ਇੰਟਰਨੈਸ਼ਨਲ ਡੈਸਕ- ਅਮਰੀਕਾ 'ਚ ਮਿਡਟਰਮ ਚੋਣਾਂ ਦੇ ਮੱਦੇਨਜ਼ਰ ਉਮੀਦਵਾਰ ਭਾਰਤੀ-ਅਮਰੀਕੀ ਵੋਟਰਾਂ ਨੂੰ ਲੁਭਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਕੋਈ ਭਾਰਤੀ ਰੈਸਟੋਰੈਂਟ ਵਿਚ ਡੋਸੇ ਬਣਾ ਕੇ ਭਾਈਚਾਰੇ ਨਾਲ ਜੁੜਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕੋਈ ਮੰਦਰਾਂ ’ਚ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਸ਼ਾਮਲ ਹੋ ਕੇ ਸਮਰਥਨ ਜੁਟਾਉਣ ਵਿਚ ਲੱਗਾ ਹੋਇਆ ਹੈ।
ਡੈਮੋਕ੍ਰੇਟਿਕ ਉਮੀਦਵਾਰ ਜੇਮਸ ਟਾਲਾਰਿਕੋ ਨੇ ਡਲਾਸ ਦੇ ਇਰਵਿੰਗ ’ਚ ਸਥਿਤ ਇਕ ਭਾਰਤੀ ਰੈਸਟੋਰੈਂਟ ਵਿਚ ਖੁਦ ਡੋਸਾ ਬਣਾਇਆ। ਉਨ੍ਹਾਂ ਤਵੇ ਉੱਪਰ ਡੋਸੇ ਦਾ ਘੋਲ ਫੈਲਾਇਆ, ਉਸ ਵਿਚ ਆਲੂ ਤੇ ਹੋਰ ਸਬਜ਼ੀਆਂ ਨਾਲ ਬਣਿਆ ਮਸਾਲਾ ਪਾਇਆ ਅਤੇ ਤਿਆਰ ਡੋਸਾ ਕੇਲੇ ਦੇ ਪੱਤੇ ’ਤੇ ਪਰੋਸਿਆ। ਉਨ੍ਹਾਂ ਦੇ ਇਸ ਅੰਦਾਜ਼ ਦਾ ਉੱਥੇ ਮੌਜੂਦ ਲੋਕਾਂ ਨੇ ਤਾੜੀਆਂ ਵਜਾ ਕੇ ਸਵਾਗਤ ਕੀਤਾ।
Texas Democratic US Senate candidate @jamestalarico making a mouth watering masala dosa in Dallas! 🤤 https://t.co/z02BqoRSxr
— Nathan Punwani (@npunwani) October 30, 2026
ਟੈਕਸਾਸ ’ਚ ਰਹਿਣ ਵਾਲੇ ਭਾਰਤੀ-ਅਮਰੀਕੀ ਭਾਈਚਾਰੇ ਨੇ ਟਾਲਾਰਿਕੋ ਦੀ ਇਸ ਪਹਿਲ ਦਾ ਨਿੱਘਾ ਸਵਾਗਤ ਕੀਤਾ। ਟਾਲਾਰਿਕੋ ਸੂਬੇ ਦੀ ਸੈਨੇਟ ਸੀਟ ਲਈ ਰਿਪਬਲਿਕਨ ਉਮੀਦਵਾਰ ਕੇਨ ਪੈਕਸਟਨ ਨੂੰ ਚੁਣੌਤੀ ਦੇ ਰਹੇ ਹਨ। ਕਾਰੋਬਾਰੀ ਜੇਮਸ ਬਲੰਟ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਟਾਲਾਰਿਕੋ ਦੇ ਇਸ ਕਦਮ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ- ਟਲ ਗਈ ਪੰਜਾਬੀ ਮੁੰਡਿਆਂ ਦੀ ਫਾਂਸੀ ! ਸਾਊਦੀ ਅਰਬ ਦੀ ਅਦਾਲਤ ਨੇ ਸਜ਼ਾ 'ਤੇ ਲਾਈ ਰੋਕ
ਕਨੈਕਟੀਕਟ ਦੇ ਗਵਰਨਰ ਨੇਡ ਲੈਮੋਂਟ ਨੇ ਇਕ ਹੋਰ ਕਾਰਜਕਾਲ ਲਈ ਚੋਣ ਮੈਦਾਨ ਵਿਚ ਰਹਿੰਦੇ ਹੋਏ ਉਪ-ਵਿਦੇਸ਼ ਮੰਤਰੀ ਜੈਨੀਫਰ ਬਾਰਾਹੋਨਾ ਨਾਲ ਸਟੇਟ ਕੈਪੀਟਲ ਵਿਚ ਆਯੋਜਿਤ ਦੀਵਾਲੀ ਸਮਾਗਮ ਵਿਚ ਹਿੱਸਾ ਲਿਆ। ਓਹਾਇਓ ਦੇ ਸੰਸਦ ਮੈਂਬਰ ਗ੍ਰੇਗ ਲੈਂਡਸਮੈਨ ਸ਼ੈਰੋਨਵਿਲ ’ਚ ਸਥਿਤ ਬੀ.ਏ.ਪੀ.ਐੱਸ. ਸਵਾਮੀਨਾਰਾਇਣ ਮੰਦਰ ਦੇ 11ਵੇਂ ਪਾਟੋਤਸਵ ਵਿਚ ਸ਼ਾਮਲ ਹੋਏ। ਇਸੇ ਤਰ੍ਹਾਂ ਨਿਊ ਜਰਸੀ ਦੇ ਸੈਨੇਟਰ ਕੋਰੀ ਬੁਕਰ ਨੇ ਅਕਸ਼ਰਧਾਮ ਮੰਦਰ ’ਚ ਕਰਵਾਏ ਗਏ ਦੀਵਾਲੀ ਸਮਾਗਮ ਵਿਚ ਸ਼ਿਰਕਤ ਕੀਤੀ। ਕਾਂਗਰਸ ਮੈਂਬਰ ਰੈਂਡੀ ਫਾਈਨ ਤੇ ਸਕਾਟ ਪੈਰੀ ਵੀ ਭਾਈਚਾਰੇ ਨਾਲ ਸੰਪਰਕ ਬਣਾਉਣ ਲਈ ਹੈਰਿਸਬਰਗ ਦੇ ਇਕ ਮੰਦਰ ਵਿਚ ਪਹੁੰਚੇ।

ਇਹ ਵੀ ਪੜ੍ਹੋ- ਸਕੂਲ 'ਚ ਕੁੜੀ ਦੀ ਕੁੱਟਮਾਰ ਦੇ ਮਾਮਲੇ 'ਚ 2 ਅਧਿਆਪਕ ਸਸਪੈਂਡ ! ਪੁਲਸ ਨੇ ਮੈਨੇਜਮੈਂਟ ਖ਼ਿਲਾਫ਼ ਕੀਤੀ FIR
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਹਾਲੇ ਟਲਿਆ ਨਹੀਂ ਦਿਮਾਗੀ ਨਕਸਲੀਆਂ ਦਾ ਖ਼ਤਰਾ, ਦੇਸ਼ ਨੂੰ ਵੰਡਣਾ ਚਾਹੁੰਦੀ ਐ ਵਿਰੋਧੀ ਧਿਰ..!' ; PM ਮੋਦੀ
NEXT STORY