ਨੈਸ਼ਨਲ ਡੈਸਕ- ਅਹਿਮਦਾਬਾਦ ਜਹਾਜ਼ ਹਾਦਸੇ ਮਗਰੋਂ ਇਕ ਅਜਿਹੀ ਦਰਦਨਾਕ ਅਤੇ ਹੈਰਾਨ ਕਰਨ ਵਾਲੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਜਿਨ੍ਹਾਂ 'ਤੇ ਯਕੀਨ ਕਰਨਾ ਮੁਸ਼ਕਲ ਹੈ। ਜਹਾਜ਼ ਹਾਦਸੇ ਵਿਚ 242 ਯਾਤਰੀਆਂ 'ਚੋਂ ਰਮੇਸ਼ ਵਿਸ਼ਵਾਸ ਕੁਮਾਰ ਜ਼ਿੰਦਾ ਬਚੇ। ਉੱਥੇ ਹੀ ਇਕ ਕਹਾਣੀ ਯਮਨ ਵਿਆਸ ਦੀ ਵੀ ਹੈ।
12 ਜੂਨ 2025 ਦਾ ਉਹ ਦਿਨ ਸੀ, ਜਦੋਂ ਯਮਨ ਫਲਾਈਟ 'ਚ ਬੈਠਣ ਲਈ ਘਰੋਂ ਨਿਕਲ ਰਿਹਾ ਸੀ। ਮਾਂ ਤੋਂ ਵਿਦਾ ਲੈਣ ਦਾ ਪਲ ਸੀ। ਭਾਵੁਕ ਮਾਂ ਨੇ ਪੁੱਤ ਨੂੰ ਕਿਹਾ ਕੁਝ ਦਿਨ ਹੋਰ ਰੁੱਕ ਜਾਂਦਾ ਪੁੱਤਰ। ਮਾਂ ਦੀ ਭਾਵੁਕ ਅਪੀਲ ਨੇ ਯਮਨ ਦੇ ਪੈਰ ਪਿੱਛੇ ਖਿੱਚ ਲਏ। ਯਮਨ ਨੇ ਆਪਣੀ ਟਿਕਟ ਕੈਂਸਲ ਕਰਵਾ ਦਿੱਤੀ।
ਇਹ ਵੀ ਪੜ੍ਹੋ- ਸਾਹਮਣੇ ਆਈ ਪਲੇਨ ਕ੍ਰੈਸ਼ ਦੀ ਅਸਲ ਵਜ੍ਹਾ ! ਇਹ ਸੀ ਪਾਇਲਟ ਦਾ ਚਿਤਾਵਨੀ ਭਰਿਆ ਆਖ਼ਰੀ ਮੈਸੇਜ
ਜੀ ਹਾਂ, ਯਮਨ ਵਿਆਸ ਨੇ 12 ਜੂਨ ਦੀ ਉਸੇ ਏਅਰ ਇੰਡੀਆ ਫਲਾਈਟ ਵਿਚ ਜਾਣਾ ਸੀ, ਜੋ ਉਡਾਣ ਦੇ ਕੁਝ ਪਲ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਈ। ਯਮਨ ਨੇ ਦੱਸਿਆ ਕਿ ਸ਼ਾਮ ਨੂੰ ਜਦੋਂ ਉਨ੍ਹਾਂ ਨੇ ਪਲੇਨ ਕ੍ਰੈਸ਼ ਦੀ ਖ਼ਬਰ ਸੁਣੀ ਦਾ ਸੁੰਨ ਰਹੇ ਗਏ। ਮਾਂ ਨੇ ਉਨ੍ਹਾਂ ਬਚਾਅ ਲਿਆ। ਮਾਂ ਉਸ ਨੂੰ ਮੌਤ ਦੇ ਮੂੰਹ ਵਿਚੋਂ ਵਾਪਸ ਖਿੱਚ ਲਿਆਈ।
