ਜੰਮੂ— ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲੇ 'ਚ ਪੁਲਸ ਨੇ ਵੀਰਵਾਰ ਨੂੰ ਹਿਜ਼ਬੁਲ ਮੁਜਾਹਿਦੀਨ ਦੇ ਚਾਰ ਸਰਗਰਮ ਅੱਤਵਾਦੀਆਂ ਨੂੰ ਜਨ ਸੁਰੱਖਿਆ ਕਾਨੂੰਨ ਦੇ ਤਹਿਤ ਗ੍ਰਿਫਤਾਰ ਕੀਤਾ। ਰਾਜੌਰੀ ਦੇ ਸੀਨੀਅਰ ਪੁਲਸ ਕਮਿਸ਼ਨਰ ਯੁਗਲ ਮਨਹਾਸ ਨੇ ਦੱਸਿਆ ਕਿ ਪੁਲਸ ਨੇ ਹਿਜ਼ਬੁਲ ਮੁਜਾਹਿਦੀਨ ਦੇ ਚਾਰ ਸਰਗਰਮ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸਾਰੇ ਹਵਾਲਾ ਰੈਕੇਟ 'ਚ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਨੂੰ ਕੋਟ ਭਲਵਾਲ ਦੇ ਕੇਂਦਰੀ ਜੇਲ 'ਚ ਰੱਖਿਆ ਗਿਆ ਹੈ। ਅੱਤਵਾਦੀਆਂ ਦੀ ਪਛਾਣ ਸ਼ੋਂਪੀਆਂ ਜ਼ਿਲੇ ਦੇ ਮਾਲਦੇਰਾ ਨਿਵਾਸੀ ਸੱਜਾਦ ਅਹਿਮਦ ਮੱਲਾ, ਰਾਜੌਰੀ ਜ਼ਿਲੇ ਦੇ ਕਟੌਤੀ ਬਗਲਾ ਨਿਵਾਸੀ ਮੁਹੰਮਦ ਆਰਿਫ, ਸ਼ੋਂਪੀਆਂ ਦੇ ਹਿਫਕੁਰੀ ਨਿਵਾਸੀ ਖੁਰਸ਼ੀਦ ਅਹਿਮਦ ਠੋਕਰ ਉਰਫ ਤੁਜਮਾਲ ਤੇ ਸ਼ੋਂਪੀਆਂ ਦੇ ਹੀ ਹੁਨ ਬਾਜ਼ਾਰ ਦੇ ਨਿਵਾਸੀ ਏਜਾਜ਼ ਅਹਿਮਦ ਸਾਫੀ ਉਰਫ ਗਾਜ਼ੀ ਬਾਬਾ ਦੇ ਰੂਪ 'ਚ ਕੀਤੀ ਗਈ ਹੈ। ਮਨਹਾਸ ਨੇ ਦੱਸਿਆ ਕਿ ਚਾਰਾਂ ਅੱਤਵਾਦੀਆਂ ਨੂੰ ਰਾਜੌਰੀ ਦੇ ਜ਼ਿਲਾ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਚਾਰਾਂ ਨੂੰ ਜਨ ਸੁਰੱਖਿਆ ਕਾਨੂੰਨ ਦੇ ਤਹਿਤ ਗ੍ਰਿਫਤਾਰ ਕਰਨ ਦਾ ਆਦੇਸ਼ ਦਿੱਤਾ।
ਚੀਨ ਦੇ ਪਾਣੀ ਨਾਲ ਅਸਾਮ 'ਚ ਆ ਸਕਦੈ ਹੜ੍ਹ, ਹਾਈ ਅਲਰਟ
NEXT STORY