ਨਵੀਂ ਦਿੱਲੀ (ਏਐੱਨਆਈ) : ਸੋਮਵਾਰ ਤੜਕੇ ਦਿੱਲੀ ਦੀ ਆਈਐੱਨਏ ਮਾਰਕੀਟ ਵਿਚ ਇਕ ਰੈਸਟੋਰੈਂਟ ਵਿਚ ਅੱਗ ਲੱਗ ਗਈ। ਅਧਿਕਾਰੀਆਂ ਮੁਤਾਬਕ ਇਸ ਘਟਨਾ 'ਚ ਚਾਰ ਤੋਂ ਛੇ ਲੋਕ ਜ਼ਖਮੀ ਹੋਏ ਹਨ। ਸੱਤ ਤੋਂ ਅੱਠ ਫਾਇਰ ਬ੍ਰਿਗੇਡ ਗੱਡੀਆਂ ਇਸ ਸਮੇਂ ਮੌਕੇ 'ਤੇ ਮੌਜੂਦ ਹਨ ਅਤੇ ਇਸ 'ਤੇ ਕਾਬੂ ਪਾਉਣ ਦਾ ਕੰਮ ਚੱਲ ਰਿਹਾ ਹੈ।
ਦਿੱਲੀ ਫਾਇਰ ਸਰਵਿਸ ਸਟੇਸ਼ਨ ਦੇ ਟ੍ਰੇਨਿੰਗ ਅਫਸਰ (ਐੱਸਟੀਓ) ਮਨੋਜ ਮੇਹਲਾਵਤ ਨੇ ਏਐੱਨਆਈ ਨੂੰ ਦੱਸਿਆ, "ਸਾਨੂੰ ਸਵੇਰੇ 3:20 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਇੱਥੇ ਰੈਸਟੋਰੈਂਟ ਵਿਚ ਅੱਗ ਲੱਗ ਗਈ ਹੈ ਅਤੇ ਚਾਰ ਤੋਂ ਛੇ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਰੈਸਟੋਰੈਂਟ ਵਿਚ ਲੋੜ ਤੋਂ ਵੱਧ ਕਮਰਸ਼ੀਅਲ ਸਿਲੰਡਰ ਸਟੋਰ ਕੀਤੇ ਗਏ ਸਨ, ਜਿਸ ਕਾਰਨ ਕੋਈ ਵੱਡੀ ਤ੍ਰਾਸਦੀ ਹੋ ਸਕਦੀ ਸੀ।" ਹੋਰ ਵੇਰਵਿਆਂ ਦੀ ਉਡੀਕ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਉਹ ਇਕ ਸ਼ਾਨਦਾਰ ਬੁਲਾਰੇ ਹਨ, ਉਨ੍ਹਾਂ ਦੀ ਸ਼ਖਸੀਅਤ ਆਕਰਸ਼ਕ ਹੈ', Ranbir Kapoor ਨੇ ਕੀਤੀ ਪੀਐੱਮ ਮੋਦੀ ਦੀ ਤਾਰੀਫ਼
NEXT STORY