ਯਮਨ ਲੱਗਭਗ ਦੋ ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਵਡੋਦਰਾ ਆਇਆ ਸੀ। ਉਹ ਕਈ ਸਾਲਾਂ ਤੋਂ ਲੰਡਨ ਵਿਚ ਵਰਕ ਪਰਮਿਟ 'ਤੇ ਕੰਮ ਕਰ ਰਿਹਾ ਹੈ। ਕੁਝ ਦਿਨਾਂ ਤੱਕ ਯਮਨ ਵਡੋਦਰਾ ਵਿਚ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਮਿਲੇ। 12 ਜੂਨ ਨੂੰ ਯਮਨ ਨੇ ਵਾਪਸੀ ਦੀ ਟਿਕਟ ਬੁੱਕ ਕਰਵਾ ਲਈ ਸੀ। ਲੰਡਨ ਪਰਤਣ ਦਾ ਸਮਾਂ ਆਇਆ ਤਾਂ ਮਾਂ ਬੇਹੱਦ ਭਾਵੁਕ ਹੋ ਗਈ। ਮਾਂ ਦੀਆਂ ਅੱਖਾਂ ਵਿਚ ਹੰਝੂ ਵੇਖ ਕੇ ਯਮਨ ਦਾ ਵੀ ਮਨ ਭਰ ਆਇਆ। ਇਸ ਦਰਮਿਆਨ ਯਮਨ ਦੇ ਪਿਤਾ ਨੇ ਵੀ ਕਿਹਾ ਕਿ ਕੁਝ ਦਿਨ ਬਾਅਦ ਚਲੇ ਜਾਵੀਂ।
ਇਹ ਵੀ ਪੜ੍ਹੋ- ਅਹਿਮਦਾਬਾਦ ਜਹਾਜ਼ ਹਾਦਸਾ: ਸਾਬਕਾ CM ਵਿਜੇ ਰੂਪਾਨੀ ਦਾ DNA ਹੋਇਆ ਮੈਚ
ਅਜਿਹੇ ਵਿਚ ਯਮਨ ਨੇ ਫ਼ੈਸਲਾ ਕੀਤਾ ਕਿ ਉਹ ਅੱਜ (12 ਜੂਨ) ਨੂੰ ਲੰਡਨ ਵਾਪਸ ਨਹੀਂ ਜਾਵੇਗਾ। ਯਮਨ ਨੇ ਆਪਣੀ ਟਿਕਟ ਕੈਂਸਲ ਕਰਵਾ ਦਿੱਤੀ। ਯਮਨ ਨੂੰ ਜਦੋਂ ਇਹ ਖ਼ਬਰ ਸੁਣਨ ਨੂੰ ਮਿਲੀ ਕਿ ਪਲੇਨ ਕ੍ਰੈਸ਼ ਹੋ ਗਿਆ ਹੈ, ਜਿਸ ਵਿਚ ਸਵਾਰ ਹੋ ਕੇ ਉਸ ਨੂੰ ਵੀ ਲੰਡਨ ਜਾਣਾ ਸੀ। ਇਸ ਜਹਾਜ਼ ਵਿਚ ਸਵਾਰ ਸਿਰਫ ਇਕ ਵਿਅਕਤੀ ਹੀ ਜਿਊਂਦਾ ਬਚਿਆ ਹੈ, ਬਾਕੀ ਸਾਰੇ ਮਾਰੇ ਗਏ ਹਨ। ਅਜਿਹੇ ਵਿਚ ਯਮਨ ਨੂੰ ਅਹਿਸਾਸ ਹੋਇਆ ਕਿ ਮਾਂ ਦੇ ਹੰਝੂਆਂ ਨੇ ਉਸ ਨੂੰ ਬਚਾਅ ਲਿਆ।
ਇਹ ਵੀ ਪੜ੍ਹੋ- ਅਹਿਮਦਾਬਾਦ ਜਹਾਜ਼ ਹਾਦਸਾ: DNA ਟੈਸਟ ਤੋਂ 31 ਮ੍ਰਿਤਕਾਂ ਦੀ ਹੋਈ ਸ਼ਨਾਖ਼ਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਾਦਸੇ ਤੋਂ ਪਹਿਲਾਂ ਕਿਉਂ ਰਿਕਾਰਡ ਕੀਤੀ ਸੀ ਵੀਡੀਓ? Plane Crash ਦਾ ਚਸ਼ਮਦੀਦ ਗਵਾਹ ਆਇਆ ਸਾਹਮਣੇ
NEXT STORY