ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਜਾਰੀ ਤਣਾਅ ਕਾਰਨ ਜਿੱਥੇ ਪੂਰੀ ਦੁਨੀਆ ਦੀ ਅਰਥਵਿਵਸਥਾ ਹੇਠਾਂ ਡਿੱਗਦੀ ਜਾ ਰਹੀ ਹੈ, ਉੱਥੇ ਹੀ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਪਾਕਿਸਤਾਨ ਤੋਂ ਕਰਾਰਾ ਝਟਕਾ ਲੱਗਾ ਹੈ। ਪਾਕਿਸਤਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਖ਼ਤ ਨਿਰਦੇਸ਼ਾਂ ਨੂੰ ਖ਼ਾਰਜ ਕਰਦਿਆਂ ਇਜ਼ਰਾਈਲ ਨਾਲ ਸਬੰਧਾਂ ਨੂੰ ਆਮ ਵਰਗਾ ਬਣਾਉਣ ਵਾਲੇ 'ਇਬਰਾਹਿਮ ਸਮਝੌਤੇ' 'ਤੇ ਦਸਤਖਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਪਾਕਿਸਤਾਨੀ ਸਰਕਾਰ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਇਹ ਸਮਝੌਤਾ ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਮਨਜ਼ੂਰ ਨਹੀਂ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਜਦੋਂ ਤੱਕ ਫਲਸਤੀਨ ਦੇ ਮੁੱਦੇ ਦਾ ਕੋਈ ਨਿਆਂਪੂਰਨ ਅਤੇ ਸਥਾਈ ਹੱਲ ਨਹੀਂ ਨਿਕਲਦਾ ਅਤੇ ਇੱਕ ਸੁਤੰਤਰ ਫਲਸਤੀਨ ਰਾਜ ਦੀ ਸਥਾਪਨਾ ਨਹੀਂ ਹੁੰਦੀ, ਉਦੋਂ ਤੱਕ ਪਾਕਿਸਤਾਨ ਇਜ਼ਰਾਈਲ ਨੂੰ ਇੱਕ ਦੇਸ਼ ਵਜੋਂ ਮਾਨਤਾ ਨਹੀਂ ਦੇ ਸਕਦਾ। ਪਾਕਿਸਤਾਨੀ ਲੀਡਰਸ਼ਿਪ ਮੁਤਾਬਕ, ਅਮਰੀਕਾ ਵੱਲੋਂ ਬਣਾਇਆ ਜਾ ਰਿਹਾ ਦਬਾਅ ਉਨ੍ਹਾਂ ਦੀ ਸੁਤੰਤਰ ਵਿਦੇਸ਼ ਨੀਤੀ ਅਤੇ ਮੁਸਲਿਮ ਜਗਤ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦੇ ਖ਼ਿਲਾਫ਼ ਹੈ।
ਇਹ ਵੀ ਪੜ੍ਹੋ- ਈਦ ਦੀਆਂ ਛੁੱਟੀਆਂ ਰੱਦ ! ਹੁਣ ਸਿਰਫ਼ ਇਸ ਦਿਨ ਹੋਵੇਗੀ Holiday, CM ਸ਼ੁਭੇਂਦੂ ਨੇ ਕੀਤਾ ਐਲਾਨ
ਕੀ ਹੈ ਟਰੰਪ ਦਾ 'ਇਬਰਾਹਿਮ ਸਮਝੌਤਾ' ?
'ਇਬਰਾਹਿਮ ਸਮਝੌਤਾ' ਅਮਰੀਕਾ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ਇੱਕ ਅਜਿਹੀ ਮੁਹਿੰਮ ਹੈ, ਜਿਸ ਦਾ ਉਦੇਸ਼ ਅਰਬ ਅਤੇ ਮੁਸਲਿਮ ਦੇਸ਼ਾਂ ਦੇ ਇਜ਼ਰਾਈਲ ਨਾਲ ਡਿਪਲੋਮੈਟਿਕ ਅਤੇ ਵਪਾਰਕ ਸਬੰਧਾਂ ਨੂੰ ਬਹਾਲ ਕਰਨਾ ਹੈ। ਜ਼ਿਆਦਾਤਰ ਮੁਸਲਿਮ ਦੇਸ਼ਾਂ ਨੇ ਇਜ਼ਰਾਈਲ ਨੂੰ ਇਕ ਦੇਸ਼ ਵਜੋਂ ਕਬੂਲ ਨਹੀਂ ਕੀਤਾ, ਜਿਸ ਕਾਰਨ ਉਹ ਇਜ਼ਰਾਈਲ ਨਾਲ ਨਾ ਤਾਂ ਵਪਾਰ ਕਰਦੇ ਹਨ ਤੇ ਨਾ ਹੀ ਉੱਥੇ ਆਉਣ-ਜਾਣ ਹੁੰਦਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਪਹਿਲੇ ਕਾਰਜਕਾਲ ਤੋਂ ਹੀ ਇਸ ਸਮਝੌਤੇ ਨੂੰ ਲੈ ਕੇ ਕਾਫ਼ੀ ਸਰਗਰਮ ਰਹੇ ਹਨ ਅਤੇ ਕਈ ਅਰਬ ਦੇਸ਼ ਇਸ 'ਤੇ ਸਹਿਮਤੀ ਵੀ ਜਤਾ ਚੁੱਕੇ ਹਨ। ਹੁਣ ਤੱਕ ਯੂ.ਏ.ਈ., ਬਹਿਰੀਨ, ਮੋਰੱਕੋ ਤੇ ਸੂਡਾਨ ਇਸ ਸਮਝੌਤੇ 'ਤੇ ਦਸਤਖ਼ਤ ਕਰ ਚੁੱਕੇ ਹਨ।
ਪਰ ਪਾਕਿਸਤਾਨ ਵੱਲੋਂ ਅਮਰੀਕੀ ਨਿਰਦੇਸ਼ਾਂ ਨੂੰ ਇਸ ਤਰ੍ਹਾਂ ਖ਼ਾਰਜ ਕੀਤੇ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਵੱਡੀ ਤਲਖ਼ੀ ਆਉਣ ਦੇ ਸੰਕੇਤ ਹਨ। ਸਿਆਸੀ ਮਾਹਿਰਾਂ ਮੁਤਾਬਕ, ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਲਈ ਅਮਰੀਕਾ ਵਰਗੀ ਮਹਾਂਸ਼ਕਤੀ ਨਾਲ ਅਜਿਹਾ ਪੰਗਾ ਲੈਣਾ ਆਉਣ ਵਾਲੇ ਦਿਨਾਂ ਵਿੱਚ ਉਸ ਲਈ ਵਿੱਤੀ ਅਤੇ ਰਣਨੀਤਕ ਤੌਰ 'ਤੇ ਭਾਰੀ ਪੈ ਸਕਦਾ ਹੈ।
ਇਹ ਵੀ ਪੜ੍ਹੋ- ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਭਾਰਤੀਆਂ ਲਈ Good News ! ਫ੍ਰੀ On Arrival Visa ਦੇ ਰਿਹੈ ਇਹ ਦੇਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ ਸਮੇਤ ਦੁਨੀਆ ਭਰ ਵਿਚ 'ਲੂ' ਦਾ ਕਹਿਰ! ਟੁੱਟੇ ਸਾਰੇ ਰਿਕਾਰਡ, ਆਨਲਾਈਨ ਹੋਏ ਸਕੂਲ
NEXT STORY