ਨਾਗਪੁਰ (ਏਜੰਸੀ)- ਮਹਾਰਾਸ਼ਟਰ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਪਿਆਰੇ ਖਾਨ ਨੇ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਅਤੇ ਬਜਰੰਗ ਦਲ ਦੇ ਪੰਜ ਵਰਕਰਾਂ ਖ਼ਿਲਾਫ਼ 250 ਕਰੋੜ ਰੁਪਏ ਦਾ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਹੈ। ਇਨ੍ਹਾਂ ਵਰਕਰਾਂ ਨੇ ਨਾਸਿਕ ਸੈਂਟਰਲ ਜੇਲ੍ਹ ਦੇ ਅਧਿਕਾਰਤ ਦੌਰੇ ਦੌਰਾਨ ਗੈਂਗਸਟਰ ਅਬੂ ਸਲੇਮ ਨਾਲ ਉਨ੍ਹਾਂ ਦੀ ਮੁਲਾਕਾਤ ਨੂੰ ਲੈ ਕੇ ਉਨ੍ਹਾਂ 'ਤੇ ਝੂਠੇ ਅਤੇ ਬਦਨਾਮ ਕਰਨ ਵਾਲੇ ਦੋਸ਼ ਲਗਾਏ ਹਨ। ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐੱਚ.ਪੀ.) ਅਤੇ ਬਜਰੰਗ ਦਲ ਦੇ ਵਰਕਰਾਂ ਨੇ ਸ਼੍ਰੀ ਖਾਨ 'ਤੇ ਜੇਲ੍ਹ 'ਚ ਬਦਨਾਮ ਗੈਂਗਸਟਰ ਨੂੰ ਮਿਲਣ ਦਾ ਦੋਸ਼ ਲਗਾਇਆ ਅਤੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਇਸ ਅੰਦੋਲਨ ਨੇ ਧਾਰਮਿਕ ਮੋੜ ਉਦੋਂ ਲੈ ਲਿਆ ਜਦੋਂ ਦੋਵਾਂ ਸੰਗਠਨਾਂ ਦੇ ਵਰਕਰਾਂ ਨੇ ਸ਼੍ਰੀ ਖਾਨ ਦੇ ਇਕ ਹਿੰਦੂ ਧਾਰਮਿਕ ਸਮਾਗਮ 'ਚ ਸ਼ਾਮਲ ਹੋਣ ਤੋਂ ਬਾਅਦ ਸ਼ੁੱਧੀਕਰਨ ਦੀ ਰਸਮ ਕੀਤੀ। ਸ਼੍ਰੀ ਖਾਨ ਦੇ ਵਕੀਲ ਆਨੰਦ ਦੇਸ਼ਪਾਂਡੇ ਨੇ ਇਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਨਾਗਪੁਰ ਸੈਸ਼ਨ ਅਦਾਲਤ 'ਚ ਅਮੋਲ ਠਾਕਰੇ, ਵਿਲਾਸ ਪਾਟਿਲ, ਸ਼ੁਭਮ ਅਡਕੇ, ਗਜੇਂਦਰ ਉਰਫ਼ ਟੀਕੂ ਵਿਜੇ ਅਤੇ ਲਖਨ ਕੁਰੀਅਨ ਵਿਰੁੱਧ ਮਾਣਹਾਨੀ ਦਾ ਮਾਮਲਾ ਦਾਇਰ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜ ਵਰਕਰਾਂ ਨੇ ਸੋਸ਼ਲ ਮੀਡੀਆ 'ਤੇ ਅਪਮਾਨਜਨਕ ਪੋਸਟਾਂ ਪਾਈਆਂ ਸਨ ਅਤੇ ਕੁਝ ਨਿਊਜ਼ ਚੈਨਲਾਂ ਰਾਹੀਂ ਬਿਆਨ ਦਿੱਤੇ ਸਨ, ਜਿਸ 'ਚ ਸ਼੍ਰੀ ਖਾਨ 'ਤੇ ਅਬੂ ਸਲੇਮ ਨੂੰ ਮਿਲਣ ਦਾ ਦੋਸ਼ ਲਗਾਇਆ ਗਿਆ ਸੀ।
