ਜੰਮੂ/ਪੁੰਛ— ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਬੌਖਲਾਇਆ ਹੋਇਆ ਹੈ। ਕਸ਼ਮੀਰ ਘਾਟੀ ਵਿਚ ਮਾਹੌਲ ਖਰਾਬ ਕਰਨ ਲਈ ਉਹ ਅੱਤਵਾਦੀ ਹਮਲੇ ਕਰਨ ਦੀ ਫਿਰਾਕ ਵਿਚ ਹੈ। ਇਸ ਨੂੰ ਲੈ ਕੇ ਆਏ ਦਿਨ ਜੰਗਬੰਦੀ ਦਾ ਉਲੰਘਣ ਵੀ ਕਰ ਰਿਹਾ ਹੈ। ਭਾਰਤੀ ਫੌਜ ਨੇ ਪਾਕਿਸਤਾਨ ਵਲੋਂ ਇਕ ਹੋਰ ਨਾਪਾਕ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ ਅਤੇ ਉਸ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।ਭਾਰਤੀ ਫੌਜ ਨੇ ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ ਵਿਚ 120 ਮਿਲੀਮੀਟਰ ਦੇ ਇਕ ਜ਼ਿੰਦਾ ਮੋਰਟਾਰ ਨੂੰ ਨਸ਼ਟ ਕੀਤਾ ਹੈ। ਇਹ ਮੋਰਟਾਰ ਸ਼ਨੀਵਾਰ ਨੂੰ ਮੇਂਢਰ-ਸਬ ਡਿਵੀਜ਼ਨ ਦੇ ਬਾਲਾਕੋਟ ਪਿੰਡ ਵਿਚ ਦੇਖਿਆ ਗਿਆ ਸੀ। ਫੌਜ ਨੇ ਇਸ ਮੋਰਟਾਰ ਨੂੰ ਜਿੱਥੇ ਨਸ਼ਟ ਕੀਤਾ, ਉੱਥੇ ਕੋਈ ਮੌਜੂਦ ਨਹੀਂ ਸੀ। ਜਿਸ ਨਾਲ ਕਿਸੇ ਪ੍ਰਕਾਰ ਦੀ ਜਾਇਦਾਦ ਜਾਂ ਕਿਸੇ ਦੀ ਜਾਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਇਸ ਪੂਰੀ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ ਨਜ਼ਰ ਆ ਰਿਹਾ ਹੈ ਕਿ ਜ਼ਿੰਦਾ ਮੋਰਟਾਰ ਦੇ ਉੱਪਰ ਫੌਜ ਦੇ ਜਵਾਨ ਕਈ ਬੋਰੀਆਂ ਰੱਖ ਰਹੇ ਹਨ ਅਤੇ ਉਸ 'ਚ ਅੱਗ ਲਾ ਦਿੱਤੀ ਗਈ। ਕੁਝ ਹੀ ਪਲਾਂ ਵਿਚ ਮੋਰਟਾਰ ਵਿਚ ਧਮਾਕਾ ਹੋ ਗਿਆ ਅਤੇ ਪੂਰੇ ਇਲਾਕੇ ਵਿਚ ਧੂੰਆਂ ਫੈਲ ਗਿਆ। ਇਸ ਪੂਰੀ ਕਾਰਵਾਈ ਵਿਚ ਕਿਸੇ ਪ੍ਰਕਾਰ ਦੀ ਜਾਇਦਾਦ ਜਾਂ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਨਹੀਂ ਪੁੱਜਾ ਹੈ।
ਪਾਕਿ ਨੇ ਇਸ ਸਾਲ 2050 ਵਾਰ ਕੀਤੀ ਜੰਗਬੰਦੀ ਉਲੰਘਣਾ, 21 ਭਾਰਤੀਆਂ ਦੀ ਮੌਤ
NEXT STORY