ਵਡੋਦਰਾ : ਗੁਜਰਾਤ ਦੇ ਵਡੋਦਰਾ ਦੇ ਸੂਰਿਆ ਨਗਰ-ਤਰਸਾਲੀ ਬਾਈਪਾਸ ਅਤੇ ਧਨਿਆਵੀ ਨੂੰ ਜੋੜਨ ਵਾਲੀ ਸੜਕ 'ਤੇ ਇੱਕ ਮੁਰੰਮਤ ਕੇਂਦਰ 'ਤੇ ਖੜ੍ਹੀ ਲਗਜ਼ਰੀ ਬੱਸ ਦੇ ਆਟੋਮੈਟਿਕ ਦਰਵਾਜ਼ੇ ਵਿੱਚ ਸੱਤ ਸਾਲ ਦੇ ਬੱਚੇ ਦੀ ਗਰਦਨ ਫਸ ਜਾਣ ਕਾਰਨ ਕਥਿਤ ਤੌਰ 'ਤੇ ਮੌਤ ਹੋ ਗਈ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਉਕਤ ਸਥਾਨ 'ਤੇ ਹਫੜਾ-ਦਫੜੀ ਮਚ ਗਈ। ਜਾਣਕਾਰੀ ਮੁਤਾਬਕ ਇਸ ਹਾਦਸੇ ਦਾ ਸ਼ਿਕਾਰ ਹੋਇਆ ਇਹ ਬੱਚਾ ਪ੍ਰਸ਼ਾਦ ਲੈ ਕੇ ਆਉਣ ਦਾ ਕਹਿ ਕੇ ਘਰੋਂ ਨਿਕਲਿਆ ਸੀ।
ਪੜ੍ਹੋ ਇਹ ਵੀ - ਹਰੇਕ ਵਿਧਾਇਕ ਨੂੰ ਨਵੀਂ ਗੱਡੀ, ਡਰਾਈਵਰਾਂ ਨੂੰ 75,000 ਰੁਪਏ ਪ੍ਰਤੀ ਮਹੀਨਾ! CM ਵਿਜੇ ਨੇ ਕਰ 'ਤਾ ਵੱਡਾ ਐਲਾਨ
ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ। ਉਸ ਦੇ ਮਾਤਾ-ਪਿਤਾ ਸਦਮੇ ਵਿਚ ਹਨ। ਇਸ ਘਟਨਾ ਨਾਲ ਘਰ ਦਾ ਮਾਹੌਲ ਗਮਗੀਨ ਹੋ ਗਿਆ। ਦੂਜੇ ਪਾਸੇ ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਬੱਚਾ ਬੱਸ ਦੇ ਆਟੋਮੈਟਿਕ ਦਰਵਾਜ਼ੇ ਵਿਚ ਫਸ ਜਾਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ। ਬੱਚੇ ਨੂੰ ਬੱਸ ਦੇ ਦਰਵਾਜ਼ੇ ਵਿਚ ਫਸਿਆ ਹੋਇਆ ਦੇਖ ਇਕ ਕਾਰ ਚਾਲਕ ਦੇਖ ਲੈਂਦਾ ਹੈ, ਜੋ ਮੌਕੇ 'ਤੇ ਬੱਸ ਦਾ ਦਰਵਾਜ਼ਾ ਖੋਲ੍ਹਦਾ ਹੈ ਪਰ ਉਦੋਂ ਤੱਕ ਉਸ ਦੀ ਮੌਤ ਹੋ ਗਈ ਸੀ। ਹਾਲਾਂਕਿ, ਘਟਨਾ ਦੇ ਆਲੇ ਦੁਆਲੇ ਮਹੱਤਵਪੂਰਨ ਸਮੇਂ ਨੂੰ ਕਵਰ ਕਰਨ ਵਾਲੀ ਲਗਭਗ 15 ਮਿੰਟ ਦੀ ਫੁਟੇਜ ਕਥਿਤ ਤੌਰ 'ਤੇ ਗਾਇਬ ਦੱਸੀ ਜਾ ਰਹੀ ਹੈ।
ਪੜ੍ਹੋ ਇਹ ਵੀ - ਦੁਕਾਨ 'ਤੇ ਬੈਠੇ ਸਾਲੇ ਦਾ ਜੀਜੇ ਨੇ ਗੋਲੀਆਂ ਮਾਰ ਕਰ 'ਤਾ ਕਤਲ, ਪ੍ਰਤਾਪਗੜ੍ਹ 'ਚ ਖੂਨੀ ਵਾਰਦਾਤ
ਬੱਚੇ ਦੀ ਮੌਤ ਦੀ ਵੀਡੀਓ ਦਾ ਅਜਿਹਾ ਦ੍ਰਿਸ਼ ਦੇਖ ਕੇ ਲੋਕ ਹੈਰਾਨ ਹੋ ਗਏ। ਘਟਨਾ ਸਥਾਨ 'ਤੇ ਪਹੁੰਚੀ ਕਪੂਰਾਈ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਬੱਚੇ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਐਂਬੂਲੈਂਸ ਰਾਹੀਂ ਬੱਚੇ ਨੂੰ ਵਡੋਦਰਾ ਦੇ ਐਸਐਸਜੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਪੜ੍ਹੋ ਇਹ ਵੀ - ਸਾਉਣ ਦੇ ਮੇਲੇ 'ਚ ਟੁੱਟ ਗਿਆ ਝੂਲਾ! ਮਚਿਆ ਚੀਕ-ਚਿਹਾੜਾ, ਘਟਨਾ ਦੀ ਵੀਡੀਓ ਹੋਈ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
SBI 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ! ਜਾਣੋ ਕਿੰਨੀ ਮਿਲੇਗੀ ਤਨਖ਼ਾਹ
NEXT STORY