ਨੈਸ਼ਨਲ ਡੈਸਕ- ਅੱਜ ਭਾਰਤ ਇਕ ਬਹੁਤ ਵੱਡੇ ਦਿਨ ਦਾ ਗਵਾਹ ਬਣਨ ਜਾ ਰਿਹਾ ਹੈ। ਕੋਰੋਨਾ ਟੀਕਾਕਰਨ ਦੇ ਪ੍ਰੋਗਰਾਮ ਤੋਂ ਪਹਿਲਾਂ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਕੋਵਿਡ-19 ਟੀਕਾਕਰਨ ਸੈਂਟਰ ਸਜਾਏ ਗਏ ਹਨ। ਉੱਥੇ ਹੀ ਇਸ ਵਿਚ ਮਹਾਰਾਸ਼ਟਰ ਦੇ ਮੁੰਬਈ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਸਿਹਤ ਕਾਮੇ ਤਾੜੀਆਂ ਨਾਲ ਵੈਕਸੀਨ ਦਾ ਸਵਾਗਤ ਕਰਦੇ ਦਿਖਾਈ ਦੇ ਰਹੇ ਹਨ। ਇਹ ਵੀਡੀਓ ਮੁੰਬਈ ਦੇ ਕੂਪਰ ਹਸਪਤਾਲ ਦਾ ਦੱਸਿਆ ਜਾ ਰਿਹਾ ਹੈ। ਜਿਵੇਂ ਹੀ ਵੈਕਸੀਨ ਉੱਥੇ ਪਹੁੰਚੀ ਤਾਂ ਹੈਲਥ ਵਰਕਰਾਂ ਨੇ ਤਾੜੀਆਂ ਨਾਲ ਉਸ ਦਾ ਸਵਾਗਤ ਕੀਤਾ। ਇੰਨਾ ਹੀ ਨਹੀਂ ਹਸਪਤਾਲ 'ਚ ਮਠਿਆਈਆਂ ਵੀ ਵੰਡੀਆਂ ਗਈਆਂ। ਇਸ ਤਰ੍ਹਾਂ ਭੋਪਾਲ ਦੇ ਗਾਂਧੀ ਮੈਡੀਕਲ ਕਾਲਜ, ਬੈਂਗਲੁਰੂ ਮੈਡੀਕਲ ਕਾਲਜ ਐਂਡ ਰਿਸਰਚ ਇੰਸਟੀਚਿਊਟ ਅਤੇ ਗੁਹਾਟੀ ਮੈਡੀਕਲ ਕਾਲਜ ਵੀ ਇਸ ਮੌਕੇ ਬੇਹੱਦ ਖੂਬਸੂਰਤ ਤਰੀਕੇ ਨਾਲ ਸਜਾਏ ਗਏ ਸਨ।
ਉੱਥੇ ਹੀ ਦਿੱਲੀ 'ਚ ਸ਼ਨੀਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ 'ਚ ਐੱਲ.ਐੱਨ.ਜੇ.ਪੀ. ਹਸਪਤਾਲ 'ਚ ਇਕ ਡਾਕਟਰ, ਇਕ ਨਰਸ ਅਤੇ ਇਕ ਸਫ਼ਾਈ ਕਾਮੇ ਨੂੰ ਕੋਵਿਡ-19 ਦਾ ਟੀਕਾ ਦਿੱਤਾ ਜਾਵੇਗਾ। ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਸਵੇਰ ਦੇ ਸਮੇਂ ਹੋਵੇਗੀ ਅਤੇ ਕੇਜਰੀਵਾਲ ਦਿੱਲੀ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਲੋਕਨਾਇਕ ਜੈਪ੍ਰਕਾਸ਼ ਨਾਰਾਇਣ (ਐੱਲ.ਐੱਨ.ਜੇ.ਪੀ.) ਦਾ ਦੌਰਾ ਕਰਨ ਵਾਲੇ ਹਨ, ਜਿਸ ਨੇ ਪੂਰੀ ਮਹਾਮਾਰੀ ਦੌਰਾਨ ਬਿਹਤਰ ਸੇਵਾ ਪ੍ਰਦਾਨ ਕੀਤੀ ਹੈ। ਕੇਜਰੀਵਾਲ ਦੀ ਮੌਜੂਦਗੀ 'ਚ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਹਸਪਤਾਲ 'ਚ ਇਕ ਡਾਕਟਰ, ਇਕ ਨਰਸ ਅਤੇ ਇਕ ਸਫ਼ਾਈ ਕਾਮੇ ਨੂੰ ਕੋਵਿਡ-19 ਦਾ ਟੀਕਾ ਲੱਗੇਗਾ। ਰਾਸ਼ਟਰੀ ਰਾਜਧਾਨੀ 'ਚ ਸ਼ਨੀਵਾਰ ਨੂੰ 81 ਕੇਂਦਰਾਂ 'ਤੇ ਕੋਵਿਡ-19 ਦੀ ਟੀਕਾਕਰਨ ਮੁਹਿੰਮ ਸ਼ੁਰੂ ਹੋਵੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕੋਰੋਨਾ ਟੀਕਾਕਰਨ ਮੁਹਿੰਮ : PM ਮੋਦੀ ਬੋਲੇ- ਅੱਜ ਦੇ ਦਿਨ ਦੀ ਬੇਸਬਰੀ ਨਾਲ ਸੀ ਉਡੀਕ
NEXT STORY