ਇੰਟਰਨੈਸ਼ਨਲ ਡੈਸਕ- ਪੂਰੀ ਦੁਨੀਆ 'ਚ ਜਿੱਥੇ ਭਾਰਤ ਦਾ ਡੰਕਾ ਵੱਜ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਕਈ ਲੋਕ ਭਾਰਤ ਨੂੰ ਬਦਨਾਮ ਕਰਨ ਲਈ ਤਰ੍ਹਾਂ-ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਸੇ ਦੌਰਾਨ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲਗਭਗ 150 ਤੋਂ ਵੱਧ ਚੀਨੀ ਵਲੌਗਰਾਂ 'ਤੇ ਬੰਗਲਾਦੇਸ਼ ਦੇ ਗ਼ਰੀਬ ਇਲਾਕਿਆਂ ਅਤੇ ਝੁੱਗੀ-ਬਸਤੀਆਂ ਦੀਆਂ ਵੀਡੀਓਜ਼ ਸ਼ੂਟ ਕਰ ਕੇ ਉਨ੍ਹਾਂ ਨੂੰ ਭਾਰਤ ਦੀ ਰਾਜਧਾਨੀ 'ਨਵੀਂ ਦਿੱਲੀ' ਦੱਸ ਕੇ ਚੀਨੀ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਚ ਅਪਲੋਡ ਕਰਨ ਦੇ ਗੰਭੀਰ ਦੋਸ਼ ਲੱਗੇ ਹਨ।
ਬੰਗਲਾਦੇਸ਼ੀ ਮੀਡੀਆ ਰਿਪੋਰਟ ਅਨੁਸਾਰ, ਇਹ ਵੀਡੀਓਜ਼ ਢਾਕਾ ਦੇ ਉੱਤਰਾ ਸੈਕਟਰ-12 ਅਤੇ ਨਾਲ ਲੱਗਦੇ ਟੇਕਪਾੜਾ ਇਲਾਕੇ 'ਚ ਸ਼ੂਟ ਕੀਤੀਆਂ ਗਈਆਂ ਹਨ। ਚੀਨੀ ਨਾਗਰਿਕ ਦੋ-ਦੋ ਮੋਬਾਈਲ ਫ਼ੋਨ ਲੈ ਕੇ ਗਲੀਆਂ 'ਚ ਘੁੰਮਦੇ ਹਨ ਅਤੇ ਕਈ-ਕਈ ਘੰਟੇ ਲਾਈਵਸਟ੍ਰੀਮਿੰਗ ਕਰਦੇ ਹਨ।
ਇਹ ਵੀ ਪੜ੍ਹੋ- 'ਸਾਡੇ ਵੱਲੋਂ ਜੰਗ ਲੜ, ਨਹੀਂ ਤਾਂ 20 ਸਾਲ ਕੱਟਣੀ ਪਏਗੀ ਜੇਲ੍ਹ..!', ਰੂਸ ਗਿਆ ਰਾਏਪੁਰ ਦਾ ਨੌਜਵਾਨ ਹੋਇਆ ਗ੍ਰਿਫ਼ਤਾਰ
ਰਿਪੋਰਟਾਂ ਦੁਆਰਾ ਲਾਈਵਸਟ੍ਰੀਮ ਦੇ ਟ੍ਰਾਂਸਲੇਸ਼ਨ ਤੋਂ ਪਤਾ ਲੱਗਾ ਹੈ ਕਿ ਚੀਨ ਦੇ ਸਿਚੁਆਨ ਸੂਬੇ ਦੀ ਰਹਿਣ ਵਾਲੀ ਮਿਆਂਮਿਆਂ ਨਾਂ ਦੀ ਵਲੌਗਰ ਨੇ ਢਾਕਾ ਦੇ ਟੇਕਪਾੜਾ ਖੇਤਰ ਨੂੰ 'ਨਵੀਂ ਦਿੱਲੀ' ਦੱਸਦਿਆਂ ਕਿਹਾ, "ਇਹ ਨਵੀਂ ਦਿੱਲੀ ਹੈ। ਇੱਥੋਂ ਦੇ ਘਰ ਬਹੁਤ ਗੰਦੇ ਹਨ, ਛੱਤਾਂ ਟੀਨ ਦੀਆਂ ਹਨ ਅਤੇ ਲੋਕ ਇੰਨੇ ਗਰੀਬ ਹਨ ਕਿ ਗਰਮੀ ਤੋਂ ਬਚਾਅ ਲਈ ਇੱਥੇ ਪੱਖੇ ਵੀ ਨਹੀਂ ਹਨ। ਇਹ ਜਗ੍ਹਾ ਬੇਹੱਦ ਪੱਛੜੀ ਅਤੇ ਕਾਨੂੰਨ-ਵਿਵਸਥਾ ਪੱਖੋਂ ਵੀ ਕਾਫ਼ ਖ਼ਰਾਬ ਹੈ।"
ਇਹ ਵਲੌਗਰਜ਼ ਚੀਨੀ ਪਲੇਟਫ਼ਾਰਮਾਂ Douyin (ਚੀਨੀ TikTok) ਅਤੇ WeChat 'ਤੇ ਲਾਈਵਸਟ੍ਰੀਮਿੰਗ ਅਤੇ ਪ੍ਰੋਡਕਟ ਪ੍ਰਮੋਸ਼ਨ ਰਾਹੀਂ ਮੋਟੀ ਕਮਾਈ ਕਰ ਰਹੇ ਹਨ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਹ ਚੀਨੀ ਨਾਗਰਿਕ ਬਿਨਾਂ ਇਜਾਜ਼ਤ ਉਨ੍ਹਾਂ ਦੇ ਘਰਾਂ ਅਤੇ ਇੱਥੋਂ ਤੱਕ ਕਿ ਬਾਥਰੂਮਾਂ ਤੱਕ ਵੀਡੀਓ ਬਣਾਉਣ ਲਈ ਦਾਖ਼ਲ ਹੋ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੀ ਪ੍ਰਾਈਵੇਸੀ ਭੰਗ ਹੋ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇਕੋ ਰੁੱਖ ਨਾਲ ਲਟਕਦੀਆਂ ਮਿਲੀਆਂ 2 ਨਾਬਾਲਗ ਚਚੇਰੀਆਂ ਭੈਣਾਂ ਦੀਆਂ ਲਾਸ਼ਾਂ, ਸ਼ਾਹਜਹਾਂਪੁਰ ’ਚ ਫੈਲੀ ਸਨਸਨੀ
NEXT STORY