ਭਾਵਨਗਰ— ਇਕ ਪਾਸੇ ਜਿਥੇ ਦੇਸ਼ 'ਚ ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ਨਾਲ ਫੀਸ ਵਸੂਲਣ 'ਤੇ ਰੋਕ ਲਗਾਉਣ ਲਈ ਕਦਮ ਉਠਾਏ ਗਏ ਹਨ, ਉਥੇ ਹੀ ਗੁਜਰਾਤ ਦੇ ਭਾਵਨਗਰ ਦੇ ਇਕ ਪ੍ਰਾਈਵੇਟ ਸਕੂਲ ਵਲੋਂ ਫੀਸ ਲਈ ਬੱਚਿਆਂ ਨੂੰ ਸਕੂਲ 'ਚ ਬੰਧਕ ਬਣਾਏ ਜਾਣ ਦੀ ਘਟਨਾ ਸਾਹਮਣੇ ਆਈ ਹੈ। ਬੱਚਿਆਂ ਦੇ ਮਾਪਿਆਂ ਵਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੁਲਸ ਨੇ ਕੇਸ ਦਰਜ ਕਰ ਲਿਆ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਸੂਬਾ ਸਰਕਾਰ ਨੇ ਖਾਸ ਤੌਰ 'ਤੇ ਸਕੂਲਾਂ ਲਈ ਫੀਸ ਨਿਯਮ 'ਤੇ ਹਾਲ ਹੀ 'ਚ ਨਵਾਂ ਕਾਨੂੰਨ ਬਣਾਇਆ ਹੈ। ਇਸ ਦੇ ਬਾਵਜੂਦ ਭਾਵਨਗਰ ਦੇ ਸਿਲਵਰ ਬੇਲਸ ਪਬਲਿਕ ਸਕੂਲ ਨੇ ਇਕ ਨਹੀਂ 2 ਨਹੀਂ ਬਲਕਿ ਕਰੀਬ 160 ਬੱਚਿਆਂ ਨੂੰ ਸਿਰਫ ਫੀਸ ਲਈ ਸਕੂਲ ਦੇ ਅੰਦਰ ਬੰਧਕ ਬਣਾ ਕੇ ਰੱਖਿਆ।
ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਸਕੂਲ ਉਨ੍ਹਾਂ ਤੋਂ ਮਨਮਰਜ਼ੀ ਨਾਲ ਫੀਸ ਵਸੂਲ ਰਿਹਾ ਹੈ। ਸਕੂਲ ਪ੍ਰਸ਼ਾਸਨ ਦੀ ਅਜਿਹੀ ਹੀ ਮਨਮਰਜ਼ੀ ਭਾਵਨਗਰ 'ਚ ਸਾਹਮਣੇ ਆਈ ਹੈ। ਆਖੀਰਕਾਰ ਪੁਲਸ ਜਦੋਂ ਸਕੂਲ ਪਹੁੰਚੀ ਤਾਂ ਬੱਚਿਆਂ ਨੂੰ ਛੱਡ ਦਿੱਤਾ ਗਿਆ ਅਤੇ ਫਿਰ ਉਹ ਆਪਣੇ ਘਰ ਪਰਤੇ।
ਇਹ ਮਾਮਲਾ ਤਦ ਸਾਹਮਣੇ ਆਇਆ ਜਦੋਂ 7ਵੀਂ ਜਮਾਤ 'ਚ ਪੜਨ ਵਾਲਾ ਇਕ ਵਿਦਿਆਰਥੀ ਅਦਿੱਤਰਾਜ ਸਿੰਘ ਝਾਲਾ ਸਕੂਲ ਤੋਂ ਤੈਅ ਸਮੇਂ 'ਤੇ ਨਹੀਂ ਘਰ ਵਾਪਸ ਨਹੀਂ ਗਿਆ। ਅਦਿੱਤਯ ਦੇ ਸਮੇਂ 'ਤੇ ਘਰ ਨਾ ਪਹੁੰਚਣ ਕਾਰਨ ਪਰੇਸ਼ਾਨ ਮਾਂ ਨੇ ਉਸ ਦੇ ਪਿਤਾ ਨੂੰ ਫੋਨ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਪੁੱਤਰ ਅਜੇ ਤਕ ਘਰ ਨਹੀਂ ਆਇਆ ਹੈ।