ਉਨ੍ਹਾਂ ਸਪੱਸ਼ਟ ਕੀਤਾ ਕਿ ਸ਼੍ਰੀ ਖਾਨ ਦਾ ਜੇਲ੍ਹ ਜਾਣਾ ਇਕ ਅਧਿਕਾਰਤ ਦੌਰੇ ਦਾ ਹਿੱਸਾ ਸੀ। ਇਸ ਮੁਕੱਦਮੇ 'ਚ ਝੂਠੇ ਦੋਸ਼ਾਂ ਅਤੇ ਜਨਤਕ ਬਿਆਨਾਂ ਨਾਲ ਸ਼੍ਰੀ ਖਾਨ ਦੀ ਅਕਸ ਖਰਾਬ ਕਰਨ ਲਈ 5 ਪ੍ਰਤੀਵਾਦੀਆਂ 'ਚੋਂ ਹਰ ਇਕ ਤੋਂ ਕਈ ਸੰਯੁਕਤ ਜ਼ਿੰਮੇਵਾਰੀਆਂ ਨਾਲ 50 ਕਰੋੜ ਰੁਪਏ ਦਾ ਹਰਜਾਨਾ ਮੰਗਿਆ ਗਿਆ ਹੈ। ਸ਼੍ਰੀ ਖਾਨ ਨੇ ਆਪਣੇ ਆਲੋਚਕਾਂ ਨੂੰ ਦੋਸ਼ ਸਾਬਤ ਕਰਨ ਦੀ ਚੁਣੌਤੀ ਦਿੱਤੀ ਹੈ ਅਤੇ ਕਿਹਾ ਹੈ ਕਿ ਜੇਕਰ ਸਾਬਤ ਹੋ ਜਾਂਦਾ ਹੈ, ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਆਪਣੇ ਦਾਅਵਿਆਂ ਦੇ ਸਮਰਥਨ 'ਚ ਸਬੂਤ ਮੁਹੱਈਆ ਕਰਵਾਉਣੇ ਚਾਹੀਦੇ ਹਨ। ਕਾਨੂੰਨੀ ਨੋਟਿਸ ਮਿਲਣ ਦੇ ਬਾਵਜੂਦ, ਵੀਐੱਚਪੀ ਅਤੇ ਬਜਰੰਗ ਦਲ ਦੇ ਵਰਕਰਾਂ ਨੇ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਸੰਕੇਤ ਦਿੱਤਾ ਹੈ ਕਿ ਉਹ ਆਪਣਾ ਵਿਰੋਧ ਪ੍ਰਦਰਸ਼ਨ ਬੰਦ ਕਰਨ ਲਈ ਤਿਆਰ ਨਹੀਂ ਹਨ। ਹੁਣ ਜਦੋਂ ਵਿਵਾਦ ਅਦਾਲਤਾਂ 'ਚ ਪਹੁੰਚ ਗਿਆ ਹੈ, ਤਾਂ ਮਾਮਲਾ ਰਾਜਨੀਤਿਕ ਅਤੇ ਧਾਰਮਿਕ ਵਿਰੋਧ ਤੋਂ ਪਰੇ ਕਾਨੂੰਨੀ ਲੜਾਈ 'ਚ ਬਦਲ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਨਹੀਂ ਹੋਵੇਗਾ ਸੁਆਗਤ, ਨਾ ਬ੍ਰਜ 'ਚ, ਨਾ ਅਵਧ 'ਚ..!' ਅਖਿਲੇਸ਼ ਯਾਦਵ ਨੇ ਧੀਰੇਂਦਰ ਸ਼ਾਸਤਰੀ 'ਤੇ ਵਿੰਨ੍ਹਿਆ ਨਿਸ਼ਾਨਾ
NEXT STORY