ਨਵੀਂ ਦਿੱਲੀ— ਸਮਾਜਿਕ ਵਰਕਰ ਅੰਨਾ ਹਜ਼ਾਰੇ ਦੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਹੈ ਅਤੇ ਉਨ੍ਹਾਂ ਦੇ ਇਕ ਸਹਿਯੋਗੀ ਦਾ ਦਾਅਵਾ ਹੈ ਕਿ ਉਨ੍ਹਾਂ ਦਾ 4 ਕਿਲੋ ਵਜ਼ਨ ਘੱਟ ਹੋਇਆ ਹੈ। ਹਜ਼ਾਰੇ ਦੇ ਕਰੀਬੀ ਸਹਿਯੋਗੀ ਦੱਤਾ ਅਵਾਰੀ ਨੇ ਕਿਹਾ ਕਿ ਹਜ਼ਾਰੇ ਦਾ ਬੀ.ਪੀ ਸਮਾਨ ਹੈ। ਹਜ਼ਾਰੇ ਕੇਂਦਰ 'ਚ ਲੋਕਪਾਲ ਅਤੇ ਰਾਜਾਂ 'ਚ ਲੋਕਾਯੁਕਤ ਦੀ ਨਿਯੁਕਤੀ ਸਮੇਤ ਆਪਣੀ ਵੱਖ-ਵੱਖ ਮੰਗਾਂ ਨੂੰ ਲੈ ਕੇ 23 ਮਾਰਚ ਤੋਂ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ 'ਤੇ ਹਨ।
ਉਨ੍ਹਾਂ ਦੇ 2011 ਦੇ ਅੰਦੋਲਨ ਕਾਰਨ ਲੋਕਪਾਲ ਅਤੇ ਲੋਕਾਯੁਕਤ ਕਾਨੂੰਨ 2013 ਪਾਸ ਹੋਇਆ ਸੀ ਪਰ ਕੇਂਦਰ ਨੇ ਹੁਣ ਤੱਕ ਲੋਕਪਾਲ ਨੂੰ ਨਿਯੁਕਤ ਨਹੀਂ ਕੀਤਾ ਹੈ। ਇਸ ਵਾਰ ਹਜ਼ਾਰੇ ਸਰਕਾਰ ਤੋਂ ਕਿਸਾਨਾਂ ਲਈ ਵਧੀਆਂ ਨਿਊਨਤਮ ਸਮਰਥਨ ਦਾਮਾਂ ਦੀ ਵੀ ਮੰਗ ਕਰ ਰਹੇ ਹਨ।
ਲਾਲੂ ਦੀ ਸਿਹਤ 'ਚ ਸੁਧਾਰ, ਐਮਸ ਲੈ ਜਾਣ 'ਤੇ ਚੱਲ ਰਿਹਾ ਹੈ ਵਿਚਾਰ: ਡਾਕਟਰ
NEXT STORY