ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਸ਼੍ਰੀਲੰਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਗ਼ੈਰ-ਕਾਨੂੰਨੀ ਤੌਰ ’ਤੇ ਆਨਲਾਈਨ ਜੂਆ ਖੇਡਣ ਦੇ ਦੋਸ਼ ’ਚ 8 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਉਮਰ 22 ਤੋਂ 51 ਸਾਲ ਦੇ ਵਿਚਕਾਰ ਹੈ। ਥਲਾਵਥੁਗੋਡਾ ਸਥਿਤ ਇਕ ਮਕਾਨ ’ਚ ਜੂਆ ਖੇਡੇ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਕੋਲੰਬੋ ਦੇ ਉਪਨਗਰੀ ਇਲਾਕੇ ਥਲੰਗਾਮਾ ਦੀ ਪੁਲਸ ਨੇ ਐਤਵਾਰ ਨੂੰ ਛਾਪਾ ਮਾਰਿਆ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਛਾਪੇ ਦੌਰਾਨ ਕੰਪਿਊਟਰ ਅਤੇ ਮੋਬਾਈਲ ਫ਼ੋਨ ਵੀ ਜ਼ਬਤ ਕੀਤੇ ਗਏ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
PM ਮੋਦੀ ਨੇ ਚੁਣੇ ਪ੍ਰਤੀਨਿਧੀ ਵਜੋਂ 25 ਸਾਲ ਪੂਰੇ ਹੋਣ 'ਤੇ ਦਿੱਲੀ ਦੇ ਮੰਦਰ 'ਚ ਕੀਤੀ ਪ੍ਰਾਰਥਨਾ
NEXT STORY