ਅਲੀਗੜ੍ਹ- ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ. ਐੱਮ. ਯੂ.) ਕੈਂਪਸ ’ਚ ਹੋਲੀ ਦਾ ਤਿਉਹਾਰ ਮਨਾਉਣ ਦੀ ਇਜਾਜ਼ਤ ਨੂੰ ਲੈ ਕੇ ਵਿਵਾਦ ਵਧ ਗਿਆ ਹੈ। ਅਲੀਗੜ੍ਹ ਤੋਂ ਭਾਜਪਾ ਦੇ ਸੰਸਦ ਮੈਂਬਰ ਸਤੀਸ਼ ਗੌਤਮ ਨੇ ਧਮਕੀ ਭਰੇ ਅੰਦਾਜ਼ ’ਚ ਕਿਹਾ ਕਿ ਏ. ਐੱਮ. ਯੂ. ਕੈਂਪਸ ’ਚ ਹੋਲੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਵੇਗਾ। ਜੇ ਕੋਈ ਰੋਕੇਗਾ, ਲੜੇਗਾ ਜਾਂ ਵਿਰੋਧ ਕਰੇਗਾ ਤਾਂ ਉਸ ਨੂੰ ‘ਉੱਪਰ’ ਪਹੁੰਚਾ ਦਿਆਂਗੇ।
ਸਤੀਸ਼ ਗੌਤਮ ਨੇ ਇਹ ਵੀ ਕਿਹਾ ਕਿ ਸਾਰੇ ਹਿੰਦੂ ਵਿਦਿਆਰਥੀ ਹੋਲੀ ਮਨਾਉਣਗੇ। ਜੇ ਕਿਸੇ ਹਿੰਦੂ ਵਿਦਿਆਰਥੀ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਮੈਂ ਬੈਠਾ ਹਾਂ। ਹੋਲੀ ਮਣਾਉਣ ਲਈ ਇਜਾਜ਼ਤ ਲੈਣ ਦੀ ਕੋਈ ਲੋੜ ਨਹੀਂ। ਸਤੀਸ਼ ਗੌਤਮ ਨੇ ਪੁੱਛਿਆ ਕਿ ਕੀ ਏ. ਐੱਮ. ਯੂ. ਪਾਕਿਸਤਾਨ ਦੇ ਅੰਦਰ ਹੈ? ਜੇ ਇੱਥੇ ਈਦ ਮਨਾਈ ਜਾਂਦੀ ਹੈ ਤਾਂ ਹੋਲੀ ਵੀ ਮਨਾਈ ਜਾਵੇਗੀ। ਕੋਈ ਵੀ ਹੋਲੀ ਮਨਾ ਸਕਦਾ ਹੈ, ਕੋਈ ਪਾਬੰਦੀ ਨਹੀਂ ਹੈ। ਹੋਲੀ ਮਨਾਉਣ ਬਾਰੇ ਵੀ. ਸੀ. ਜਾਂ ਰਜਿਸਟਰਾਰ ਇਨਕਾਰ ਨਹੀਂ ਕਰ ਸਕਦੇ। ਕਿਸੇ ਇਜਾਜ਼ਤ ਦੀ ਲੋੜ ਨਹੀਂ। ਹਿੰਦੂ ਵਿਦਿਆਰਥੀ ਰਜਿਸਟਰਾਰ ਨੂੰ ਇਕ ਚਿੱਠੀ ਦੇ ਦੇਣ। ਕੋਈ ਸਮੱਸਿਆ ਨਹੀਂ ਹੋਵੇਗੀ।
ਅਸਲ ’ਚ ਏ. ਐੱਮ. ਯੂ. ’ਚ ਹੋਲੀ ਨੂੰ ਲੈ ਕੇ ਵਿਵਾਦ ‘ਛਾਤਰ ਅਖਿਲ ਕੌਸ਼ਲ’ ਦੀ ਇਕ ਚਿੱਠੀ ਤੋਂ ਬਾਅਦ ਸ਼ੁਰੂ ਹੋਇਆ ਸੀ। ਹਿੰਦੂ ਵਿਦਿਆਰਥੀਆਂ ਨੇ 25 ਫਰਵਰੀ ਨੂੰ ਏ. ਐੱਮ. ਯੂ. ਦੇ ਇਕ ਪ੍ਰੋਫੈਸਰ ਨੂੰ ਵਾਈਸ ਚਾਂਸਲਰ ਦੇ ਨਾਂ ਚਿੱਠੀ ਸੌਂਪੀ ਸੀ ਅਤੇ 9 ਮਾਰਚ ਨੂੰ ਐੱਨ. ਆਰ. ਐੱਸ. ਸੀ. ਕਲੱਬ ’ਚ ‘ਹੋਲੀ ਮਿਲਨ’ ਦੇ ਆਯੋਜਨ ਦੀ ਆਗਿਆ ਮੰਗੀ ਸੀ। ਇਸ ਬਾਰੇ ਵਾਈਸ ਚਾਂਸਲਰ ਨੇ ਪ੍ਰੋਫੈਸਰਾਂ ਦੀ ਮੀਟਿੰਗ ਬੁਲਾਈ ਸੀ। ਬਾਅਦ ’ਚ ਜਦੋਂ ਵਿਦਿਆਰਥੀਆਂ ਨੇ ਇਸ ਬਾਰੇ ਦੁਬਾਰਾ ਪੁੱਛਿਆ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ‘ਹੋਲੀ ਮਿਲਨ’ ਸਮਾਗਮ ਦੇ ਆਯੋਜਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਉਦੋਂ ਤੋਂ ਹੀ ਵਿਵਾਦ ਖੜ੍ਹਾ ਹੋ ਗਿਆ ਹੈ।
ਨਾਬਾਲਗ ਦੇ ਬੁੱਲ੍ਹਾਂ ਨੂੰ ਦਬਾਉਣਾ, ਛੂਹਣਾ ਪੋਕਸੋ ਤਹਿਤ ਅਪਰਾਧ ਨਹੀਂ : ਹਾਈ ਕੋਰਟ
NEXT STORY