ਨਵੀਂ ਦਿੱਲੀ: ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ ਨੂੰ ਭਾਰਤੀ ਏਅਰ ਫੋਰਸ (IAF) ਦਾ ਨਵਾਂ ਉਪ-ਮੁਖੀ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਐਤਵਾਰ ਤੋਂ ਆਪਣਾ ਇਹ ਅਹੁਦਾ ਸੰਭਾਲਣਗੇ। ਉਹ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਦੀ ਜਗ੍ਹਾ ਲੈਣਗੇ, ਜੋ ਸ਼ਨੀਵਾਰ ਨੂੰ ਭਾਰਤੀ ਏਅਰ ਫੋਰਸ ਦੇ 29ਵੇਂ ਮੁਖੀ ਵਜੋਂ ਜ਼ਿੰਮੇਵਾਰੀ ਸੰਭਾਲ ਰਹੇ ਹਨ। ਫਿਲਹਾਲ ਏਅਰ ਮਾਰਸ਼ਲ ਵਾਲੀਆ ਈਸਟਰਨ ਏਅਰ ਕਮਾਂਡ ਦੇ ਐਅਰ ਅਫਸਰ ਕਮਾਂਡਿੰਗ-ਇਨ-ਚੀਫ ਵਜੋਂ ਸੇਵਾ ਨਿਭਾ ਰਹੇ ਹਨ।
ਏਅਰ ਮਾਰਸ਼ਲ ਵਾਲੀਆ 11 ਜੂਨ, 1988 ਨੂੰ ਭਾਰਤੀ ਏਅਰ ਫੋਰਸ ਦੀ ਫਾਈਟਰ ਸਟ੍ਰੀਮ ਵਿੱਚ ਸ਼ਾਮਲ ਹੋਏ ਸਨ ਅਤੇ ਉਹ ਨੈਸ਼ਨਲ ਡਿਫੈਂਸ ਅਕੈਡਮੀ (NDA) ਦੇ ਵਿਦਿਆਰਥੀ ਰਹੇ ਹਨ। ਲਗਭਗ ਚਾਰ ਦਹਾਕਿਆਂ ਦੇ ਆਪਣੇ ਸ਼ਾਨਦਾਰ ਕਰੀਅਰ ਦੌਰਾਨ ਉਹਨਾਂ ਨੇ ਫਰੰਟਲਾਈਨ ਫਾਈਟਰ ਸਕੁਐਡਰਨ, ਟੈਕਟਿਕਸ ਐਂਡ ਏਅਰ ਕੌਮਬੈਟ ਡਿਵੈਲਪਮੈਂਟ ਇਸਟੈਬਲਿਸ਼ਮੈਂਟ ਅਤੇ ਬਰੇਲੀ ਏਅਰ ਫੋਰਸ ਸਟੇਸ਼ਨ ਦੀ ਕਮਾਂਡ ਸੰਭਾਲੀ ਹੈ। ਉਹਨਾਂ ਕੋਲ MiG-21, MiG-23, MiG-27, ਜੈਗੁਆਰ (Jaguar) ਅਤੇ Su-30 MKI ਵਰਗੇ ਕਈ ਲੜਾਕੂ ਜਹਾਜ਼ ਉਡਾਉਣ ਦਾ ਵਿਆਪਕ ਤਜਰਬਾ ਹੈ।
ਉਹਨਾਂ ਨੇ ਯੂ.ਕੇ. ਵਿੱਚ ਐਡਵਾਂਸਡ ਕਮਾਂਡ ਐਂਡ ਸਟਾਫ ਕੋਰਸ ਅਤੇ ਬੰਗਲਾਦੇਸ਼ ਵਿੱਚ ਨੈਸ਼ਨਲ ਡਿਫੈਂਸ ਕਾਲਜ (NDC) ਤੋਂ ਪੜ੍ਹਾਈ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਡਾਇਰੈਕਟੋਰੇਟ ਆਫ ਏਅਰ ਸਟਾਫ ਇੰਸਪੈਕਸ਼ਨਦੀ ਅਗਵਾਈ ਕੀਤੀ ਅਤੇ ਜਪਾਨ ਤੇ ਦੱਖਣੀ ਕੋਰੀਆ ਵਿੱਚ ਭਾਰਤੀ ਦੂਤਾਵਾਸਾਂ 'ਚ ਡਿਫੈਂਸ ਅਟੈਚੇ ਵਜੋਂ ਵੀ ਕੰਮ ਕੀਤਾ ਹੈ। ਉਨ੍ਹਾਂ ਕੋਲ ਡਿਫੈਂਸ ਅਤੇ ਸਟ੍ਰੈਟਜਿਕ ਸਟੱਡੀਜ਼ ਵਿੱਚ ਤਿੰਨ ਪੋਸਟ-ਗ੍ਰੈਜੂਏਟ ਡਿਗਰੀਆਂ ਹਨ।
ਮਾਮਲਾ 210.13 ਕਰੋੜ ਰੁਪਏ ਦੀ ਬੈਂਕ ਧੋਖਾਦੇਹੀ ਦਾ, CBI ਨੇ ਚੰਦਰਾ ਪ੍ਰੋਟੇਕੋ ਤੇ ਉਸ ਦੇ ਡਾਇਰੈਕਟਰਾਂ ਵਿਰੁੱਧ ਦਰਜ ਕੀਤੀ FIR
NEXT STORY