਾਂ ‘ਆਨਲਾਈਨ ਮਾਰਕੀਟਿੰਗ’ ਜਿਹੇ ਕੰਮ ਲਈ ਥਾਈਲੈਂਡ, ਮਿਆਂਮਾਰ, ਲਾਓਸ ਜਾਂ ਕੰਬੋਡੀਆ ’ਚ ਵੱਧ ਤਨਖਾਹ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ।
ਗੱਲਬਾਤ ਲਈ ਸਰਕਾਰ ਦਾ ਵਿਦਿਆਰਥੀਆਂ ਨੂੰ ਖੁੱਲ੍ਹਾ ਸੱਦਾ ! ਕੇਂਦਰੀ ਮੰਤਰੀ ਨੇ ਖ਼ੁਦ ਕੀਤਾ ਐਲਾਨ
NEXT STORY