ਵੈਸ਼ਾਲੀ- ਬਿਹਾਰ ਦੇ ਵੈਸ਼ਾਲੀ 'ਚ ਕੁੜੀ ਨੂੰ ਜਿਊਂਦੇ ਸਾੜਨ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਘਟਨਾ ਦੇ 15 ਦਿਨ ਬਾਅਦ ਵੀ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਗੁੱਸੇ 'ਚ ਲੋਕਾਂ ਨੇ ਐਤਵਾਰ ਦੇਰ ਰਾਤ ਪ੍ਰਦਰਸ਼ਨ ਕੀਤਾ। ਹਾਲਾਂਕਿ ਪੁਲਸ ਦੇ ਦਖਲ ਤੋਂ ਬਾਅਦ ਦੇਰ ਰਾਤ ਹੀ ਕੁੜੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦਰਅਸਲ ਵੈਸ਼ਾਲੀ 'ਚ ਛੇੜਛਾੜ ਦਾ ਵਿਰੋਧ ਕਰਨ 'ਤੇ 20 ਸਾਲਾ ਇਕ ਕੁੜੀ ਨੂੰ ਪਿੰਡ ਦੇ ਦਬੰਗਾਂ ਨੇ ਜਿਊਂਦੇ ਸਾੜ ਦਿੱਤਾ ਸੀ। ਘਟਨਾ ਦੇਸਰੀ ਥਾਣੇ ਦੇ ਰਸੂਲਪੁਰ ਹਬੀਬ ਦੀ ਹੈ। ਪਿੰਡ ਦੇ ਕੁਝ ਮੁੰਡਿਆਂ ਨੇ ਛੇੜਛਾੜ ਨੂੰ ਲੈ ਕੇ ਵਿਵਾਦ ਤੋਂ ਬਾਅਦ ਕੁੜੀ 'ਤੇ ਮਿੱਟੀ ਦਾ ਤੇਲ ਸੁੱਟ ਕੇ ਜਿਊਂਦੇ ਸਾੜ ਦਿੱਤਾ।
ਇਹ ਵੀ ਪੜ੍ਹੋ : ਸ਼ਰਮਨਾਕ : 6 ਸਾਲਾ ਭੈਣ ਨਾਲ ਜਬਰ ਜ਼ਿਨਾਹ, ਲਾਸ਼ ਦੇ ਟੁਕੜੇ ਕਰ ਖੇਤ ਅਤੇ ਨਦੀ 'ਚ ਸੁੱਟੇ
ਕੁੜੀ ਦਾ ਪਟਨਾ ਪੀ.ਐੱਮ.ਸੀ.ਐੱਚ. 'ਚ ਇਲਾਜ ਚੱਲ ਰਿਹਾ ਸੀ, ਜਿੱਥੇ 15 ਦਿਨਾਂ ਬਾਅਦ ਉਸ ਦੀ ਮੌਤ ਹੋ ਗਈ। ਕੁੜੀ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਜਦੋਂ ਉਨ੍ਹਾਂ ਨੇ ਦੋਸ਼ੀ ਦੇ ਘਰ ਵਾਲਿਆਂ ਨਾਲ ਛੇੜਛਾੜ ਦੀ ਸ਼ਿਕਾਇਤ ਕੀਤੀ ਤਾਂ ਦਬੰਗ ਮੁੰਡੇ ਨੇ ਆਪਣੇ 2 ਸਾਥੀਆਂ ਨਾਲ ਕੁੜੀ ਨੂੰ ਕੋਲ ਫੜ ਲਿਆ ਅਤੇ ਜਿਊਂਦੇ ਸਾੜ ਦਿੱਤਾ। ਵਾਰਦਾਤ ਦੇ 15 ਦਿਨਾਂ ਬਾਅਦ ਕੱਲ ਯਾਨੀ ਐਤਵਾਰ ਦੇਰ ਰਾਤ ਪੀੜਤਾਂ ਦੀ ਮੌਤ ਹੋ ਗਈ। ਵਾਰਦਾਤ ਦੇ 15 ਦਿਨ ਬੀਤਣ ਤੋਂ ਬਾਅਦ ਵੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਾਰੇ ਦੋਸ਼ੀ ਫਰਾਰ ਹਨ।
ਇਹ ਵੀ ਪੜ੍ਹੋ : ਨੂੰਹ-ਸਹੁਰੇ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਉਜਾੜਿਆ ਖ਼ੁਸ਼ਹਾਲ ਪਰਿਵਾਰ, ਪੁੱਤ ਨੇ ਪਿਓ ਨੂੰ ਦਿੱਤੀ ਦਰਦਨਾਕ ਮੌਤ
ਪੁੱਤ ਨੇ ਕਰਵਾਇਆ ਪ੍ਰੇਮ ਵਿਆਹ, ਬਦਲੇ 'ਚ ਕੁੜੀ ਦੇ ਟੱਬਰ ਨੇ ਮੁੰਡੇ ਦੀ ਮਾਂ ਨੂੰ ਦਿੱਤੀ ਖ਼ੌਫਨਾਕ ਸਜ਼ਾ
NEXT STORY