ਨਵੀਂ ਦਿੱਲੀ (ਏਜੰਸੀ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ 101 ਸਾਲ ਪੂਰੇ ਹੋਣ 'ਤੇ ਵਲੰਟੀਅਰਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਇਹ ਸੰਗਠਨ ਭਾਰਤੀ ਸੱਭਿਆਚਾਰ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ, ਸਮਾਜ 'ਚ ਦੇਸ਼ ਭਗਤੀ ਦੀ ਭਾਵਨਾ ਜਗਾਉਣ ਅਤੇ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਨਾਲ ਜੋੜਨ ਦੇ ਮਹਾਨ ਕੰਮ ਲੱਗਾ ਹੋਇਆ ਹੈ। ਅਮਿਤ ਸ਼ਾਹ ਨੇ 'ਐਕਸ' 'ਤੇ ਇਕ ਸੰਦੇਸ਼ 'ਚ ਕਿਹਾ, "ਰਾਸ਼ਟਰ-ਪ੍ਰਥਮ ਅਤੇ ਅਟੁੱਟ ਵਫ਼ਾਦਾਰੀ ਦੀ ਭਾਵਨਾ ਨਾਲ ਭਾਰਤ ਮਾਤਾ ਦੀ ਸੇਵਾ ਲਈ ਸਮਰਪਿਤ ਸਾਰੇ ਆਰਐੱਸਐੱਸ ਵਲੰਟੀਅਰਾਂ ਨੂੰ ਸਥਾਪਨਾ ਦਿਵਸ 'ਤੇ ਹਾਰਦਿਕ ਸ਼ੁੱਭਕਾਮਨਾਵਾਂ।"

ਉਨ੍ਹਾਂ ਕਿਹਾ,"ਸੰਘ ਭਾਰਤੀ ਸੱਭਿਆਚਾਰ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ, ਸਮਾਜ 'ਚ ਦੇਸ਼ ਭਗਤੀ ਦੀ ਭਾਵਨਾ ਜਗਾਉਣ ਅਤੇ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਨਾਲ ਜੋੜਨ ਦੇ ਉੱਤਮ ਕਾਰਜ 'ਚ ਲੱਗਾ ਹੋਇਆ ਹੈ। ਦੇਸ਼ ਭਰ 'ਚ ਸੰਘ ਵਲੰਟੀਅਰਾਂ ਦੁਆਰਾ ਕੀਤਾ ਜਾ ਰਿਹਾ ਸੇਵਾ ਕਾਰਜ ਇਕ ਮਜ਼ਬੂਤ, ਖੁਸ਼ਹਾਲ ਅਤੇ ਸਵੈ-ਨਿਰਭਰ ਭਾਰਤ ਬਣਾਉਣ ਦੇ ਸੰਕਲਪ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ।" ਸ਼ਾਹ ਨੇ ਕਿਹਾ ਕਿ ਸੇਵਾ, ਕਦਰਾਂ-ਕੀਮਤਾਂ ਅਤੇ ਦੇਸ਼ ਭਗਤੀ ਦਾ ਨਿਰਵਿਘਨ ਪ੍ਰਵਾਹ ਆਉਣ ਵਾਲੀਆਂ ਪੀੜ੍ਹੀਆਂ ਦੇ ਦਿਲਾਂ 'ਚ ਮਾਤ ਭੂਮੀ ਪ੍ਰਤੀ ਪਿਆਰ ਦੀ ਸਦੀਵੀ ਲਾਟ ਨੂੰ ਯੁੱਗਾਂ ਤੱਕ ਬਲਦਾ ਰੱਖੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਰਿਆਣਾ: ਹਿਸਾਰ 'ਚ 3 ਕਰੋੜ ਰੁਪਏ ਦੇ ਗੈਰ-ਕਾਨੂੰਨੀ ਪਟਾਕੇ ਜ਼ਬਤ, ਇੱਕ ਵਿਅਕਤੀ ਗ੍ਰਿਫ਼ਤਾਰ
NEXT STORY