ਚੰਡੀਗੜ੍ਹ — ਅੱਜ 8 ਮਾਰਚ ਨੂੰ ਸਾਰੇ ਦੇਸ਼ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਮਹਿਲਾ ਦਿਵਸ ਮਤਲਬ ਮਹਿਲਾਵਾਂ ਦੀ ਆਰਥਿਕ, ਰਾਜਨਿਤਕ ਅਤੇ ਸਮਾਜਿਕ ਪ੍ਰਾਪਤੀਆਂ ਮਨਾਉਣ ਦਾ ਦਿਨ। ਇਸ ਦਿਨ 'ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਟਵੀਟ ਕਰਕੇ ਮਹਿਲਾਵਾਂ ਦੀ ਪ੍ਰਸ਼ੰਸਾ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲਿੰਗ ਸਮਾਨਤਾ ਅਤੇ ਮਹਿਲਾ ਸਸ਼ਕਤੀਕਰਨ ਇਕ ਪ੍ਰਗਤੀਸੀਲ ਦੇਸ਼ ਦੀ ਬੁਨਿਆਦ ਹੈ।
ਮੁੱਖ ਮੰਤਰੀ ਨੇ ਮਹਿਲਾ ਦਿਵਸ 'ਤੇ ਲੋਕਾਂ ਨੂੰ ਕਿਹਾ ਹੈ ਕਿ ਹਰ ਜਗ੍ਹਾਂ ਮਹਿਲਾਵਾਂ ਨੂੰ ਸਮਾਨ ਮੌਕੇ ਮਿਲਣੇ ਚਾਹੀਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬੇ ਦੀਆਂ ਬੇਟੀਆਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਲਈ ਖੁਸ਼ੀ ਦੀ ਗੱਲ ਹੈ ਕਿ ਸਾਡੀਆਂ ਬੇਟੀਆਂ ਲੱਖ-ਵੱਖ ਖੇਤਰਾਂ ਵਿਚ ਪ੍ਰਸ਼ੰਸਾ ਯੋਗ ਕੰਮ ਕਰ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀਆਂ ਬੇਟੀਆਂ ਤੋਂ ਉਨ੍ਹਾਂ ਨੂੰ ਪ੍ਰੇਰਣਾ ਮਿਲਦੀ ਹੈ।
ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਮੁੱਖ ਮਕਸਦ ਮਹਿਲਾਵਾਂ ਦੀ ਸਮਾਨਤਾ ਲਈ ਅਵਾਜ਼ ਉਠਾਉਣਾ ਹੈ। ਇਸ ਦਿਨ ਉਨ੍ਹਾਂ ਮਹਿਲਾਵਾਂ ਦੇ ਕੰਮਾਂ ਨੂੰ ਯਾਦ ਕੀਤਾ ਜਾਂਦਾ ਹੈ ਜੋ ਕਿਸੇ ਖੇਤਰ ਵਿਚ ਮਹੱਤਵਪੂਰਣ ਯੋਗਦਾਨ ਦਿੰਦੀਆਂ ਹਨ।
'ਮਹਿਲਾ ਦਿਵਸ' : ਇਸ ਸਿਟੀ ਦੀ ਵਾਗਡੋਰ ਦਿੱਤੀ ਗਈ ਮਹਿਲਾਵਾਂ ਦੇ ਹੱਥ
NEXT STORY