ਨਵਾਂਸ਼ਹਿਰ/ਕਾਠਗੜ੍ਹ (ਤ੍ਰਿਪਾਠੀ)- ਹਾਈਵੇਅ 'ਤੇ ਸਥਿਤ ਕਾਠਗੜ ਮੋੜ 'ਤੇ ਹੈਰਾਨ ਕਰਦੀ ਘਟਨਾ ਸਾਹਮਣੇ ਆਈ ਹੈ। ਇਥੇ ਪ੍ਰਵਾਸੀ ਲੁਟੇਰਿਆਂ ਨੇ ਇਕ ਦਰਜੀ ਨੂੰ ਬੰਧਕ ਬਣਾ ਕੇ ਕੁੱਟਿਆ ਅਤੇ ਇਸ ਦੇ ਬਾਅਦ ਉਸ ਦੀ ਦੁਕਾਨ ਵਿਚੋਂ ਕੀਮਤੀ ਕੱਪੜੇ, ਨਕਦੀ ਅਤੇ ਹੋਰ ਸਾਮਾਨ ਲੁੱਟ ਲਿਆ। ਬੀੜ ਕਾਠਗੜ ਦੇ ਰਹਿਣ ਵਾਲੇ ਸਤਪਾਲ ਪੁੱਤਰ ਚੰਨਨ ਰਾਮ ਹਾਈਵੇਅ 'ਤੇ ਕਾਠਗੜ ਮੋੜ 'ਤੇ ਦਰਜੀ ਦੀ ਦੁਕਾਨ ਚਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਕਰੀਬ 4 ਵਜੇ ਜਦੋਂ ਉਹ ਆਪਣੀ ਦੁਕਾਨ ਵਿਚ ਵਿਆਹ ਦੇ ਕੱਪੜੇ ਸਿਲਾਈ ਕਰਨ ਵਿਚ ਰੁਝੇ ਹਨ ਤਾਂ ਇਸੇ ਦੌਰਾਨ ਹਿੰਦੀ ਬੋਲਣ ਵਾਲੇ 2 ਪ੍ਰਵਾਸੀ ਵਿਅਕਤੀ ਜਬਰਨ ਦਰਵਾਜ਼ਾ ਖੋਲ੍ਹ ਕੇ ਅੰਦਰ ਦਾਖ਼ਲ ਹੋ ਗਏ।
ਇਹ ਵੀ ਪੜ੍ਹੋ: ਗੁਰਪੁਰਬ ਮੌਕੇ ਦੇਰ ਰਾਤ ਤਕ ਸਟੰਟਬਾਜ਼ੀ ਦਾ ਜਲਵਾ! ਵੀਡੀਓ ਵਾਇਰਲ, ਨਗਰ ਕੀਰਤਨ ਦੌਰਾਨ ਵੀ ਹੁੱਲੜਬਾਜ਼ੀ
ਉਨ੍ਹਾਂ ਨੇ ਦਰਜ਼ੀ ਦੀ ਗਰਦਨ 'ਤੇ ਇਕ ਤੇਜ਼ਧਾਰ ਹਥਿਆਰ ਰੱਖ ਦਿੱਤਾ ਅਤੇ ਧਮਕੀ ਦਿੱਤੀ ਕਿ ਜੇਕਰ ਉਹ ਕੋਈ ਰੌਲਾ ਪਾਵੇਗਾ ਤਾਂ ਉਸ ਨੂੰ ਜਾਨੋਂ ਮਾਰ ਦੇਣਗੇ। ਫਿਰ ਉਨ੍ਹਾਂ ਨੇ ਦੁਕਾਨ ਦੇ ਕੱਪੜਿਆਂ ਨਾਲ ਉਸ ਦੇ ਹੱਥ ਬੰਨ੍ਹ ਦਿੱਤੇ ਅਤੇ ਉਸ ਦੀ ਕੁੱਟਮਾਰ ਕੀਤੀ। ਉਸ ਨੂੰ ਚੁੱਪ ਕਰਵਾਉਣ ਲਈ ਉਸ ਦੇ ਮੂੰਹ 'ਚ ਇਕ ਕੱਚ ਦੀ ਬੋਤਲ ਵੀ ਪਾਉਣ ਦੀ ਕੋਸ਼ਿਸ਼ ਕੀਤੀ। ਪੀੜਤ ਦਰਜ਼ੀ ਨੇ ਦੱਸਿਆ ਕਿ ਲੁਟੇਰਿਆਂ ਨੇ ਦੁਕਾਨ ਵਿਚ ਰੱਖੇ ਸਾਰੇ ਕੱਪੜੇ ਬਾਹਰ ਖੜ੍ਹੀ ਮਹਿੰਦਰਾ ਗੱਡੀ ਵਿੱਚ ਲੱਦ ਦਿੱਤੇ। ਉਹ ਦੁਕਾਨ ਤੋਂ ਇਕ ਇਨਵਰਟਰ, ਨਕਦੀ ਅਤੇ ਉਸ ਦਾ ਮੋਬਾਇਲ ਫ਼ੋਨ ਵੀ ਲੈ ਗਏ। ਉਹ ਕਿਸੇ ਹੋਰ ਦਾ ਸਾਮਾਨ ਵੀ ਲੈ ਗਏ, ਜਿਸ ਦੀ ਕੀਮਤ ਅੰਦਾਜ਼ਨ 30,000 ਤੋਂ 35,000 ਤੱਕ ਸੀ। ਉਥੋਂ ਫਰਾਰ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਦਰਜ਼ੀ ਨੂੰ ਦੁਕਾਨ ਦੇ ਅੰਦਰ ਇਕ ਉੱਚੇ ਸਕੈਫੋਲਡਿੰਗ 'ਤੇ ਸੁੱਟ ਦਿੱਤਾ।
