ਕੋਟਾ — ਰਾਜਸਥਾਨ ਦੇ ਕੋਟਾ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਵਰਕਰ ਨੂੰ ਸ਼ੁੱਕਰਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮਾਮਲੇ ਦੇ ਪਿੱਛੇ ਹਰ ਸੰਭਵ ਪਹਿਲੂ ਦੀ ਜਾਂਚ ਕਰ ਰਹੀ ਹੈ। ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਮਨੋਜ ਸੁਮਨ ਨੂੰ ਸਵੇਰੇ ਦੋ ਚਿੱਠੀਆਂ ਮਿਲੀਆਂ, ਜਿਨ੍ਹਾਂ ਵਿੱਚੋਂ ਇੱਕ ਚਿੱਠੀ ਉਸ ਦੇ ਘਰ ਦੇ ਦਰਵਾਜ਼ੇ ’ਤੇ ਲੱਗੀ ਹੋਈ ਸੀ ਜਦੋਂਕਿ ਦੂਸਰੀ ਚਿੱਠੀ ਉਸ ਦੇ ਦਰਵਾਜ਼ੇ ’ਤੇ ਪਈ ਸੀ।
ਇਹ ਵੀ ਪੜ੍ਹੋ- ਨੌਕਰੀ ਦੇ ਬਹਾਨੇ ਪੰਜਾਬੀ ਕੁੜੀ ਨਾਲ ਦੋ ਵਿਅਕਤੀਆਂ ਨੇ ਕੀਤਾ ਜ਼ਬਰ-ਜਿਨਾਹ
ਪੁਲਸ ਨੇ ਦੱਸਿਆ ਕਿ ਸੁਮਨ ਦਾ ਘਰ ਸ਼ਹਿਰ ਦੇ ਉਦਯੋਗ ਨਗਰ ਥਾਣੇ ਅਧੀਨ ਆਉਂਦਾ ਹੈ। ਸੁਮਨ ਭਾਜਪਾ ਦੇ ਹੋਰ ਪਿਛੜੇ ਵਰਗ (ਓਬੀਸੀ) ਸੈੱਲ ਦੀ ਜ਼ਿਲ੍ਹਾ ਇਕਾਈ ਦੀ ਸਾਬਕਾ ਉਪ ਪ੍ਰਧਾਨ ਹੈ। ਸ਼ਿਕਾਇਤ ਅਨੁਸਾਰ ਦੋਵਾਂ ਪੱਤਰਾਂ ਵਿੱਚ ਸੁਮਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਦਾ ਸਿਰ ਕਲਮ ਕਰਨ ਦੀ ਧਮਕੀ ਦਿੱਤੀ ਗਈ ਹੈ। ਸੁਮਨ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੁਲਿਸ ਨੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 505 ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਦਯੋਗ ਨਗਰ ਥਾਣਾ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਅੱਤਵਾਦੀ ਪ੍ਰਭਪ੍ਰੀਤ ਸਿੰਘ ਜਰਮਨੀ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੌਕਰੀ ਦੇ ਬਹਾਨੇ ਪੰਜਾਬੀ ਕੁੜੀ ਨਾਲ ਦੋ ਵਿਅਕਤੀਆਂ ਨੇ ਕੀਤਾ ਜ਼ਬਰ-ਜਿਨਾਹ
NEXT STORY