ਨੈਸ਼ਨਲ ਡੈਸਕ: ਹਿਮਾਚਲ ਪ੍ਰਦੇਸ਼ ਵਿਚ ਰਾਜ ਸਭਾ ਚੋਣ ਵਿਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਜਪਾ ਦੇ ਹਰਸ਼ ਮਹਾਜਨ ਨੇ ਕਾਂਗਰਸੀ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਨੂੰ ਹਰਾ ਦਿੱਤਾ ਹੈ। ਦੱਸ ਦਈਏ ਕਿ ਕਾਂਗਰਸ ਦੇ 6 ਤੋਂ ਵੱਧ ਵਿਧਾਇਕਾਂ ਨੇ ਭਾਜਪਾ ਦੇ ਪੱਖ ਵਿਚ ਕ੍ਰਾਸ ਵੋਟਿੰਗ ਕੀਤੀ ਸੀ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਆਗੂ ਜੈ ਰਾਮ ਠਾਕੁਰ ਨੇ ਕਿਹਾ ਕਿ ਕਾਂਗਰਸ ਰਾਜ ਸਭਾ ਚੋਣ ਹਾਰ ਗਈ ਹੈ ਤਾਂ ਪਾਰਟੀ ਦੇ ਉਮੀਦਵਾਰ ਹਰਸ਼ ਮਹਾਜਨ ਨੂੰ ਚੋਣ ਜਿੱਤਣ ਲਈ ਵਧਾਈ ਦਿੱਤੀ। ਹਿਮਾਚਲ ਪ੍ਰਦੇਸ਼ ਦੇ ਐੱਲ.ਓ.ਪੀ. ਤੇ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ, "ਇੰਨੇ ਵੱਡੇ ਬਹੁਮਤ ਦੇ ਬਾਵਜੂਦ,ਕਾਂਗਰਸ ਰਾਜ ਸਭਾ ਸੀਟ ਹਾਰ ਗਈ, ਮੈਂ ਹਰਸ਼ ਮਹਾਜਨ ਨੂੰ ਇਕ ਵਾਰ ਫ਼ਿਰ ਵਧਾਈ ਦਿੰਦਾ ਹਾਂ।"
ਇਹ ਖ਼ਬਰ ਵੀ ਪੜ੍ਹੋ - ਖਨੌਰੀ ਬਾਰਡਰ 'ਤੇ ਜ਼ਖ਼ਮੀ ਹੋਏ ਕਿਸਾਨ ਪ੍ਰਿਤਪਾਲ ਬਾਰੇ ਹਾਈਕੋਰਟ 'ਚ ਹਰਿਆਣਾ ਪੁਲਸ ਦਾ ਹੈਰਾਨੀਜਨਕ ਬਿਆਨ
ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਦੋਸ਼ ਲਾਇਆ ਕਿ ਸੀ.ਆਰ.ਪੀ.ਐੱਫ. ਤੇ ਹਰਿਆਣਾ ਪੁਲਸ ਦੇ ਕਾਫ਼ਲੇ ਨੇ 5 ਤੋਂ 6 ਕਾਂਗਰਸੀ ਵਿਧਾਇਕਾਂ ਨੂੰ ਲੈ ਲਿਆ ਹੈ ਤੇ ਹਿਮਾਚਲ ਭਾਜਪਾ ਆਗੂਆਂ ਨੂੰ ਸਬਰ ਰੱਖਣ ਅਤੇ ਚੋਣ ਅਧਿਕਾਰੀਆਂ ਨੂੰ ਧਮਕੀ ਨਾ ਦੇਣ ਦੀ ਅਪੀਲ ਕੀਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਯੂਪੀ ਰਾਜ ਸਭਾ ਚੋਣਾਂ: 8 ਸੀਟਾਂ 'ਤੇ ਭਾਜਪਾ ਦੀ ਜਿੱਤ, ਸਪਾ ਨੇ ਜਿੱਤੀਆਂ 2 ਸੀਟਾਂ
NEXT STORY