ਨਵੀਂ ਦਿੱਲੀ (ਇੰਟ.) - ਦਿੱਲੀ-ਐੱਨ. ਸੀ. ਆਰ. ਦੀ ਹਰਿਆਣਾ ਨਾਲ ਸੰਪਰਕ ਵਿਵਸਥਾ ਵਿਚ ਵੱਡੇ ਸੁਧਾਰ ਦੀ ਤਿਆਰੀ ਹੈ। ਦਿੱਲੀ-ਪਾਣੀਪਤ-ਕਰਨਾਲ ਨਮੋ ਭਾਰਤ ਰੈਪਿਡ ਰੇਲ ਕੋਰੀਡੋਰ ’ਤੇ ਕੰਮ ਅੱਗੇ ਵਧ ਰਿਹਾ ਹੈ, ਜਿਸ ਨਾਲ ਦਿੱਲੀ, ਸੋਨੀਪਤ, ਪਾਣੀਪਤ ਅਤੇ ਕਰਨਾਲ ਇਕ-ਦੂਜੇ ਦੇ ਹੋਰ ਨੇੜੇ ਆ ਜਾਣਗੇ। ਸਰਾਏ ਕਾਲੇ ਖਾਨ (ਦਿੱਲੀ) ਤੋਂ ਕਰਨਾਲ ਤੱਕ ਬਣਨ ਵਾਲੇ ਇਸ ਕੋਰੀਡੋਰ ਦੀ ਕੁੱਲ ਦੂਰੀ 136.3 ਕਿਲੋਮੀਟਰ ਹੋਵੇਗੀ ਅਤੇ ਇਸ ’ਤੇ 22 ਸਟੇਸ਼ਨ ਪ੍ਰਸਤਾਵਿਤ ਹਨ।
ਇਹ ਵੀ ਪੜ੍ਹੋ: 1 December ਤੋਂ ਬਦਲ ਜਾਣਗੇ ਕਈ ਨਿਯਮ ! LPG ਤੋਂ ਲੈ ਕੇ ਪੈਨਸ਼ਨ ਤੇ ਕ੍ਰੈਡਿਟ ਕਾਰਡ 'ਤੇ ਪਵੇਗਾ ਅਸਰ
ਇਸ ਪਾਰੋਜੈਕਟ ਦੀ ਅਨੁਮਾਨਿਤ ਲਾਗਤ 33,051 ਕਰੋੜ ਰੁਪਏ ਦੱਸੀ ਗਈ ਹੈ ਅਤੇ ਇਸ ਦੇ ਸਾਲ 2030 ਤੱਕ ਮੁਕੰਮਲ ਹੋਣ ਦਾ ਟੀਚਾ ਰੱਖਿਆ ਗਿਆ ਹੈ। ਸਫ਼ਰ ਦੇ ਸਮੇਂ ਦੀ ਗੱਲ ਕਰੀਏ ਤਾਂ ਦਿੱਲੀ ਤੋਂ ਪਾਣੀਪਤ ਪਹੁੰਚਣ ਵਿਚ ਲਗਭਗ 60 ਮਿੰਟ ਅਤੇ ਦਿੱਲੀ ਤੋਂ ਕਰਨਾਲ ਪਹੁੰਚਣ ਵਿਚ ਲਗਭਗ 90 ਮਿੰਟ ਲੱਗਣ ਦੀ ਉਮੀਦ ਹੈ। ਇਹ ਕੋਰੀਡੋਰ ਐੱਨ. ਐੱਚ.-44 ਦੇ ਨਾਲ-ਨਾਲ ਚੱਲੇਗਾ ਅਤੇ ਇਸ ਨਾਲ ਦਿੱਲੀ ਅਤੇ ਹਰਿਆਣਾ ਵਿਚਕਾਰ ਰੋਜ਼ਾਨਾ ਸਫ਼ਰ, ਸਿੱਖਿਆ, ਕਾਰੋਬਾਰ ਅਤੇ ਆਉਣ-ਜਾਣ ਦੀ ਸਹੂਲਤ ਕਾਫ਼ੀ ਆਸਾਨ ਹੋ ਜਾਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਹੋ ਗਿਆ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ! ਸਿੱਧਾ ਅਗਲੇ ਸਾਲ ਖੁੱਲ੍ਹਣਗੇ ਸਕੂਲ, DSEK ਨੇ ਕੀਤਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਐੱਨ.ਸੀ.ਪੀ. ਅਮਿਤ ਸ਼ਾਹ ਲਈ ਬਣੀ ਸਿਰਦਰਦ
NEXT STORY