ਇੰਟਰਨੈਸ਼ਨਲ ਡੈਸਕ- ਸੰਕਟ 'ਚ ਫਸੀ ਮਸ਼ਹੂਰ ਐਡਟੈਕ ਕੰਪਨੀ ਬਾਈਜੂਸ (Byju's) ਦੇ ਸੰਸਥਾਪਕ ਬਾਈਜੂ ਰਵੀਂਦਰਨ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਸਿੰਗਾਪੁਰ ਦੀ ਇੱਕ ਅਦਾਲਤ ਨੇ ਅਦਾਲਤ ਦੀ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਰਵੀਂਦਰਨ ਨੂੰ 6 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ, ਅਦਾਲਤ ਨੇ ਇਹ ਫੈਸਲਾ ਇਸ ਲਈ ਲਿਆ ਕਿਉਂਕਿ ਰਵੀਂਦਰਨ ਅਪ੍ਰੈਲ 2024 ਤੋਂ ਉਨ੍ਹਾਂ ਦੀਆਂ ਜਾਇਦਾਦਾਂ ਨਾਲ ਸਬੰਧਿਤ ਕਈ ਅਦਾਲਤੀ ਹੁਕਮਾਂ ਦੀ ਪਾਲਣਾ ਕਰਨ ਵਿੱਚ ਅਸਫ਼ਲ ਰਹੇ ਸਨ।
ਅਦਾਲਤ ਨੇ ਬਾਈਜੂ ਰਵੀਂਦਰਨ ਨੂੰ ਤੁਰੰਤ ਅਧਿਕਾਰੀਆਂ ਦੇ ਸਾਹਮਣੇ ਸਰੰਡਰ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ 90,000 ਸਿੰਗਾਪੁਰ ਡਾਲਰ (ਲਗਭਗ 70,500 ਅਮਰੀਕੀ ਡਾਲਰ) ਦੀ ਕਾਨੂੰਨੀ ਲਾਗਤ ਦਾ ਭੁਗਤਾਨ ਕਰਨ ਅਤੇ 'ਬੀਆਰ ਇਨਵੈਸਟਕੋ ਪੀਟੀਈ' (Beeaar Investco Pte) ਕੰਪਨੀ ਦੀ ਕਾਨੂੰਨੀ ਮਾਲਕੀ ਦੇ ਦਸਤਾਵੇਜ਼ ਪੇਸ਼ ਕਰਨ ਲਈ ਵੀ ਕਿਹਾ ਗਿਆ ਹੈ। ਇਹ ਫਰਮ ਇੱਕ ਸਹਿਯੋਗੀ ਕੰਪਨੀ ਵਿੱਚ ਸ਼ੇਅਰ ਰੱਖਦੀ ਹੈ। ਰਿਪੋਰਟ ਮੁਤਾਬਕ ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਰਵੀਂਦਰਨ ਇਸ ਸਮੇਂ ਸਿੰਗਾਪੁਰ ਵਿੱਚ ਹਨ ਜਾਂ ਕਿਸੇ ਹੋਰ ਦੇਸ਼ ਵਿੱਚ।
ਇਹ ਵੀ ਪੜ੍ਹੋ- ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਭਾਰਤੀਆਂ ਲਈ Good News ! ਫ੍ਰੀ On Arrival Visa ਦੇ ਰਿਹੈ ਇਹ ਦੇਸ਼
ਜ਼ਿਕਰਯੋਗ ਹੈ ਕਿ ਬਾਈਜੂ ਰਵੀਂਦਰਨ ਇਸ ਸਮੇਂ ਸਿੰਗਾਪੁਰ ਵਿੱਚ ਕਤਰ ਇਨਵੈਸਟਮੈਂਟ ਅਥਾਰਟੀ ਦੀ ਇੱਕ ਸਹਿਯੋਗੀ ਕੰਪਨੀ 'ਕਤਰ ਹੋਲਡਿੰਗਜ਼' ਵੱਲੋਂ ਦਾਇਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ। ਕਤਰ ਅਥਾਰਟੀ ਨੇ ਉਸ ਸਮੇਂ ਬਾਈਜੂਸ ਵਿੱਚ ਵੱਡਾ ਨਿਵੇਸ਼ ਕੀਤਾ ਸੀ ਜਦੋਂ ਕੰਪਨੀ ਦੇ ਹਾਲਾਤ ਖ਼ਰਾਬ ਹੋ ਰਹੇ ਸਨ। ਇਸ ਤੋਂ ਇਲਾਵਾ, ਉਹ ਅਮਰੀਕਾ ਵਿੱਚ ਵੀ 1.2 ਬਿਲੀਅਨ ਡਾਲਰ ਦੇ ਕਰਜ਼ੇ ਦੀ ਵਸੂਲੀ ਨੂੰ ਲੈ ਕੇ ਵਿਦੇਸ਼ੀ ਨਿਵੇਸ਼ਕਾਂ ਅਤੇ ਬੈਂਕਾਂ ਨਾਲ ਕਾਨੂੰਨੀ ਲੜਾਈ ਲੜ ਰਹੇ ਹਨ।
ਕਦੇ ਭਾਰਤ ਦੇ ਸਭ ਤੋਂ ਸਫ਼ਲ ਸਟਾਰਟਅੱਪ ਦੇ ਰੂਪ ਵਿੱਚ ਉੱਭਰਨ ਵਾਲੀ ਅਤੇ ਰਵੀਂਦਰਨ ਨੂੰ ਅਰਬਪਤੀ ਬਣਾਉਣ ਵਾਲੀ ਕੰਪਨੀ 'ਬਾਈਜੂਸ' ਅੱਜ ਪੂਰੀ ਤਰ੍ਹਾਂ ਡੁੱਬਣ ਦੇ ਕੰਢੇ ਹੈ ਅਤੇ ਇਹ ਤਾਜ਼ਾ ਫੈਸਲਾ ਰਵੀਂਦਰਨ ਦੇ ਕਾਰੋਬਾਰੀ ਸਫ਼ਰ ਲਈ ਸਭ ਤੋਂ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- 'ਬਿਲਕੁਲ ਮਨਜ਼ੂਰ ਨਹੀਂ..!', ਪਾਕਿਸਤਾਨ ਨੇ ਟਰੰਪ ਨੂੰ ਕਰ'ਤੀ ਕੋਰੀ ਨਾਂਹ, ਅਮਰੀਕਾ ਨਾਲ ਲੈ ਲਿਆ 'ਪੰਗਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'PM ਮੋਦੀ ਦੇ 12 ਸਾਲਾਂ ਦੇ ਕਾਰਜਕਾਲ ਦੌਰਾਨ ਪਰਤਿਆ ਭਾਰਤ ਦਾ Self Confidence' : ਨਿਤਿਨ ਨਬੀਨ
NEXT STORY