ਨਰਸਿੰਘਪੁਰ— ਢੋਂਗੀ ਬਾਬਿਆਂ ਦਾ ਬੋਲ-ਬਾਲਾ ਕਾਫੀ ਵਧ ਗਿਆ ਹੈ। ਇਹ ਢੋਂਗੀ ਬਾਬੇ ਭੋਲੇ-ਭਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਜ਼ਿਲ੍ਹੇ ਤੋਂ ਪੁਲਸ ਨੇ ਇਕ ਅਜਿਹੇ ਹੀ ਫਰਜ਼ੀ ਬਾਬਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਖ਼ੁਦ ਨੂੰ ਹਨੂੰਮਾਨ ਜੀ ਅਵਤਾਰ ਦੱਸਦਾ ਸੀ। ਪੁਲਸ ਨੇ ਬਾਬਾ ਨੂੰ ਗਾਂਜਾ ਵੇਚਦੇ ਹੋਏ ਫੜਿਆ ਹੈ। ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਜ਼ਿਲ੍ਹੇ ਵਿਚ ਤਾਂਤਰਿਕ ਕ੍ਰਿਆ ਕਰ ਕੇ ਲੋਕਾਂ ਨੂੰ ਵਰਗਲਾਉਣ ਵਾਲਾ ਨਾਂਦੀਆ-ਬਿਲਹਰਾ ਪਿੰਡ ਦਾ ਢੋਂਗੀ ਬਾਬਾ ਧਰਮਿੰਦਰ ਦਾਸ ਆਸ਼ਰਮ ਦੇ ਨਾਮ 'ਤੇ ਅੱਯਾਸ਼ੀ ਦਾ ਅੱਡਾ ਚਲਾਉਂਦਾ ਸੀ। ਢੋਂਗੀ ਬਾਬਾ ਇਸੇ ਆਸ਼ਰਮ ਵਿਚ ਗਾਂਜਾ ਦੀ ਵੀ ਸਪਲਾਈ ਕਰਦਾ ਸੀ। ਖ਼ੁਦ ਨੂੰ ਭਗਵਾਨ ਦੇ ਰੂਪ 'ਚ ਪੇਸ਼ ਕਰ ਕੇ ਉਹ ਲੋਕਾਂ ਦੀ ਆਸਥਾ ਨਾਲ ਖਿਲਵਾੜ ਕਰਦਾ ਸੀ।
ਪੁਲਸ ਮੁਤਾਬਕ ਇਹ ਢੋਂਗੀ ਬਾਬਾ ਲੰਬੇ ਸਮੇਂ ਤੋਂ ਤਾਂਤਿਰਕ ਕ੍ਰਿਆ ਦੀ ਆੜ 'ਚ ਗਾਂਜਾ ਵੇਚਣ ਦਾ ਕੰਮ ਕਰਦਾ ਸੀ। ਲੰਬੇ ਸਮੇਂ ਤੋਂ ਇਸ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਮਿਲੀ ਜਾਣਕਾਰੀ ਮੁਤਾਬਕ ਢੋਂਗੀ ਬਾਬਾ ਸਾਕੇਤ ਧਾਮ ਵਿਚ ਵੱਡੀ ਮਾਤਰਾ ਵਿਚ ਗਾਂਜਾ ਵੇਚਣ ਲਈ ਆਇਆ ਸੀ। ਇਸ ਤੋਂ ਬਾਅਦ ਪੁਲਸ ਨੇ ਛਾਪੇਮਾਰੀ ਕਰ ਕੇ ਧਰਮਿੰਦਰ ਦਾਸ ਨੂੰ ਗਾਂਜਾ ਸਮੇਤ ਗ੍ਰਿ੍ਰਫ਼ਤਾਰ ਕਰ ਲਿਆ। ਪੁਲਸ ਹੁਣ ਬਾਬਾ ਦੇ ਚੇਲਿਆਂ ਦੀ ਭਾਲ ਵਿਚ ਹੈ, ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਨਵਾਂ ਖੁਲਾਸਾ ਹੋ ਸਕਣ। ਢੋਂਗੀ ਬਾਬਾ ਧਰਮਿੰਦਰ ਦਾਸ ਦੇ ਮਾਮਲੇ 'ਚ ਖ਼ੁਲਾਸਾ ਹੋਇਆ ਹੈ ਕਿ ਉਹ ਆਪਣੇ ਆਸ਼ਰਮ 'ਚ ਚੇਲਿਆਂ ਦੀ ਮਦਦ ਨਾਲ ਪੂਜਾ-ਪਾਠ ਦੇ ਨਾਮ 'ਤੇ ਬੀਬੀਆਂ ਨਾਲ ਅਸ਼ਲੀਲ ਹਰਕਤਾਂ ਕਰ ਕੇ ਉਨ੍ਹਾਂ ਦੀ ਅਸ਼ਲੀਲ ਵੀਡੀਓ ਬਣਾਉਂਦਾ ਸੀ। ਹਾਲਾਂਕਿ ਇਸ ਮਾਮਲੇ ਵਿਚ ਅਜੇ ਪੁਲਸ ਜਾਂਚ ਦੀ ਗੱਲ ਕਰ ਰਹੀ ਹੈ।
ਢੋਂਗੀ ਬਾਬਾ ਆਸ਼ਰਮ 'ਚ ਹਰ ਸ਼ਨੀਵਾਰ ਅਤੇ ਮੰਗਲਵਾਰ ਨੂੰ ਦਰਬਾਰ ਲਗਾਉਂਦਾ ਸੀ। ਭਗਤਾਂ ਦੀ ਭੀੜ ਇਕੱਠੀ ਹੁੰਦੀ ਅਤੇ ਉਹ ਬਾਂਦਰਾਂ ਦੀ ਆਵਾਜ ਕੱਢਦਾ ਸੀ। ਨਾਲ ਹੀ ਲੋਕਾਂ ਨੂੰ ਯਕੀਨ ਦਿਵਾਉਂਦਾ ਸੀ ਕਿ ਉਹ ਸੱਚ ਵਿਚ ਹਨੂੰਮਾਨ ਜੀ ਦੀ ਅਵਤਾਰ ਹੈ। ਅਜਿਹਾ ਉਹ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਕਰਦਾ ਸੀ। ਘਰ-ਪਰਿਵਾਰ ਦੇ ਕਲੇਸ਼ ਤੋਂ ਪਰੇਸ਼ਾਨ ਵਿਅਕਤੀ 5 ਮੰਗਲਵਾਰ-ਸ਼ਨੀਵਾਰ ਨੂੰ ਲਗਾਤਾਰ ਦਰਬਾਰ 'ਚ ਹਾਜ਼ਰੀ ਲਵਾਉਂਦੇ ਸਨ। ਉਹ ਖਾਸ ਤਰ੍ਹਾਂ ਦਾ ਪ੍ਰਸਾਦ ਭਗਤਾਂ ਨੂੰ ਦਿੰਦਾ ਸੀ, ਜੋ ਕਿ ਸੋਚਣ-ਸਮਝ ਦੀ ਸ਼ਕਤੀ ਖਤਮ ਕਰ ਦਿੰਦਾ ਸੀ।
ਕੋਰੋਨਾ ਤੋਂ ਜੰਗ ਹਾਰਿਆ 26/11 ਮੁੰਬਈ ਹਮਲੇ ਦਾ 'ਹੀਰੋ' ਆਜ਼ਮ ਪਟੇਲ
NEXT STORY