ਕੋਲਕਾਤਾ (ਭਾਸ਼ਾ)- ਤ੍ਰਿਣਮੂਲ ਕਾਂਗਰਸ, ਪੱਛਮੀ ਬੰਗਾਲ ’ਚ ਹਿੰਸਾ ਦਰਮਿਆਨ ਹੋਈਆਂ ਪੰਚਾਇਤੀ ਚੋਣਾਂ ਦੇ ਐਲਾਨੇ ਨਤੀਜਿਆਂ ’ਚ ਆਪਣੀ ਹੋਂਦ ਬਰਕਰਾਰ ਰੱਖਦੀ ਨਜ਼ਰ ਆ ਰਹੀ ਹੈ। 2 ਸਾਲ ਪਹਿਲਾਂ ਤ੍ਰਿਣਮੂਲ ਨੇ ਵਿਧਾਨ ਸਭਾ ਚੋਣਾਂ ’ਚ ਲਗਾਤਾਰ ਤੀਜੀ ਵਾਰ ਜਿੱਤ ਦਰਜ ਕੀਤੀ ਸੀ। ਰਾਜ ਚੋਣ ਕਮਿਸ਼ਨ ਵੱਲੋਂ ਮੰਗਲਵਾਰ ਰਾਤ 10:30 ਵਜੇ ਤੱਕ ਐਲਾਨੇ ਨਤੀਜਿਆਂ ਅਨੁਸਾਰ ਪੱਛਮੀ ਬੰਗਾਲ ’ਚ ਤਿੰਨ-ਪੜਾਵੀ ਪੰਚਾਇਤੀ ਚੋਣਾਂ ’ਚ ਆਪਣੇ ਮੁਕਾਬਲੇਬਾਜ਼ਾਂ ਨੂੰ ਪਛਾੜਦਿਆਂ ਸੱਤਾਧਿਰ ਤ੍ਰਿਣਮੂਲ ਕਾਂਗਰਸ ਨੇ 28,985 ਸੀਟ ’ਤੇ ਜਿੱਤ ਦਰਜ ਕੀਤੀ ਹੈ, ਜਦੋਂ ਕਿ ਉਸ ਨੇ 1,540 ਸੀਟ ’ਤੇ ਵਾਧਾ ਬਣਾਇਆ ਹੋਇਆ ਹੈ। ਉੱਥੇ ਹੀ, ਤ੍ਰਿਣਮੂਲ ਕਾਂਗਰਸ ਦੀ ਸਭ ਤੋਂ ਵੱਡੀ ਮੁਕਾਬਲੇਬਾਜ਼ ਭਾਜਪਾ ਨੇ 7,764 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ, ਜਦੋਂ ਕਿ ਉਸ ਨੇ 417 ਸੀਟ ’ਤੇ ਵਾਧਾ ਬਣਾਇਆ ਹੋਇਆ ਹੈ। ਸੂਬੇ ’ਚ ਕੁੱਲ 63,299 ਗ੍ਰਾਮ ਪੰਚਾਇਤੀ ਸੀਟਾਂ ਲਈ ਵੋਟਿੰਗ ਕਰਵਾਈ ਗਈ ਹੈ। ਖੱਬੇ-ਪਾਖੀ ਮੋਰਚੇ ਨੇ 2,468 ਸੀਟਾਂ ਜਿੱਤੀਆਂ ਹਨ, ਜਿਨ੍ਹਾਂ ’ਚੋਂ ਇਕੱਲੇ ਮਾਕਪਾ ਨੂੰ 2,409 ਸੀਟਾਂ ਮਿਲੀਆਂ ਹਨ। ਕਾਂਗਰਸ ਨੇ 2,022 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ ਅਤੇ 139 ਹੋਰ ਸੀਟਾਂ ’ਤੇ ਉਸ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ। ਹੋਰ ਪਾਰਟੀਆਂ ਨੇ 725 ਸੀਟਾਂ ਜਿੱਤੀਆਂ ਹਨ, ਜਦੋਂ ਕਿ ਤ੍ਰਿਣਮੂਲ ਕਾਂਗਰਸ ਦੇ ਬਾਗੀਆਂ ਸਮੇਤ ਆਜ਼ਾਦ ਉਮੀਦਵਾਰ 1,656 ਸੀਟਾਂ ’ਤੇ ਜਿੱਤੇ ਹਨ ਅਤੇ 104 ’ਤੇ ਵਾਧਾ ਬਣਾਇਆ ਹੋਇਆ ਹੈ। ਸੱਤਾਧਿਰ ਤ੍ਰਿਣਮੂਲ ਕਾਂਗਰਸ 2,155 ਪੰਚਾਇਤ ਕਮੇਟੀ ਸੀਟਾਂ ਜਿੱਤ ਚੁੱਕੀ ਹੈ ਅਤੇ 493 ਹੋਰ ’ਤੇ ਵਾਧਾ ਬਣਾਇਆ ਹੋਇਆ ਹੈ।
ਭਾਜਪਾ ਨੇ ਹੁਣ ਤੱਕ ਪੰਚਾਇਤ ਕਮੇਟੀ ਦੀਆਂ 214 ਸੀਟਾਂ ਜਿੱਤ ਲਈਆਂ ਹਨ, ਜਦੋਂ ਕਿ 113 ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਮਾਕਪਾ ਨੇ 47 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ ਅਤੇ 48 ਹੋਰ ’ਤੇ ਅੱਗੇ ਚੱਲ ਰਹੀ ਹੈ, ਜਦੋਂ ਕਿ ਕਾਂਗਰਸ ਨੇ 8 ਸੀਟਾਂ ਜਿੱਤ ਲਈਆਂ ਹਨ। ਸੂਬੇ ਦੀਆਂ 9,728 ਪੰਚਾਇਤ ਕਮੇਟੀ ਸੀਟਾਂ ਲਈ ਵੋਟਿੰਗ ਕਰਵਾਈ ਗਈ ਸੀ। ਤ੍ਰਿਣਮੂਲ ਕਾਂਗਰਸ ਨੇ ਹੁਣ ਤੱਕ ਐਲਾਨੀਆਂ ਜ਼ਿਲਾ ਪ੍ਰੀਸ਼ਦ ਦੀਆਂ ਸਾਰੀਆਂ 77 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ, ਜਦੋਂ ਕਿ 92 ਹੋਰ ’ਤੇ ਅੱਗੇ ਚੱਲ ਰਹੀ ਹੈ। ਮਾਕਪਾ ਨੇ 5 ਸੀਟਾਂ ’ਤੇ, ਕਾਂਗਰਸ ਨੇ ਇਕ ਸੀਟ ’ਤੇ ਅਤੇ ਭਾਜਪਾ ਨੇ 10 ਸੀਟ ’ਤੇ ਵਾਧਾ ਬਣਾਇਆ ਹੋਇਆ ਹੈ। ਸੂਬੇ ’ਚ ਕੁੱਲ 928 ਜ਼ਿਲਾ ਪ੍ਰੀਸ਼ਦ ਸੀਟਾਂ ਹਨ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਪੰਚਾਇਤੀ ਚੋਣਾਂ ’ਚ ਤ੍ਰਿਣਮੂਲ ਦੀ ਸ਼ਾਨਦਾਰ ਜਿੱਤ ਲਈ ਪੱਛਮੀ ਬੰਗਾਲ ਦੇ ਲੋਕਾਂ ਦਾ ਧੰਨਵਾਦ ਕੀਤਾ।
ਕੂਨੋ ਨੈਸ਼ਨਲ ਪਾਰਕ 'ਚ ਇਕ ਹੋਰ ਚੀਤੇ ਦੀ ਮੌਤ, ਫ਼ਰਵਰੀ 'ਚ ਦੱਖਣੀ ਅਫ਼ਰੀਕਾ ਤੋਂ ਆਇਆ ਸੀ ਤੇਜਸ
NEXT STORY