ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਨਸ਼ਿਆਂ ਵਿਰੁੱਧ ਲੜਾਈ ’ਚ ਹੁਣ ਟੀਚੇ ਤੇ ਜਵਾਬਦੇਹੀ ਨੂੰ ਤੈਅ ਕਰਨਾ ਹੋਵੇਗਾ। ਸਿਰਫ ਮੀਟਿੰਗਾਂ ਕਰਨ ਤੇ ਰਿਪੋਰਟਾਂ ਲੈਣ ਤੋਂ ਅੱਗੇ ਵਧ ਕੇ ਨਤੀਜਿਆਂ ਤੱਕ ਪਹੁੰਚਣਾ ਹੋਵੇਗਾ। ਮੰਗਲਵਾਰ ਇੱਥੇ ਸੂਬਿਆਂ ਤੇ ਕੇਂਦਰ ਸ਼ਾਸਤ ਖੇਤਰਾਂ ਦੀਆਂ ਨਸ਼ਾ ਵਿਰੋਧੀ ਟਾਸਕ ਫੋਰਸਾਂ ਦੇ ਮੁਖੀਆਂ ਦੇ ਤੀਜੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਰੇ ਸੂਬਿਆਂ ਤੇ ਏਜੰਸੀਆਂ ਨੂੰ 31 ਦਸੰਬਰ, 2029 ਤੱਕ ਭਾਰਤ ’ਚੋਂ ਨਸ਼ਿਆਂ ਦੇ ਵਪਾਰ ਨੂੰ ਖਤਮ ਕਰਨ ਦੇ ਟੀਚੇ ਨਾਲ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ। ਨਸ਼ਿਆਂ ਵਿਰੁੱਧ ਲੜਾਈ ਸਭ ਤੋਂ ਔਖੀਆਂ ਲੜਾਈਆਂ ’ਚੋਂ ਇਕ ਹੈ ਪਰ ਇਸ ਨੂੰ ਛੱਡਿਆ ਨਹੀਂ ਜਾ ਸਕਦਾ।
ਉਨ੍ਹਾਂ ਕਿਹਾ ਕਿ 2047 ਤੱਕ ਭਾਰਤ ਨੂੰ ਨਸ਼ਾ ਮੁਕਤ ਬਣਾਉਣਾ ਇਕ ਵਿਕਸਤ ਭਾਰਤ ਬਣਾਉਣ ਤੇ ਨੌਜਵਾਨਾਂ ਨੂੰ ਦੇਸ਼ ਦੇ ਵਿਕਾਸ ਨਾਲ ਜੋੜਨ ਲਈ ਜ਼ਰੂਰੀ ਹੈ। ਵਿਜ਼ਨ ਦਸਤਾਵੇਜ਼ 2026-2029 ਇਸ ਲੜਾਈ ਦਾ ਰੋਡਮੈਪ ਹੈ। ਇਸ ਨੂੰ 35 ਤੋਂ ਵੱਧ ਵਿਭਾਗਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਤਿਆਰ ਕੀਤਾ ਗਿਆ ਹੈ । ਇਹ ਟੀਚੇ ਤੇ ਸਮਾਂ- ਹੱਦ ਨੂੰ ਨਿਰਧਾਰਤ ਕਰਦਾ ਹੈ।
ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲਾ ਜਾਂ ਨਾਰਕੋਟਿਕਸ ਕੰਟਰੋਲ ਬਿਊਰੋ ਇਸ ਲੜਾਈ ਨਾਾਲ ਇਕੱਲੇ ਨਹੀਂ ਲੜ ਸਕਦੇ। ਸਾਰੇ ਸਬੰਧਤ ਵਿਭਾਗਾਂ ਤੇ ਸੂਬਿਆਂ ਨੂੰ ਇਸ ਨੂੰ ਪਹਿਲ ਦੇਣੀ ਚਾਹੀਦੀ ਹੈ। ਹੁਣ ਸਾਨੂੰ ਮੀਟਿੰਗਾਂ ਤੋਂ ਮਿਸ਼ਨਾਂ ਵੱਲ, ਰਿਪੋਰਟਿੰਗ ਤੋਂ ਨਤੀਜਿਆਂ ਵੱਲ, ਜ਼ਬਤ ਕਰਨ ਤੋਂ ਨੈੱਟਵਰਕਾਂ ਨੂੰ ਖਤਮ ਕਰਨ ਵੱਲ ਤੇ ਮਾਮਲਿਆਂ ਤੋਂ ਸਜ਼ਾਵਾਂ ਵੱਲ ਵਧਣਾ ਚਾਹੀਦਾ ਹੈ। ਧਿਆਨ ਸਿਰਫ਼ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕਰਨ ’ਤੇ ਹੀ ਨਹੀਂ, ਸਗੋਂ ਪੂਰੇ ਨੈੱਟਵਰਕ ਨੂੰ ਖਤਮ ਕਰਨ 'ਤੇ ਹੋਣਾ ਚਾਹੀਦਾ ਹੈ।
ਹਰ ਸੂਬੇ ’ਚ ਵਿਸ਼ੇਸ਼ ਟੀਮਾਂ ਬਣਾਉਣ ’ਤੇ ਜ਼ੋਰ
ਗ੍ਰਹਿ ਮੰਤਰੀ ਨੇ ਕਿਹਾ ਕਿ ਹਰ ਸੂਬੇ ’ਚ ਵਿਸ਼ੇਸ਼ ਟੀਮਾਂ ਬਣਾਉਣੀਆਂ ਚਾਹੀਦੀਆਂ ਹਨ। ਇਸ ਲਈ ਵਿੱਤੀ ਜਾਂਚ, ਡਿਜੀਟਲ ਲਿੰਕ ਅਤੇ ਡਰੱਗਜ਼ ਨਾਲ ਜੁੜੇ ਪੈਸਿਆਂ ’ਤੇ ਕੰਟ੍ਰੋਲ ਜ਼ਰੂਰੀ ਹੈ। ਐਂਟਰੀ ਪੁਆਇੰਟ, ਅੰਤਰਰਾਜੀ ਵੰਡ ਤੇ ਸਥਾਨਕ ਵਿਕਰੀ ਨੈੱਟਵਰਕ ਦੇ ਪੱਧਰ ’ਤੇ ਵੀ ਕਾਰਵਾਈ ਕਰਨੀ ਹੋਵੇਗੀ।
ਗ੍ਰਹਿ ਮੰਤਰੀ ਨੇ ਸਿੰਥੈਟਿਕ ਡਰੱਗਜ਼, ਪ੍ਰੀਕਰਸਰ ਕੈਮੀਕਲਜ਼, ਡਰੱਗ ਨੈੱਟਵਰਕ, ਕ੍ਰਿਪਟੋਕਰੰਸੀ ਅਤੇ ਕੌਮਾਂਤਰੀ ਡਰੱਗ ਨੈੱਟਵਰਕ ਵਰਗੀਆਂ ਨਵੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਹਰੇਕ ਸੂਬੇ ’ਚ ਵਿਸ਼ੇਸ਼ ਟੀਮਾਂ ਬਣਾਉਣ 'ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਜ਼ਿਲਿਆਂ ਨੂੰ ਦੇਸ਼ ’ਚ ਡਰੱਗਜ਼ ਬਣਾਉਣ ਜਾਂ ਲਾਂਘਾ ਦੇਣ ਵਾਲੇ, ਆਵਾਜਾਈ ਗਲਿਆਰੇ ਅਤੇ ਖਪਤ ਵਾਲੇ 3 ਕਲੱਸਟਰਾਂ ’ਚ ਵੰਡਿਆ ਜਾਵੇਗਾ। ਇਕ ਲੱਖ ਨਸ਼ਾ-ਮੁਕਤ ਦੋਸਤ ਬਣਾਉਣ ਦੇ ਟੀਚੇ ਅਧੀਨ ਹੁਣ ਤੱਕ 46780 ਦੀ ਰਜਿਸਟਰੇਸ਼ਨ ਹੋ ਚੁਕੀ ਹੈ। ਇਹ ਨਸ਼ਾ-ਮੁਕਤ ਦੋਸਤ ਦੇਸ਼ ਦੇ 10 ਲੱਖ ਸਕੂਲਾਂ, ਕਾਲਜਾਂ ਅਤੇ ਸੰਸਥਾਵਾਂ ’ਚ ਨੌਜਵਾਨਾਂ ’ਚ ਜਾਗਰੂਕਤਾ ਪੈਦਾ ਕਰਨਗੇ।
ਇਨ੍ਹਾਂ 4 ਰਾਸ਼ੀਆਂ ਦੇ ਖੁੱਲ੍ਹਣਗੇ ਕਿਸਮਤ ਦੇ ਤਾਲੇ ! 'ਨੀਚਭੰਗ ਰਾਜਯੋਗ' ਨਾਲ ਘਰ ਵਰ੍ਹੇਗਾ ਨੋਟਾਂ ਦਾ ਮੀਂਹ
NEXT STORY