ਬੈਂਗਲੁਰੂ— ਕਰਨਾਟਕ ਵਿਧਾਨ ਸਭਾ ਸਪੀਕਰ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਰਮੇਸ਼ ਕੁਮਾਰ ਫਿਰ ਆਪਣੇ ਇਕ ਬਿਆਨ ਨੂੰ ਲੈ ਕੇ ਵਿਵਾਦਾਂ 'ਚ ਘਿਰ ਗਏ ਹਨ। ਇਕ ਸਵਾਲ ਦੇ ਜਵਾਬ 'ਚ ਕੁਮਾਰ ਨੇ ਕਿਹਾ ਕਿ ਉਹ ਪੁਰਸ਼ਾਂ ਨਾਲ ਨਹੀਂ ਸੌਂਦੇ ਹਨ। ਵਿਧਾਨ ਸਭਾ ਸਪੀਕਰ ਦੇ ਇਸ ਬਿਆਨ 'ਤੇ ਅਜੇ ਸਿਆਸੀ ਘਮਾਸਾਨ ਮਚਿਆ ਹੋਇਆ ਹੈ। ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਵੀ ਇਸ ਬਿਆਨ ਨੂੰ ਲੈ ਕੇ ਲੋਕ ਉਨ੍ਹਾਂ 'ਤੇ ਤੰਜ਼ ਕੱਸ ਰਹੇ ਹਨ। ਦਰਅਸਲ ਲੋਕ ਸਭਾ ਟਿਕਟ ਵੰਡ ਨੂੰ ਲੈ ਕੇ ਪਿਛਲੇ ਦਿਨੀਂ ਕਾਂਗਰਸ ਦੇ ਨੇਤਾ ਕੇ.ਐੱਚ. ਮੁਨਿਯੱਪਾ ਨੇ ਕਿਹਾ ਸੀ,''ਮੈਂ ਅਤੇ ਕੁਮਾਰ (ਵਿਧਾਨ ਸਭਾ ਸਪੀਕਰ) ਪਤੀ-ਪਤਨੀ ਦੇ ਰੂਪ 'ਚ ਹਾਂ। ਅਜਿਹੇ 'ਚ ਮੈਨੂੰ ਨਹੀਂ ਲੱਗਦਾ ਕਿ (ਟਿਕਟ ਨੂੰ ਲੈ ਕੇ) ਕੋਈ ਪਰੇਸ਼ਾਨੀ ਆਏਗੀ।
ਪੁਰਸ਼ਾਂ ਨਾਲ ਨਹੀਂ ਸੌਂਦਾ
ਵੀਰਵਾਰ ਨੂੰ ਜਦੋਂ ਪੱਤਰਕਾਰਾਂ ਨੇ ਇਸ ਸਵਾਲ ਰਾਹੀਂ ਕੁਮਾਰ ਤੋਂ ਜਵਾਬ ਮੰਗਿਆ ਤਾਂ ਉਨ੍ਹਾਂ ਨੇ ਇਹ ਵਿਵਾਦਪੂਰਨ ਬਿਆਨ ਦੇ ਦਿੱਤਾ। ਕੁਮਾਰ ਨੇ ਕਿਹਾ,''ਮੈਂ ਪੁਰਸ਼ਾਂ ਨਾਲ ਨਹੀਂ ਸੌਂਦਾ ਹਾਂ। ਮੇਰੇ ਕੋਲ ਖੁਦ ਦੀ ਪਤਨੀ ਹੈ। ਅਜਿਹੇ 'ਚ ਹੋ ਸਕਦਾ ਹੈ ਕਿ ਉਹ ਇਸ 'ਚ ਦਿਲਚਸਪੀ ਰੱਖਦੇ ਹੋਣ ਪਰ ਮੈਨੂੰ ਇਸ 'ਚ ਕੋਈ ਦਿਲਚਸਪੀ ਨਹੀਂ।
ਪਹਿਲਾਂ ਕੀਤੀ ਰੇਪ ਪੀੜਤਾ ਨਾਲ ਤੁਲਨਾ
ਜ਼ਿਕਰਯੋਗ ਹੈ ਕਿ ਰਮੇਸ਼ ਕੁਮਾਰ ਇਸ ਤੋਂ ਪਹਿਲਾਂ ਆਪਣੇ ਕੁਝ ਬਿਆਨਾਂ ਨੂੰ ਲੈ ਕੇ ਵਿਵਾਦਾਂ 'ਚ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਸੇ ਸਾਲ ਫਰਵਰੀ ਮਹੀਨੇ ਸਦਨ 'ਚ ਬਹਿਸ ਦੌਰਾਨ ਅਸੰਵੇਦਨਸ਼ੀਲ ਬਿਆਨ ਦੇ ਦਿੱਤਾ ਸੀ। ਉਨ੍ਹਾਂ ਨੇ ਬਹਿਸ ਦੌਰਾਨ ਵਾਰ-ਵਾਰ ਆਪਣਾ ਨਾਂ ਆਉਣ 'ਤੇ ਆਪਣੀ ਤੁਲਨਾ ਅਜਿਹੀ ਰੇਪ ਪੀੜਤਾ ਨਾਲ ਕਰ ਦਿੱਤੀ ਸੀ, ਜਿਸ ਤੋਂ ਵਾਰ-ਵਾਰ ਜਵਾਬ ਕੀਤੇ ਜਾਂਦੇ ਹਨ। ਸਦਨ 'ਚ ਵਿਵਾਦਪੂਰਨ ਆਡੀਓ ਟੇਪ 'ਤੇ ਬਹਿਸ ਚੱਲ ਰਹੀ ਸੀ, ਜਿਸ 'ਚ ਉਨ੍ਹਾਂ ਨੂੰ ਲੈ ਕੇ ਵਾਰ-ਵਾਰ ਦੋਸ਼ ਲਗਾਏ ਜਾ ਰਹੇ ਸਨ।
ਕਰਨਾਟਕ : ਇਮਾਰਤ ਡਿੱਗਣ ਨਾਲ 14 ਦੀ ਮੌਤ, ਮਲਬੇ 'ਚੋਂ ਆ ਰਹੀਆਂ ਹਨ ਲੋਕਾਂ ਦੀਆਂ ਆਵਾਜ਼ਾਂ
NEXT STORY