ਨੈਸ਼ਨਲ ਡੈਸਕ : ਬਾਇਓਹੈਕਿੰਗ ਪੇਪਟਾਇਡ ਪਾਰਟੀਆਂ ਦੁਨੀਆ ਭਰ ਦੀਆਂ ਸਰਕਾਰਾਂ, ਸਿਹਤ ਰੈਗੂਲੇਟਰਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਤੇਜ਼ੀ ਨਾਲ ਇੱਕ ਨਵੀਂ ਅਤੇ ਵੱਡੀ ਸਿਰਦਰਦੀ ਬਣ ਰਹੀਆਂ ਹਨ। ਇਹ ਰੁਝਾਨ ਬਿਨਾਂ ਕਿਸੇ ਡਾਕਟਰੀ ਨਿਗਰਾਨੀ ਦੇ ਬੁਢਾਪੇ ਨੂੰ ਰੋਕਣ, ਭਾਰ ਘਟਾਉਣ, ਮਾਸਪੇਸ਼ੀਆਂ ਨੂੰ ਵਧਾਉਣ ਅਤੇ ਮਾਨਸਿਕ ਯੋਗਦਾ ਵਿਚ ਸੁਧਾਰ ਦੇ ਨਾਮ 'ਤੇ ਤੇਜ਼ੀ ਨਾਲ ਵੱਧ ਰਿਹਾ ਹੈ। ਹਾਲ ਹੀ ਵਿੱਚ ਦੇਸ਼ ਦੀ ਪਹਿਲੀ 'ਪੇਪਟਾਈਡ ਪਾਰਟੀ', ਜੋ 29 ਅਗਸਤ, 2026 ਨੂੰ ਭਾਰਤ ਦੇ ਬੰਗਲੁਰੂ (ਕੋਰਮੰਗਲਾ) ਵਿੱਚ ਹੋਣ ਵਾਲੀ ਸੀ, ਨੂੰ ਕਰਨਾਟਕ ਫੂਡ ਸੇਫਟੀ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ (FSDA) ਨੇ ਡਾਕਟਰੀ ਮਾਹਿਰਾਂ ਦੀਆਂ ਚੇਤਾਵਨੀਆਂ ਤੋਂ ਬਾਅਦ ਰੱਦ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਮੰਦਰਾਂ 'ਚ ਮੋਬਾਈਲ ਫੋਨ ਲੈ ਕੇ ਜਾਣ 'ਤੇ ਲੱਗੀ ਪਾਬੰਦੀ! ਵਿਜੇ ਸਰਕਾਰ ਵਲੋਂ ਨਵੇਂ ਨਿਯਮ ਜਾਰੀ
ਜਾਣੋ ਕੀ ਹੈ Biohacking Peptide Parties
ਇਨ੍ਹਾਂ ਪਾਰਟੀਆਂ ਵਿੱਚ ਲੋਕ ਇੱਕ ਥਾਂ 'ਤੇ ਇਕੱਠੇ ਹੁੰਦੇ ਹਨ ਅਤੇ ਸਮਾਜਿਕ ਮਾਹੌਲ ਵਿੱਚ ਆਪਣੇ ਆਪ ਨੂੰ ਜਾਂ ਇੱਕ ਦੂਜੇ ਨੂੰ ਪੇਪਟਾਈਡ ਟੀਕੇ ਲਗਾਉਂਦੇ ਹਨ। ਇਹ ਅਮੀਨੋ ਐਸਿਡ ਦੀਆਂ ਛੋਟੀਆਂ ਚੇਨਾਂ ਹੁੰਦੀਆਂ ਹਨ, ਜੋ ਪ੍ਰੋਟੀਨ ਬਣਾਉਣ ਅਤੇ ਸਰੀਰ ਵਿੱਚ ਵੱਖ-ਵੱਖ ਸੰਕੇਤਾਂ ਨੂੰ ਟ੍ਰਾਂਸਫਰ ਕਰਨ ਦਾ ਕੰਮ ਕਰਦੇ ਹਨ। ਇਹ ਤਕਨੀਕੀ-ਕਾਰੋਬਾਰੀ ਨੇਤਾਵਾਂ, ਸੋਸ਼ਲ ਮੀਡੀਆ ਪ੍ਰਭਾਵਕਾਂ ਅਤੇ ਫਿਟਨੈਸ ਉਤਸ਼ਾਹੀਆਂ ਵਿੱਚ ਇੱਕ 'ਅੰਡਰਗਰਾਊਂਡ' ਜਾਂ 'ਪ੍ਰਾਈਵੇਟ ਕਲੱਬ' ਸੱਭਿਆਚਾਰ ਵਜੋਂ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ। ਇਹ ਪਾਰਟੀਆਂ ਜਨਤਕ ਸਿਹਤ ਲਈ ਕਈ ਮਹੱਤਵਪੂਰਨ ਜੋਖਮ ਪੈਦਾ ਕਰਦੀਆਂ ਹਨ, ਜਿਸ ਨੂੰ ਲੈ ਕੇ ਸਰਕਾਰਾਂ ਪੂਰੀ ਤਰ੍ਹਾ ਅਲਰਟ ਹਨ।
ਇਹ ਵੀ ਪੜ੍ਹੋ : ਜਵਾਕ ਦੇ ਡਾਇਪਰ 'ਚ 1 ਕਰੋੜ ਤੋਂ ਵੱਧ ਦਾ ਸੋਨਾ ! ਕਰੀਪੁਰ ਏਅਰਪੋਰਟ 'ਤੇ ਮਚੀ ਹਾਹਾਕਾਰ, ਪੂਰਾ ਟੱਬਰ ਗ੍ਰਿਫ਼ਤਾਰ
ਸੂਤਰਾਂ ਮੁਤਾਬਕ ਇਨ੍ਹਾਂ ਪਾਰਟੀਆਂ ਵਿਚ ਇਸਤੇਮਾਲ ਹੋਣ ਵਾਲਾ ਜ਼ਿਆਦਾਤਰ ਪੇਪਟਾਇਡ ਕਿਸੇ ਮਾਨਤਾ ਪ੍ਰਾਪਤ ਫਾਰਮੇਸੀ ਤੋਂ ਨਹੀਂ ਆਉਂਦਾ। ਇਸ ਨੂੰ ਕਾਲਾ ਬਾਜ਼ਾਰ, ਡਾਰਕ ਵੈੱਬ, ਚੀਨ/ਹੋਰ ਦੇਸ਼ਾਂ ਵਿੱਚ ਗੈਰ-ਨਿਯੰਤ੍ਰਿਤ ਪ੍ਰਯੋਗਸ਼ਾਲਾਵਾਂ ਤੋਂ ਸਿਰਫ਼ ਖੋਜ ਲਈ ਲੇਬਲ ਦੇ ਤਹਿਤ ਗੈਰ-ਕਾਨੂੰਨੀ ਤੌਰ 'ਤੇ ਮੰਗਵਾਇਆ ਜਾਂਦਾ ਹੈ। ਇਨ੍ਹਾਂ ਵਿੱਚ ਭਾਰੀ ਧਾਤਾਂ, ਬੈਕਟੀਰੀਆ ਜਾਂ ਗਲਤ ਰਸਾਇਣ ਹੋਣ ਦਾ ਖ਼ਤਰਾ ਬਹੁਤ ਜ਼ਿਆਦਾ ਹੁੰਦਾ ਹੈ। ਸਿਖਲਾਈ ਪ੍ਰਾਪਤ ਡਾਕਟਰਾਂ ਜਾਂ ਨਰਸਾਂ ਤੋਂ ਬਿਨਾਂ ਹੀ ਲੋਕ ਖੁਦ ਨਾੜੀ ਰਾਹੀਂ ਜਾਂ ਚਮੜੀ ਦੇ ਹੇਠਾਂ ਟੀਕੇ ਲਗਾਉਂਦੇ ਹਨ। ਇਸ ਨਾਲ ਇਨਫੈਕਸ਼ਨ, ਐੱਚਆਈਵੀ ਸਣੇ ਹੋਰ ਵੀ ਕਈ ਗੰਭੀਰ ਐਲਰਜੀ ਹੋਣ ਦਾ ਖ਼ਤਰਾ ਵਧ ਜਾਂਦਾ ਹੈ।
ਇਹ ਵੀ ਪੜ੍ਹੋ : 5 ਮਹੀਨੇ ਬਾਅਦ ਹੀ ਟੁੱਟ ਗਿਆ ਰੈਪਰ ਬਾਦਸ਼ਾਹ ਦਾ ਵਿਆਹ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ
NEXT STORY