ਜਦੋਂ ਅਦਿੱਤਯ ਦੇ ਪਿਤਾ ਧਰਮਰਾਜ ਸਿੰਘ ਝਾਲਾ ਨੇ ਜਦੋਂ ਸਕੂਲ ਫੋਨ ਕਰ ਕੇ ਪੁੱਛਿਆ ਤਾਂ ਸਕੂਲ ਦੀ ਪ੍ਰਿੰਸੀਪਲ ਨੇ ਜਾਣਕਾਰੀ ਦਿੱਤੀ ਕਿ ਜਿਨ੍ਹਾਂ ਵਿਦਿਆਰਥੀਆਂ ਦੀ ਫੀਸ ਬਾਕੀ ਹੈ, ਸਕੂਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰੋਕ ਕੇ ਰੱਖਿਆ ਹੋਇਆ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਕੁੱਲ 160 ਵਿਦਿਆਰਥੀਆਂ ਨੂੰ ਸਕੂਲ 'ਚ ਰੋਕ ਕੇ ਰੱਖਿਆ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਅਦਿੱਤਯ ਨੂੰ ਸਿਰਫ 600 ਰੁਪਏ ਲਈ ਸਕੂਲ ਪ੍ਰਸ਼ਾਸਨ ਨੇ ਰੋਕ ਕੇ ਰੱਖਿਆ ਸੀ।
ਅਦਿੱਤਯ ਦੇ ਪਿਤਾ ਧਰਮਰਾਜ ਨੇ ਦੱਸਿਆ ਕਿ ਅਦਿੱਤਯ ਦੀ ਪੂਰੀ ਫੀਸ 38,800 ਰੁਪਏ ਉਨ੍ਹਾਂ ਨੇ ਚੈੱਕ ਜ਼ਰੀਏ ਅਦਾ ਕਰ ਦਿੱਤੀ ਸੀ ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਸਕੂਲ ਨੇ ਬੱਸ ਦੀ ਫੀਸ 200 ਰੁਪਏ ਪ੍ਰਤੀ ਮਹੀਨਾ ਵਧਾ ਦਿੱਤੀ ਹੈ ਅਤੇ ਅਦਿੱਤਯ ਦੀ 3 ਮਹੀਨਿਆਂ ਦੀ ਬੱਸ ਫੀਸ ਭਾਵ 600 ਰੁਪਏ ਬਾਕੀ ਹਨ।
ਪ੍ਰਿੰਸੀਪਲ ਨੇ ਧਰਮਰਾਜ ਨੂੰ ਕਿਹਾ ਕਿ ਜਦੋਂ ਤਕ ਬਾਕੀ ਫੀਸ ਨਹੀਂ ਦਿੱਤੀ ਜਾਂਦੀ ਤਦ ਤਕ ਬੱਚਿਆਂ ਨੂੰ ਰੋਕ ਕੇ ਰੱਖਿਆ ਜਾਵੇਗਾ। ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਸਕੂਲ ਪ੍ਰਸ਼ਾਸਨ ਖਿਲਾਫ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਸਕੂਲ 'ਚ ਜਾ ਕੇ ਬੱਚਿਆਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ। ਅਦਿੱਤਯ ਦੇ ਪਿਤਾ ਨੇ ਇਸ ਮਾਮਲੇ 'ਚ ਜਿਲਾ ਕੁਲੈਕਟਰ, ਜਿਲਾ ਸਿੱਖਿਆ ਅਧਿਕਾਰੀ ਅਤੇ ਪੁਲਸ ਸਟੇਸ਼ਨ 'ਚ ਸਕੂਲ ਪ੍ਰਸ਼ਾਸਨ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।
ਏਅਰ ਇੰਡੀਆ ਦੇ ਜਹਾਜ਼ ਦੀ ਜਾਪਾਨ 'ਚ ਐਮਰਜੰਸੀ ਲੈਡਿੰਗ
NEXT STORY