ਉਮਰੀਆ — ਮੱਧ ਪ੍ਰਦੇਸ਼ ਦੇ ਉਮਰੀਆ ਜ਼ਿਲ੍ਹੇ 'ਚ ਬੁੱਧਵਾਰ ਸ਼ਾਮ ਨੂੰ ਜੁੜਵਾ ਭੈਣਾਂ ਸਮੇਤ ਘੱਟੋ-ਘੱਟ ਚਾਰ ਲੋਕਾਂ ਦੀ ਸੋਨ ਨਦੀ 'ਚ ਡੁੱਬਣ ਨਾਲ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਘੁੰਗੂਟੀ ਪੁਲਸ ਚੌਕੀ ਦੇ ਇੰਚਾਰਜ ਭੁਪਿੰਦਰ ਪੰਤ ਨੇ ਦੱਸਿਆ ਕਿ ਇਹ ਘਟਨਾ ਟਿੱਕਰੀ ਟੋਲਾ ਪਿੰਡ ਦੇ ਬਾਹਰਵਾਰ ਉਸ 0ਸਮੇਂ ਵਾਪਰੀ ਜਦੋਂ ਸ਼ਾਹਡੋਲ ਵਾਸੀ ਅੱਠ ਵਿਅਕਤੀ ਨਦੀ ਨੇੜੇ ਸੈਰ ਕਰਨ ਗਏ ਸਨ।
ਇਹ ਵੀ ਪੜ੍ਹੋ- Apple ਨੇ ਕੀਤਾ ਕੰਪਨੀ ਦੇ ਸਭ ਤੋਂ ਵੱਡੇ ਈਵੈਂਟ ਦਾ ਐਲਾਨ, ਜਾਣੋ ਕਦੋਂ ਤੇ ਕੀ-ਕੀ ਹੋਵੇਗਾ ਲਾਂਚ?
ਉਨ੍ਹਾਂ ਕਿਹਾ, ''ਦੋ 19 ਸਾਲਾ ਜੁੜਵਾ ਭੈਣਾਂ ਅਤੇ ਦੋ ਆਦਮੀ (20 ਅਤੇ 22 ਸਾਲ ਦੀ ਉਮਰ) ਨਦੀ ਦੇ ਡੂੰਘੇ ਪਾਣੀ 'ਚ ਵੜ ਗਏ ਅਤੇ ਡੁੱਬ ਗਏ।'' ਸਟੇਟ ਡਿਜ਼ਾਸਟਰ ਐਮਰਜੈਂਸੀ ਰਿਸਪਾਂਸ ਫੋਰਸ (ਐਸ.ਡੀ.ਆਰ.ਐਫ.) ਨੇ ਚਾਰੇ ਲਾਸ਼ਾਂ ਨੂੰ ਬਾਹਰ ਕੱਢ ਲਿਆ। ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਾਦੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ਜੋੜੇ ਦੀ ਵੀਡੀਓ ਵਾਇਰਲ, ਗ੍ਰਿਫਤਾਰ ਹੋਣ 'ਤੇ ਹੱਥ ਜੋੜ ਮੰਗੀਆਂ ਮਾਫੀਆਂ
NEXT STORY