ਲਖਨਊ - ਰਾਜਧਾਨੀ ਲਖਨਊ ’ਚ ਮਾਡਲ ਸ਼ਰਧਾ ਦੁਬੇ ਕਾਂਡ ਵਰਗਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਠਾਕੁਰਗੰਜ ਵਿਚ 2 ਡਾਂਸਰਾਂ ਤੋਂ ਕਥਿਤ ਤੌਰ ’ਤੇ ਪ੍ਰੇਸ਼ਾਨ ਹੋ ਕੇ ਟ੍ਰੈਵਲਜ਼ ਕਾਰੋਬਾਰੀ ਦੇਸ਼ਰਾਜ ਉਰਫ਼ ਮਨੀਸ਼ ਨੇ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਉਸ ਨੇ 6 ਵੀਡੀਓਜ਼ ਬਣਾ ਕੇ ਪਤਨੀ ਨੂੰ ਭੇਜੀਆਂ, ਜਿਨ੍ਹਾਂ ਵਿਚ ਡਾਂਸਰਾਂ ਵੱਲੋਂ ਚੋਰੀ ਦਾ ਝੂਠਾ ਦੋਸ਼ ਲਗਾ ਕੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ। ਮਨੀਸ਼ ਨੇ ਵੀਡੀਓਜ਼ ਵਿਚ ਪੁਲਸ ਕਰਮਚਾਰੀਆਂ ’ਤੇ ਗਾਲਾਂ ਕੱਢਣ ਅਤੇ ਐਨਕਾਊਂਟਰ ਕਰ ਕੇ ਗੋਲੀ ਮਾਰਨ ਦੀ ਧਮਕੀ ਦੇਣ ਦਾ ਵੀ ਦੋਸ਼ ਲਗਾਇਆ। ਉਸ ਨੇ ਪਰਿਵਾਰ ਦੇ ਮੈਂਬਰਾਂ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਉਹ ਮਜਬੂਰੀ ਅਤੇ ਹੋਸ਼ੋ-ਹਵਾਸ ਵਿਚ ਇਹ ਕਦਮ ਚੁੱਕ ਰਿਹਾ ਹੈ। ਉਸ ਨੇ ਆਪਣੀ ਮੌਤ ਤੋਂ ਬਾਅਦ ਕਿਸੇ ਨੂੰ ਪ੍ਰੇਸ਼ਾਨ ਨਾ ਕਰਨ ਦੀ ਅਪੀਲ ਵੀ ਕੀਤੀ।
ਪਰਿਵਾਰ ਵਾਲਿਆਂ ਨੇ ਭਾਲ ਕੀਤੀ ਤਾਂ ਉਸ ਦੀ ਸਕੂਟੀ ਲਾਲਬਾਗ ਪੁਲ ਦੇ ਹੇਠੋਂ ਮਿਲੀ। ਬਾਅਦ ਵਿਚ ਉਸ ਦੀ ਲਾਸ਼ ਭੂਹਰ ਪੁਲ ਦੇ ਹੇਠੋਂ ਰੇਲਵੇ ਟਰੈਕ ’ਤੇ ਮਿਲੀ। ਭਰਾ ਛੇਦੀ ਲਾਲ ਦੀ ਸ਼ਿਕਾਇਤ ’ਤੇ ਪੁਲਸ ਨੇ ਸੋਮਵਾਰ ਨੂੰ ਕੇਸ ਦਰਜ ਕੀਤਾ। ਮੰਗਲਵਾਰ ਨੂੰ ਪੁਲਸ ਨੇ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਵਿਚ ਸਪਨਾ ਰਾਵਤ ਅਤੇ ਨੇਹਾ ਪਰਵੀਨ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵੇਂ ਪਾਰਾ ਖੇਤਰ ਦੀਆਂ ਰਹਿਣ ਵਾਲੀਆਂ ਹਨ।
ਦਿੱਲੀ 'ਚ DTC ਦੀ ਇਲੈਕਟ੍ਰਿਕ ਬੱਸ ਨੂੰ ਲੱਗੀ ਅੱਗ: ਸ਼ਾਸਤਰੀ ਪਾਰਕ ਨੇੜੇ ਸੜ ਕੇ ਹੋਈ ਸੁਆਹ, ਵੱਡਾ ਹਾਦਸਾ ਟਲਿਆ
NEXT STORY