ਇਸ ਦੌਰਾਨ ਉਨ੍ਹਾਂ ਨੇ 'ਪੰਜਾਬ ਕੇਸਰੀ' ਮੀਡੀਆ ਸਮੂਹ ਦੇ ਇਕ ਪ੍ਰਤੀਨਿਧੀ ਨੂੰ ਫ਼ੋਨ 'ਤੇ ਘਟਨਾ ਬਾਰੇ ਜਾਣਕਾਰੀ ਦਿੱਤੀ। ਪ੍ਰਤੀਨਿਧੀ ਮੌਕੇ 'ਤੇ ਪਹੁੰਚੇ ਅਤੇ ਕਾਠਗੜ੍ਹ ਪੁਲਸ ਥਾਣੇ ਨੂੰ ਸੂਚਿਤ ਕੀਤਾ। ਪੁਲਸ ਤੁਰੰਤ ਪਹੁੰਚੀ ਅਤੇ ਪੁੱਛਗਿੱਛ ਕੀਤੀ ਅਤੇ ਲੁਟੇਰਿਆਂ ਦੀ ਭਾਲ ਸ਼ੁਰੂ ਕੀਤੀ। ਇਸੇ ਇਲਾਕੇ 'ਚ ਚੋਰਾਂ ਨੇ ਹਾਲ ਹੀ ਵਿੱਚ ਜਗਤੇਵਾਲ ਰੋਡ 'ਤੇ ਇਕ ਸਰਕਾਰੀ ਸਿੰਚਾਈ ਟਿਊਬਵੈੱਲ ਤੋਂ ਕਾਫ਼ੀ ਮਾਤਰਾ 'ਚ ਸਾਮਾਨ ਚੋਰੀ ਕਰ ਲਿਆ ਸੀ। ਕਾਠਗੜ੍ਹ ਪੰਚਾਇਤ ਨੇ ਪੁਲਸ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਕਾਰੋਬਾਰੀ ਲੱਕੀ ਠਾਕੁਰ ਦੇ ਕਤਲ ਮਾਮਲੇ 3 ਮੁਲਜ਼ਮ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ
ਜ਼ਿਕਰਯੋਗ ਹੈ ਕਿ ਰੋਜ਼ਾਨਾ ਵਾਪਰ ਰਹੀਆਂ ਲੁੱਟਖੋਹ ਅਤੇ ਹਿੰਸਕ ਅਪਰਾਧਾਂ ਦੀਆਂ ਘਟਨਾਵਾਂ ਨੇ ਆਮ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹਾਲਾਂਕਿ ਸੂਬਾ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਜਾਪਦਾ, ਜਿਸ ਨਾਲ ਹਮਲਾਵਰਾਂ ਅਤੇ ਲੁਟੇਰਿਆਂ ਦੇ ਹੌਂਸਲੇ ਬੁਲੰਦ ਹੋ ਗਏ ਹਨ। ਇਲਾਕੇ ਦੇ ਵਸਨੀਕਾਂ ਨੇ ਪੁਲਸ ਪ੍ਰਸ਼ਾਸਨ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਪੰਜਾਬ ਆਉਣ ਵਾਲੇ ਸਾਰੇ ਪ੍ਰਵਾਸੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਕਰੇ। ਉਨ੍ਹਾਂ ਦੀ ਮੰਗ ਹੈ ਕਿ ਇਨ੍ਹਾਂ ਲੋਕਾਂ ਦੇ ਰਹਿਣ ਦੀ ਜਗ੍ਹਾ ਭਾਵੇ ਘਰ ਹੋਵੇ, ਦੁਕਾਨ ਹੋ, ਖੇਤਾਂ 'ਚ ਬਣੇ ਪੰਪ-ਹਾਊਸ ਹੋਣ ਜਾਂ ਝੁੱਗੀਆਂ, ਉਸ ਦੀ ਸਖ਼ਤੀ ਨਾਲ ਜਾਂਚ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸੇ ਵੀ ਅਪਰਾਧ ਲਈ ਫੜੇ ਗਏ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ : ਪਲਾਟ ਖ਼ਰੀਦਣ ਵਾਲੇ ਹੋ ਜਾਣ ਸਾਵਧਾਨ! ਜਾਰੀ ਹੋਈ ਚਿਤਾਵਨੀ, ਦੇਖਿਓ ਕਿਤੇ...
NEXT STORY