ਨਵੀਂ ਦਿੱਲੀ- ਪੱਛਮੀ ਵਿਹਾਰ ਵੈਸਟ ਦੇ ਪੀਰਾਗੜ੍ਹੀ ਇਲਾਕੇ 'ਚ ਇਕ 13 ਸਾਲਾ ਮਾਸੂਮ ਨਾਲ ਹੈਵਾਨੀਅਤ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਕਮਰੇ 'ਚ ਇਕੱਲੀ ਸੀ। ਇਸੇ ਦੌਰਾਨ ਉਸ ਨਾਲ ਦਰਿੰਦਗੀ ਹੋਈ। ਵਿਰੋਧ ਕਰਨ 'ਤੇ ਉਸ ਦੇ ਸਿਰ ਅਤੇ ਸਰੀਰ 'ਤੇ ਕੈਂਚੀ ਨਾਲ ਹਮਲਾ ਕੀਤਾ ਗਿਆ। ਬੱਚੀ ਨਾਲ ਨਿਰਭਿਆ ਵਰਗੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਖੂਨ ਨਾਲ ਨਹਾਈ ਹੋਈ ਬੱਚੀ ਨੂੰ ਮਰਿਆ ਹੋਇਆ ਸਮਝ ਕੇ ਦੋਸ਼ੀ ਉੱਥੋਂ ਫਰਾਰ ਹੋ ਗਏ।
ਨਿੱਜੀ ਅੰਗਾਂ ਤੋਂ ਲਗਾਤਾਰ ਵਗ ਰਿਹਾ ਸੀ ਖੂਨ
ਬੱਚੀ ਨਾਲ ਇਸ ਕਦਰ ਹੈਵਾਨੀਅਤ ਕੀਤੀ ਗਈ ਕਿ ਕਾਫ਼ੀ ਦੇਰ ਤੱਕ ਉਹ ਬੇਹੋਸ਼ੀ ਦੀ ਹਾਲਤ 'ਚ ਕਮਰੇ 'ਚ ਪਈ ਰਹੀ। ਉਸ ਤੋਂ ਬਾਅਦ ਉਹ ਕਿਸੇ ਤਰ੍ਹਾਂ ਕਮਰੇ 'ਚੋਂ ਰੀਂਗਦੀ ਹੋਈ ਬਾਹਰ ਆਈ ਅਤੇ ਗੁਆਂਢੀ ਦੇ ਦਰਵਾਜ਼ੇ ਨੂੰ ਖੜਕਾ ਕੇ ਇਸ਼ਾਰੇ ਨਾਲ ਖੁਦ ਦੀ ਹਾਲਤ ਬਿਆਨ ਕਰਦੇ ਹੋਏ ਫਿਰ ਤੋਂ ਬੇਹੋਸ਼ ਹੋ ਗਈ। ਉਸ ਦੇ ਨਿੱਜੀ ਅੰਗਾਂ ਤੋਂ ਲਗਾਤਾਰ ਖੂਨ ਵਗ ਰਿਹਾ ਸੀ। ਬੱਚੀ ਦੀ ਹਾਲਤ ਦੇਖ ਕੇ ਗੁਆਂਢੀ ਵੀ ਡਰ ਗਏ। ਤੁਰੰਤ ਹੀ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।
ਕੁੜੀ ਦੇ ਬਿਆਨ 'ਤੇ ਦੋਸ਼ੀਆਂ ਦੀ ਭਾਲ ਸ਼ੁਰੂ
