ਅਹਿਮਦਾਬਾਦ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਦੇਸ਼ ਨੂੰ ਸੁਰੱਖਿਅਤ ਰੱਖਣ ਦਾ ਕੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ।
ਗੁਜਰਾਤ ਦੇ 2 ਦਿਨਾਂ ਦੌਰੇ ’ਤੇ ਇੱਥੇ ਆਏ ਅਮਿਤ ਸ਼ਾਹ ਨੇ ਸ਼ਨੀਵਾਰ ਗਾਂਧੀਨਗਰ ’ਚ ਵੱਖ-ਵੱਖ ਪ੍ਰੋਗਰਾਮਾਂ ’ਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ 2014 ਤੋਂ ਪਹਿਲਾਂ ਹਰ ਰੋਜ਼ ਅੱਤਵਾਦੀ ਹਮਲੇ ਹੁੰਦੇ ਸਨ। ਕਈ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਸਨ ਪਰ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਸੀ। ਹੁਣ ਅਜਿਹਾ ਨਹੀਂ ਹੈ। ‘ਆਪ੍ਰੇਸ਼ਨ ਸਿੰਧੂਰ’ ਬਾਰੇ ਉਨ੍ਹਾਂ ਕਿਹਾ ਕਿ ਸਾਡੀ ਫੌਜ ਨੇ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ। ਅਸੀਂ ਪ੍ਰਮਾਣੂ ਖ਼ਤਰੇ ਤੋਂ ਨਹੀਂ ਡਰਦੇ। ਸਾਡੀ ਫੌਜ ਨੇ ਪਾਕਿਸਤਾਨ ’ਚ 100 ਤੋਂ ਵੱਧ ਅੱਤਵਾਦੀਆਂ ਨੂੰ ਢੇਰ ਕੀਤਾ ਹੈ। ਭਾਰਤ ਨੇ ਪਾਕਿਸਤਾਨ ਦੇ ਕਈ ਏਅਰਬੇਸ ਤਬਾਹ ਕਰ ਦਿੱਤੇ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਾਡੀ ਹਵਾਈ ਰੱਖਿਆ ਪ੍ਰਣਾਲੀ ਬਹੁਤ ਮਜ਼ਬੂਤ ਹੈ। ਅੱਜ ਪਾਕਿ ਡਰਿਆ ਹੋਇਆ ਹੈ। 2014 ਤੋਂ ਪਹਿਲਾਂ ਅੱਤਵਾਦੀ ਪਾਕਿਸਤਾਨ ਤੋਂ ਆਉਂਦੇ ਸਨ, ਸਾਡੇ ਲੋਕਾਂ ਦੀ ਹੱਤਿਆ ਕਰਦੇ ਸਨ ਤੇ ਚਲੇ ਜਾਂਦੇ ਸਨ। ਕੋਈ ਜਵਾਬ ਨਹੀਂ ਦਿੱਤਾ ਜਾਂਦਾ ਸੀ। ਪਿਛਲੇ 10 ਸਾਲਾਂ ’ਚ ਅੱਤਵਾਦੀਆਂ ਨੇ ਤਿੰਨ ਵੱਡੇ ਹਮਲੇ ਕੀਤੇ ਤੇ ਪ੍ਰਧਾਨ ਮੰਤਰੀ ਮੋਦੀ ਨੇ ਹਰ ਹਮਲੇ ਦਾ ਜਵਾਬ ਦਿੱਤਾ।
ਉਨ੍ਹਾਂ ਕਿਹਾ ਕਿ ਜਦੋਂ ਉੜੀ ’ਚ ਹਮਲਾ ਹੋਇਆ ਤਾਂ ਸਰਜੀਕਲ ਸਟ੍ਰਾਈਕ ਕਰ ਕੇ ਤਿੱਖਾ ਜਵਾਬ ਦਿੱਤਾ ਗਿਆ। ਜਦੋਂ ਪੁਲਵਾਮਾ ’ਚ ਹਮਲਾ ਹੋਇਆ ਤਾਂ ਹਵਾਈ ਹਮਲੇ ਕਰ ਕੇ ਚਿਤਾਵਨੀ ਦਿੱਤੀ ਗਈ। ਹੁਣ ਪਹਿਲਗਾਮ 'ਤੇ ਹਮਲਾ ਹੋਇਆ। ਇਸ ਵਾਰ ਅਸੀਂ ਉਨ੍ਹਾਂ ਦਾ ਹੈੱਡਕੁਆਰਟਰ ਆਪ੍ਰੇਸ਼ਨ ਸਿੰਧੂਰ ਰਾਹੀਂ ਤਬਾਹ ਕਰ ਦਿੱਤਾ। ਜਦੋਂ ਦੁਨੀਆ ਦੇ ਲੋਕ ਇਸ ਆਪ੍ਰੇਸ਼ਨ ਦਾ ਵਿਸ਼ਲੇਸ਼ਣ ਕਰਦੇ ਹਨ ਤਾਂ ਉਹ ਹੈਰਾਨ ਰਹਿ ਜਾਂਦੇ ਹਨ।
ਪਾਕਿਸਤਾਨੀ ਸਰਹੱਦ ਤੋਂ 100 ਕਿ. ਮੀ. ਅੰਦਰ ਤਕ ਦਿੱਤਾ ਜਵਾਬ
ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਦੇ ਹੈੱਡਕੁਆਰਟਰ ਨੂੰ ਉਡਾ ਦਿੱਤਾ। ਅਸੀਂ 9 ਅਜਿਹੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਜਿੱਥੇ ਅੱਤਵਾਦੀ ਤਿਆਰ ਕੀਤੇ ਜਾਂਦੇ ਸਨ, ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਂਦੀ ਸੀ ਅਤੇ ਹਥਿਆਰ ਲੁਕਾਏ ਜਾਂਦੇ ਸਨ।
ਉਹ ਕੈਂਪ ਹੁਣ ਢਾਹ ਦਿੱਤੇ ਗਏ ਹਨ। ਇਹ ਕੰਮ ਭਾਰਤ ਦੀ ਬਹਾਦਰ ਫੌਜ ਨੇ ਪੂਰਾ ਕੀਤਾ ਹੈ। ਸਾਡੀ ਫੌਜ ਨੇ ਪਾਕਿਸਤਾਨ ਸਰਹੱਦ ਦੇ 100 ਕਿਲੋਮੀਟਰ ਅੰਦਰ ਤਕ ਅੱਤਵਾਦੀਆਂ ਨੂੰ ਜਵਾਬ ਦਿੱਤਾ ਹੈ।
ਬੰਗਾਲ ’ਚ ਇਕ ਕਰੋੜ ਰੁਪਏ ਦੇ ਸੋਨੇ ਦੇ ਬਿਸਕੁਟ ਜ਼ਬਤ
NEXT STORY