ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਉਤਸ਼ਾਹ ਬੁੱਧਵਾਰ ਨੂੰ ਲੋਕ ਸਭਾ 'ਚ ਵੀ ਦੇਖਣ ਨੂੰ ਮਿਲਿਆ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜਦੋਂ ਸਾਲ 2023-24 ਦਾ ਬਜਟ ਭਾਸ਼ਣ ਪੜ੍ਹ ਰਹੀ ਸੀ ਤਾਂ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਮੈਂਬਰਾਂ ਦੇ 'ਮੋਦੀ-ਮੋਦੀ' ਨਾਅਰੇ ਦਾ ਜਵਾਬ ਕਾਂਗਰਸ ਸੰਸਦ ਮੈਂਬਰਾਂ ਨੇ 'ਜੋੜੋ-ਜੋੜੋ, ਭਾਰਤ ਜੋੜੋ' ਨਾਅਰੇ ਨਾਲ ਦਿੱਤਾ। ਹੇਠਲੇ ਸਦਨ 'ਚ ਵਿੱਤ ਮੰਤਰੀ ਸੀਤਾਰਮਨ ਨੇ ਬਜਟ ਭਾਸ਼ਣ ਦੌਰਾਨ ਜਦੋਂ ਮੱਧਮ ਵਰਗ ਅਤੇ ਨੌਕਰੀਪੇਸ਼ਾ ਲੋਕਾਂ ਨੂੰ ਟੈਕਸ ਮੋਰਚੇ 'ਤੇ ਰਾਹਤ ਦਾ ਐਲਾਨ ਕੀਤਾ, ਜਦੋਂ ਭਾਜਪਾ ਮੈਂਬਰਾਂ ਨੇ ਕੁਝ ਦੇਰ ਤੱਕ ਮੇਜ਼ ਥਪਥਪਾਏ ਅਤੇ 'ਮੋਦੀ-ਮੋਦੀ' ਦੇ ਨਾਅਰੇ ਲਗਾਏ। ਇਸ ਤੋਂ ਪਹਿਲਾਂ, ਬਜਟ ਭਾਸ਼ਣ ਸ਼ੁਰੂ ਹੋਣ ਦੇ ਕੁਝ ਦੇਰ ਬਾਅਦ ਜਦੋਂ ਕਾਂਗਰਸ ਨੇਤਾ ਰਾਹੁਲ ਗਾਂਧੀ ਸਦਨ 'ਚ ਆਏ ਤਾਂ ਉਨ੍ਹਾਂ ਨਾਲ ਸਦਨ 'ਚ ਪ੍ਰਵੇਸ਼ ਕਰਨ ਵਾਲੇ ਪਾਰਟੀ ਸੰਸਦ ਮੈਂਬਰਾਂ ਨੇ 'ਭਾਰਤ ਜੋੜੋ' ਦੇ ਨਾਅਰੇ ਲਗਾਏ।
ਦੱਸਣਯੋਗ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਕਰੀਬ 5 ਮਹੀਨਿਆਂ ਦੀ ਭਾਰਤ ਜੋੜੋ ਯਾਤਰਾ ਪੂਰੀ ਕਰਨ ਤੋਂ ਬਾਅਦ ਪਹਿਲੀ ਵਾਰ ਸੰਸਦ ਪਹੁੰਚੇ ਸਨ। ਲੋਕ ਸਭਾ 'ਚ ਇਕ ਘੰਟੇ 25 ਮਿੰਟ ਦੇ ਭਾਸ਼ਣ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਆਪਣੇ ਪੂਰਨ ਬਜਟ 'ਚ ਮੱਧਮ ਵਰਗ ਅਤੇ ਨੌਕਰੀਪੇਸ਼ਾ ਲੋਕਾਂ ਨੂੰ ਟੈਕਸ ਮੋਰਚੇ 'ਤੇ ਰਾਹਤ ਦੇਣ, ਵਿਸ਼ੇਸ਼ ਰੂਪ ਨਾਲ ਕਮਜ਼ੋਰ ਜਨਜਾਤੀ ਸਮੂਹਾਂ ਦੀ ਸਮਾਜਿਕ-ਆਰਥਿਕ ਸਥਿਤੀ 'ਚ ਸੁਧਾਰ ਲਈ ਇਕ ਯੋਜਨਾ ਸ਼ੁਰੂ ਕਰਨ, ਖੇਤੀਬਾੜੀ ਖੇਤਰ ਦੇ ਵਿਕਾਸ, ਔਰਤਾਂ, ਅਨੁਸੂਚਿਤ ਜਾਤੀਆਂ, ਪਿਛੜੇ ਵਰਗ ਦੇ ਵਿਕਾਸ ਲਈ ਐਲਾਨ ਕੀਤੇ। ਸੀਤਾਰਮਨ ਦੇ ਬਜਟ ਭਾਸ਼ਣ ਦਾ ਸੱਤਾਧਾਰੀ ਦਲ ਦੇ ਮੈਂਬਰਾਂ ਨੇ 100 ਤੋਂ ਵੱਧ ਵਾਰ ਮੇਜ਼ ਥਪਥਪਾ ਕੇ ਸੁਆਗਤ ਕੀਤਾ। ਸਦਨ 'ਚ ਮੌਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਈ ਵਾਰ ਮੇਜ਼ ਥਪਥਪਾ ਕੇ ਐਲਾਨਾਂ ਦਾ ਸੁਆਗਤ ਕੀਤਾ।
ਬਜਟ 'ਤੇ ਬੋਲੇ CM ਕੇਜਰੀਵਾਲ- 'ਦਿੱਲੀ ਵਾਲਿਆਂ ਨਾਲ ਫਿਰ ਮਤਰੇਆ ਵਤੀਰਾ'
NEXT STORY