ਨਵੀਂ ਦਿੱਲੀ- ਗਲੋਬਲ ਮਹਾਮਾਰੀ ਕੋਰੋਨਾ ਵਾਇਰਸ (ਕੋਵਿਡ-19) ਦੌਰਾਨ ਦਿੱਲੀ ਦੀ ਕਾਨੂੰਨ ਅਤੇ ਵਿਵਸਥਾ ਦੇ ਨਾਲ ਹੀ ਪੂਰਨਬੰਦੀ ਨੂੰ ਲਾਗੂ ਕਰਵਾਉਣ 'ਚ ਦਿੱਲੀ ਪੁਲਸ ਅਹਿਮ ਰੋਲ ਨਿਭਾ ਰਹੀ ਹੈ। ਦਿੱਲੀ ਪੁਲਸ ਦੇ ਹਜ਼ਾਰਾਂ ਪੁਰਸ਼ ਅਤੇ ਮਹਿਲਾ ਕਰਮਚਾਰੀ ਦਿਨ-ਰਾਤ ਆਪਣੀ ਡਿਊਟੀ ਨਿਭਾ ਰਹੇ ਹਨ ਅਤੇ ਕਰਤੱਵ ਦੀ ਪਾਲਣਾ ਕਰਦੇ ਹੋਏ ਜੇਕਰ ਕੋਈ ਕਰਮਚਾਰੀ ਕੋਰੋਨਾ ਦੀ ਲਪੇਟ 'ਚ ਆਉਂਦਾ ਹੈ ਤਾਂ ਉਸ ਨੂੰ ਇਕ ਲੱਖ ਰੁਪਏ ਦੀ ਮਦਦ ਦਿੱਤੀ ਜਾਵੇਗੀ। ਪਿਛਲੇ ਕੁਝ ਦਿਨਾਂ 'ਚ ਦਿੱਲੀ ਪੁਲਸ ਦੇ ਕਈ ਜਾਬਾਂਜ਼ ਡਿਊਟੀ ਨਿਭਾਉਂਦੇ ਸਮੇਂ ਵਾਇਰਸ ਦੀ ਲਪੇਟ 'ਚ ਆ ਚੁਕੇ ਹਨ।
ਦਿੱਲੀ ਪੁਲਸ ਦੇ ਪ੍ਰਸ਼ਾਸਨ ਵਿਭਾਗ ਵਲੋਂ 17 ਅਪ੍ਰੈਲ ਨੂੰ ਇਸ ਸੰਬੰਧ 'ਚ ਜਾਰੀ ਸੂਚਨਾ 'ਚ ਕਿਹਾ ਗਿਆ ਹੈ ਕਿ ਕੋਰੋਨਾ ਦੌਰਾਨ ਜੇਕਰ ਕੋਈ ਵੀ ਕਰਮਚਾਰੀ ਕਰਤੱਵ ਦੀ ਪਾਲਣਾ ਕਰਦੇ ਹੋਏ ਇਸ ਇਨਫੈਕਸ਼ਨ ਦੀ ਲਪੇਟ 'ਚ ਆ ਜਾਂਦਾ ਹੈ ਤਾਂ ਉਸ ਦੇ ਸਾਹਮਣੇ ਆਉਣ ਵਾਲੀਆਂ ਸਮਾਜਿਕ ਅਤੇ ਆਰਥਿਕ ਕਠਿਨਾਈਆਂ ਨੂੰ ਧਿਆਨ 'ਚ ਰੱਖ ਕੇ ਇਕ ਲੱਖ ਰੁਪਏ ਦੀ ਮਦਦ ਦਿੱਤੀ ਜਾਵੇਗੀ। ਇਹ ਮਦਦ ਦਿੱਲੀ ਪੁਲਸ ਕਲਿਆਣ ਯੋਜਨਾ (ਡੀ.ਪੀ.ਡਬਲਿਊ.ਐੱਸ.) ਦੇ ਅਧੀਨ ਦਿੱਤੀ ਜਾਵੇਗੀ। ਚਾਲੂ ਵਿੱਤ ਸਾਲ ਤੋਂ ਦਿੱਲੀ ਪੁਲਸ ਦੀ ਸਲਾਨਾ ਅਨੁਮਾਨਤ ਬਜਟ 8619 ਕਰੋੜ ਰੁਪਏ ਅਤੇ ਗਿਣਤੀ ਬਲ 84 ਹਜ਼ਾਰ 536 ਹੈ।
12 ਸੂਬਿਆਂ ਦੇ 22 ਜ਼ਿਲਿਆਂ 'ਚ 14 ਦਿਨਾਂ ਦੌਰਾਨ ਕੋਈ ਮਰੀਜ਼ ਨਹੀਂ ਹੈ: ਸਿਹਤ ਮੰਤਰਾਲਾ
NEXT STORY