ਪਟਨਾ : ਬਿਹਾਰ ਦੇ ਹਾਜੀਪੁਰ 'ਚ ਮੰਗਲਵਾਰ ਦੇਰ ਸ਼ਾਮ ਗੰਗਾ ਨਦੀ 'ਚ ਕਿਸ਼ਤੀ ਪਲਟਣ ਨਾਲ ਵੱਡਾ ਹਾਦਸਾ ਵਾਪਰ ਗਿਆ। ਇਹ ਘਟਨਾ ਰਾਘੋਪੁਰ ਥਾਣਾ ਖੇਤਰ ਦੇ ਰਾਮਪੁਰ ਸ਼ਿਆਮਚੰਦ ਪਿੰਡ ਨੇੜੇ ਵਾਪਰੀ।
ਮਿਲੀ ਜਾਣਕਾਰੀ ਅਨੁਸਾਰ ਕਿਸ਼ਤੀ 'ਚ 15 ਤੋਂ 20 ਲੋਕ ਸਵਾਰ ਸਨ। ਇਹ ਸਾਰੇ ਲੋਕ ਇੱਕ ਸਮਾਗਮ ਵਿੱਚ ਦਾਅਵਤ (ਬੋਝ) ਖਾਣ ਲਈ ਜਾ ਰਹੇ ਸਨ। ਇਸੇ ਦੌਰਾਨ ਗੰਗਾ ਨਦੀ 'ਚ ਕਿਸ਼ਤੀ ਅਚਾਨਕ ਪਲਟ ਗਈ ਅਤੇ ਉਸ 'ਚ ਸਵਾਰ ਲੋਕ ਨਦੀ 'ਚ ਜਾ ਡਿੱਗੇ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਸ ਹਾਦਸੇ ਵਿਚ 13 ਲੋਕਾਂ ਦੀ ਮੌਤ ਹੋ ਗਈ ਹੈ।
ਇਸ ਹਾਦਸੇ ਵਿੱਚ ਕਰੀਬ 5 ਲੋਕਾਂ ਦੇ ਨਦੀ ਵਿੱਚ ਡੁੱਬਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਹਾਲਾਂਕਿ ਇਸ ਗਿਣਤੀ ਦੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਘਟਨਾ ਸਥਾਨ 'ਤੇ ਹਫੜਾ-ਦਫੜੀ ਮਚ ਗਈ। ਸਥਾਨਕ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ (ਰੈਸਕਿਊ ਆਪ੍ਰੇਸ਼ਨ) ਚਲਾਇਆ ਜਾ ਰਿਹਾ ਹੈ।
ਮਮਤਾ ਬੈਨਰਜੀ 'ਤੇ ਹਮਲੇ ਦੀ ਕੋਸ਼ਿਸ਼, TMC ਦਾ ਦਾਅਵਾ: ਚਾਕੂ ਲੈ ਕੇ ਆਈ ਸੀ ਔਰਤ
NEXT STORY