ਨਵੀਂ ਦਿੱਲੀ- ਏਅਰ ਚੀਫ਼ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਸ਼ਨੀਵਾਰ ਨੂੰ ਭਾਰਤੀ ਹਵਾਈ ਫੌਜ ਦੇ ਨਵੇਂ ਮੁਖੀ ਵਜੋਂ ਕਾਰਜਭਾਰ ਸੰਭਾਲ ਲਿਆ। ਦੀਕਸ਼ਿਤ ਨੂੰ 20 ਤੋਂ ਵੱਧ ਕਿਸਮਾਂ ਦੇ ਜਹਾਜ਼ਾਂ ’ਤੇ 3500 ਘੰਟਿਆਂ ਤੋਂ ਜ਼ਿਆਦਾ ਉਡਾਣ ਭਰਨ ਦਾ ਤਜਰਬਾ ਹੈ ਅਤੇ ਉਹ ਇਕ ਕੁਸ਼ਲ ਲੜਾਕੂ ਜਹਾਜ਼ ਦੇ ਪਾਇਲਟ ਹਨ।
ਉਨ੍ਹਾਂ ਨੇ ਏਅਰ ਚੀਫ਼ ਮਾਰਸ਼ਲ ਏ. ਪੀ. ਸਿੰਘ ਦੀ ਜਗ੍ਹਾ ਲਈ, ਜੋ 43 ਸਾਲਾਂ ਦੇ ਸ਼ਾਨਦਾਰ ਕਰੀਅਰ ਤੋਂ ਬਾਅਦ ਸੇਵਾਮੁਕਤ ਹੋ ਗਏ। ਰਣਨੀਤਕ ਯੋਜਨਾਬੰਦੀ ਲਈ ਜਾਣੇ ਜਾਂਦੇ ਅਤੇ ‘ਆਪ੍ਰੇਸ਼ਨ ਸਿੰਧੂਰ’ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਏਅਰ ਚੀਫ਼ ਮਾਰਸ਼ਲ ਦੀਕਸ਼ਿਤ ਇਸ ਤੋਂ ਪਹਿਲਾਂ ਹਵਾਈ ਫੌਜ ਦੇ ਉਪ ਮੁਖੀ ਦੇ ਅਹੁਦੇ ’ਤੇ ਤਾਇਨਾਤ ਸਨ। 4 ਦਹਾਕਿਆਂ ਦੇ ਆਪਣੇ ਕਰੀਅਰ ਵਿਚ ਏਅਰ ਚੀਫ਼ ਮਾਰਸ਼ਲ ਦੀਕਸ਼ਿਤ ਨੇ ਕਮਾਨ, ਸਟਾਫ਼ ਅਤੇ ਸਿਖਲਾਈ ਨਾਲ ਜੁੜੇ ਕਈ ਅਹੁਦਿਆਂ ’ਤੇ ਸੇਵਾਵਾਂ ਦਿੱਤੀਆਂ ਹਨ।
ਇਹ ਵੀ ਪੜ੍ਹੋ- ਕੁਰਸੀ ਦਾ ਚੱਕਰ ; ਵੋਟਰਾਂ ਨੂੰ 'ਪੱਟਣ' ਦਾ ਅਨੋਖਾ ਤਰੀਕਾ ਅਪਣਾ ਰਹੇ ਉਮੀਦਵਾਰ, ਕੋਈ ਬਣਾ ਰਿਹਾ ਡੋਸਾ ਤੇ ਕੋਈ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ ਦੇ 'ਟ੍ਰਾਂਜ਼ਿਟ ਕਾਰੀਡੋਰ ਦਾ ਹੋਇਆ ਵਿਰੋਧ ! NCP ਆਗੂ ਨੇ ਦਿੱਤੀ ਚਿਤਾਵਨੀ, ਕਿਹਾ- 'ਨਹੀਂ ਦੇਵਾਂਗੇ ਜ਼ਮੀਨ...'
NEXT STORY