ਨੈਸ਼ਨਲ ਡੈਸਕ- ਰਾਜਸਥਾਨ ਦੇ ਕੋਟਾ ਦੇ ਤਲਵੰਡੀ ਇਲਾਕੇ 'ਚ ਇੰਜੀਨੀਅਰਿੰਗ ਕੋਰਸਾਂ 'ਚ ਦਾਖਲੇ ਲਈ ਸਾਂਝੀ ਦਾਖਲਾ ਪ੍ਰੀਖਿਆ (ਜੇ.ਈ.ਈ.) ਦੀ ਤਿਆਰੀ ਕਰ ਰਹੇ 16 ਸਾਲਾ ਵਿਦਿਆਰਥੀ ਦੀ ਲਾਸ਼ ਕਿਰਾਏ ਦੇ ਕਮਰੇ 'ਚ ਮਿਲੀ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਵਿਦਿਆਰਥੀ ਪੇਇੰਗ ਗੈਸਟ (ਪੀ.ਜੀ.) ਵਜੋਂ ਰਹਿ ਰਿਹਾ ਸੀ। ਵਿਦਿਆਰਥੀ ਦੇ ਪਰਿਵਾਰ ਨੇ ਪੋਸਟਮਾਰਟਮ ਦੀ ਜਾਂਚ ਤੋਂ ਇਨਕਾਰ ਕਰਦੇ ਹੋਏ ਦਾਅਵਾ ਕੀਤਾ ਕਿ ਲੜਕੇ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਹੈ ਕਿਉਂਕਿ ਉਹ ਗੰਭੀਰ ਮਾਈਗ੍ਰੇਨ ਤੋਂ ਪੀੜਤ ਸੀ ਅਤੇ ਉਸਦਾ ਇਲਾਜ ਕੀਤਾ ਜਾ ਰਿਹਾ ਸੀ।
ਜਵਾਹਰ ਨਗਰ ਦੇ ਡੀ.ਐੱਸ.ਪੀ. ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਬਿਹਾਰ ਦੇ ਪਟਨਾ ਦਾ ਰਹਿਣ ਵਾਲਾ ਅਰਥਵ ਰੰਜਨ ਪਿਛਲੇ ਡੇਢ ਸਾਲ ਤੋਂ ਇੰਜੀਨੀਅਰਿੰਗ ਦੀ ਦਾਖਲਾ ਪ੍ਰੀਖਿਆ ਦੀ ਤਿਆਰੀ ਲਈ ਇੱਥੇ ਸਥਿਤ ਇਕ ਸੰਸਥਾ ਤੋਂ ਕੋਚਿੰਗ ਲੈ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀ ਤਲਵੰਡੀ ਇਲਾਕੇ 'ਚ ਸਥਿਤ ਪੀ.ਜੀ. ਦੇ ਕਮਰੇ 'ਚ ਆਪਣੀ ਮਾਂ ਨਾਲ ਰਹਿੰਦਾ ਸੀ। ਰੰਜਨ ਦੀ ਮਾਂ ਅਨੁਸਾਰ ਲੜਕੇ ਨੇ ਸ਼ਨੀਵਾਰ ਨੂੰ ਸਾਰੀ ਰਾਤ ਪੜ੍ਹਾਈ ਕੀਤੀ ਅਤੇ ਐਤਵਾਰ ਸਵੇਰੇ ਨਾਸ਼ਤਾ ਕਰਨ ਅਤੇ ਨਿਯਮਤ ਦਵਾਈਆਂ ਲੈਣ ਤੋਂ ਬਾਅਦ ਸੌਂ ਗਿਆ।
ਵਿਦਿਆਰਥੀ ਰੰਜਨ ਦੀ ਮਾਂ ਮੁਤਾਬਕ ਐਤਵਾਰ ਦੁਪਹਿਰ ਜਦੋਂ ਉਸ ਨੇ ਰੰਜਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬੇਹੋਸ਼ ਪਾਇਆ ਗਿਆ। ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀ ਦੀ ਮਾਂ ਨੇ ਵੀ ਪੁਲਸ ਨੂੰ ਦੱਸਿਆ ਕਿ ਲੜਕੇ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ। ਉਨ੍ਹਾਂ ਦੱਸਿਆ ਕਿ ਰੰਜਨ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਨੇ ਖੁਦਕੁਸ਼ੀ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਲੜਕੇ ਦਾ ਭਾਰ ਜ਼ਿਆਦਾ ਸੀ ਅਤੇ ਉਹ ਗੰਭੀਰ ਮਾਈਗ੍ਰੇਨ ਤੋਂ ਪੀੜਤ ਸੀ।
Free ਆਟੋ ਰਿਕਸ਼ਾ ਦੇ ਚੱਕਰ 'ਚ ਦੋਸਤਾਂ ਨਾਲ ਲਾ ਲਈ ਸ਼ਰਤ, ਚੱਲਦੇ ਪਟਾਕੇ 'ਤੇ ਬੈਠ ਗਿਆ ਨੌਜਵਾਨ, ਫਿਰ ਜੋ ਹੋਇਆ...
NEXT STORY