ਪੁਲਸ ਸਮੇਤ ਸੀਨੀਅਰ ਅਫ਼ਸਰ ਮੌਕੇ 'ਤੇ ਪਹੁੰਚ ਗਏ। ਪੁਲਸ ਨੇ ਬੱਚੀ ਨੂੰ ਤੁਰੰਤ ਸੰਜੇ ਗਾਂਧੀ ਹਸਪਤਾਲ 'ਚ ਦਾਖ਼ਲ ਕਰਵਾਇਆ। ਉਸ ਦੇ ਸਿਰ ਅਤੇ ਹਿਪਸ 'ਚ ਕਿਸੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਗਏ ਸਨ। ਬੱਚੀ ਦੇ ਇਲਾਜ ਲਈ ਡਾਕਟਰਾਂ ਦੀ ਟੀਮ ਸਰਗਰਮੀ ਨਾਲ ਜੁਟੀ ਅਤੇ ਸਿਰ ਅਤੇ ਕੱਟੇ ਹੋਏ ਹਿੱਸਿਆਂ 'ਚ ਟਾਂਕੇ ਲਗਾਏ। ਇਸ ਤੋਂ ਬਾਅਦ ਤੁਰੰਤ ਬੱਚੀ ਨੂੰ ਏਮਜ਼ ਰੈਫਰ ਕਰ ਦਿੱਤਾ ਗਿਆ। ਮੌਕਾ ਏ ਵਾਰਦਾਤ ਦਾ ਜਾਇਜ਼ਾ ਲੈ ਕੇ ਪੁਲਸ ਨੇ ਕਤਲ ਦੀ ਕੋਸ਼ਿਸ਼ ਅਤੇ ਪੋਕਸੋ ਸਮੇਤ ਕਈ ਧਾਰਾਵਾਂ 'ਚ ਕੇਸ ਦਰਜ ਕਰ ਕੇ ਦੋਸ਼ੀਆਂ ਦੀ ਭਾਲ 'ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਕੁੜੀ ਨੇ ਜੋ ਬਿਆਨ ਦਿੱਤਾ ਹੈ, ਉਸ ਦੇ ਆਧਾਰ 'ਤੇ ਵਾਰਦਾਤ 'ਚ 2 ਮੁੰਡੇ ਸ਼ਾਮਲ ਸਨ। ਪੁਲਸ ਨੂੰ ਸ਼ੱਕ ਹੈ ਕਿ ਦੋਵੇਂ ਸ਼ੱਕੀ ਨੇੜੇ-ਤੇੜੇ ਦੇ ਹੀ ਹਨ।
ਬੱਚੀ ਰੋਜ਼ ਕਮਰੇ 'ਚ ਰਹਿੰਦੀ ਸੀ ਇਕੱਲੀ
ਸੀਨੀਅਰ ਪੁਲਸ ਅਫ਼ਸਰਾਂ ਅਨੁਸਾਰ, 13 ਸਾਲ ਦੀ ਬੱਚੀ ਪਰਿਵਾਰ ਨਾਲ ਪੀਰਾਗੜ੍ਹੀ 'ਚ ਕਿਰਾਏ 'ਤੇ ਰਹਿੰਦੀ ਹੈ। ਪਰਿਵਾਰ ਮੂਲ ਰੂਪ ਨਾਲ ਬਿਹਾਰ ਦਾ ਰਹਿਣ ਵਾਲਾ ਹੈ। ਜਿਸ ਕਮਰੇ 'ਚ ਪਰਿਵਾਰ ਰਹਿੰਦਾ ਹੈ, ਉਹ ਬਿਲਡਿੰਗ ਤਿੰਨ ਮੰਜ਼ਲਾ ਹੈ, ਜਿਸ 'ਚ ਛੋਟੇ-ਛੋਟੇ ਕਰੀਬ 25 ਕਮਰੇ ਬਣੇ ਹੋਏ ਹਨ। ਇਨ੍ਹਾਂ 'ਚ ਜ਼ਿਆਦਾਤਰ ਲੋਕ ਨੇੜੇ-ਤੇੜੇ ਦੀਆਂ ਫੈਕਟਰੀਆਂ 'ਚ ਮਜ਼ਦੂਰੀ ਦਾ ਕੰਮ ਕਰਦੇ ਹਨ। ਬੱਚੀ ਦੇ ਪਰਿਵਾਰ 'ਚ ਮਾਤਾ-ਪਿਤਾ ਅਤੇ ਇਕ ਵੱਡੀ ਭੈਣ ਹੈ। ਮਾਤਾ-ਪਿਤਾ ਫੈਕਟਰੀ 'ਚ ਮਜ਼ਦੂਰੀ ਕਰਦੇ ਹਨ। ਵੱਡੀ ਭੈਣ ਵੀ ਕੰਮ ਕਰਦੀ ਹੈ। ਲਗਭਗ ਰੋਜ਼ਾਨਾ ਉਹ ਬੱਚੀ ਆਪਣੇ ਕਮਰੇ 'ਚ ਇਕੱਲੀ ਰਹਿੰਦੀ ਹੈ। ਘਟਨਾ ਮੰਗਲਵਾਰ ਸ਼ਾਮ ਦੀ ਹੈ। ਪੁਲਸ ਨੂੰ 5.30 ਦੇ ਕਰੀਬ ਫੋਨ ਆਇਆ ਸੀ। ਸ਼ੱਕ ਹੈ ਕਿ ਬੱਚੀ ਨਾਲ ਕਰੀਬ 4 ਵਜੇ ਵਾਰਦਾਤ ਹੋਈ ਹੈ। ਸ਼ੁਰੂਆਤੀ ਜਾਂਚ 'ਚ 2 ਮੁੰਡੇ ਸਨ। ਉਸ ਨਾਲ ਬਲਾਤਕਾਰ ਦੀ ਕੋਸ਼ਿਸ਼ ਕੀਤੀ। ਬੱਚੀ ਨੇ ਵਿਰੋਧ ਕੀਤਾ ਤਾਂ ਉਸ ਦੇ ਕਤਲ ਦੀ ਕੋਸ਼ਿਸ਼ ਹੋਈ। ਹਿਪਸ ਅਤੇ ਸਿਰ 'ਚ ਗੰਭੀਰ ਸੱਟਾਂ ਹਨ।
ਬੱਚੀ ਦੀ ਹਾਲਤ ਸਥਿਰ
ਏਮਜ਼ 'ਚ ਬੱਚੀ ਦੀ ਹਾਲਤ ਸਥਿਰ ਬਣੀ ਹੋਈ ਹੈ। ਸੂਤਰਾਂ ਅਨੁਸਾਰ ਡਾਕਟਰੀ ਜਾਂਚ 'ਚ ਨਿੱਜੀ ਅੰਗਾਂ 'ਚ ਸੱਟ ਵੀ ਹਨ। ਗੁਆਂਢੀਆਂ ਨੇ ਉਸ ਦੇ ਮਾਤਾ-ਪਿਤਾ ਨੂੰ ਹਾਦਸੇ ਦੀ ਜਾਣਕਾਰੀ ਦਿੱਤੀ। ਫਿਲਹਾਲ ਮੈਡੀਕਲ ਰਿਪੋਰਟ ਦਾ ਇੰਤਜ਼ਾਰ ਹੈ। ਪੁਲਸ ਅਫ਼ਸਰ ਅਨੁਸਾਰ ਬਿਲਡਿੰਗ 'ਚ ਰਹਿਣ ਵਾਲੇ ਸਾਰੇ ਮੌਜੂਦ ਅਤੇ ਗੈਰ-ਮੌਜੂਦ ਲੋਕਾਂ ਦੀ ਜਾਂਚ ਕੀਤੀ ਗਈ ਹੈ। ਨੇੜੇ-ਤੇੜੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਵੀ ਕਬਜ਼ੇ 'ਚ ਲਿਆ ਹੈ। ਦੋਸ਼ੀ ਜਲਦ ਗ੍ਰਿਫਤ 'ਚ ਹੋਣਗੇ।
ਖ਼ੁਦ ਨੂੰ ਹਨੂੰਮਾਨ ਦਾ ਅਵਤਾਰ ਦੱਸਣ ਵਾਲਾ ਢੋਂਗੀ ਬਾਬਾ ਗ੍ਰਿਫ਼ਤਾਰ
NEXT STORY