ਨਵੀਂ ਦਿੱਲੀ- ਸਰਦੀਆਂ ਦਾ ਆਗਾਜ਼ ਹੁੰਦਿਆਂ ਹੀ ਰਾਜਧਾਨੀ ਦਿੱਲੀ ਤੇ ਨੇੜਲੇ ਇਲਾਕੇ ਦੀ ਹਵਾ ਖ਼ਰਾਬ ਹੋਣ ਲੱਗ ਪਈ ਹੈ। ਦਿੱਲੀ ਤੇ NCR ਇਲਾਕੇ 'ਚ ਏਅਰ ਕੁਆਲਿਟੀ 'ਚ ਆਈ ਗਿਰਾਵਟ ਤੋਂ ਬਾਅਦ 'ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ' (CAQM) ਨੇ ਬੁੱਧਵਾਰ ਨੂੰ 'ਗ੍ਰੇਡਿਡ ਰਿਸਪੌਂਸ ਐਕਸ਼ਨ ਪਲਾਨ' (GRAP) ਦਾ ਪਹਿਲਾ ਪੜਾਅ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਹੈ।
CAQM ਅਨੁਸਾਰ ਦਿੱਲੀ ਦਾ AQI 20 ਅਕਤੂਬਰ ਨੂੰ 179 ਸੀ, ਜੋ ਕਿ 21 ਅਕਤੂਬਰ ਦੁਪਹਿਰ 2 ਵਜੇ ਅਚਾਨਕ ਵਧ ਕੇ 244 'ਤੇ ਪਹੁੰਚ ਗਿਆ। ਭਾਰਤੀ ਮੌਸਮ ਵਿਗਿਆਨ ਵਿਭਾਗ ਅਤੇ IITM ਦੇ ਅਨੁਮਾਨ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਹਵਾ ਦੀ ਗੁਣਵੱਤਾ 'ਖ਼ਰਾਬ' ਸ਼੍ਰੇਣੀ 'ਚ ਹੀ ਬਣੀ ਰਹਿਣ ਦੀ ਸੰਭਾਵਨਾ ਹੈ।
Grap-1 ਲਾਗੂ ਹੁੰਦਿਆਂ ਹੀ ਹੋਟਲਾਂ, ਰੈਸਟੋਰੈਂਟਾਂ ਅਤੇ ਖੁੱਲ੍ਹੇ ਢਾਬਿਆਂ 'ਚ ਤੰਦੂਰਾਂ ਜਾਂ ਖਾਣਾ ਪਕਾਉਣ ਲਈ ਕੋਲੇ ਅਤੇ ਬਾਲਣ ਵਾਲੀ ਲੱਕੜ ਦੀ ਵਰਤੋਂ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਡੀਜ਼ਲ ਜਨਰੇਟਰ ਸੈੱਟਾਂ ਦੀ ਵਰਤੋਂ ਸਿਰਫ਼ ਐਮਰਜੈਂਸੀ ਜਾਂ ਬੇਹੱਦ ਜ਼ਰੂਰੀ ਸੇਵਾਵਾਂ ਲਈ ਹੀ ਕੀਤੀ ਜਾ ਸਕੇਗੀ। ਇਸ ਦੇ ਨਾਲ ਹੀ ਨਿਰਮਾਣ ਅਤੇ ਢਾਹੁਣ ਵਾਲੀਆਂ ਥਾਵਾਂ 'ਤੇ ਧੂੜ ਰੋਕਣ ਲਈ ਉਪਾਅ ਸਖ਼ਤੀ ਨਾਲ ਲਾਗੂ ਕੀਤੇ ਜਾਣਗੇ ਅਤੇ ਸੜਕਾਂ 'ਤੇ ਪਾਣੀ ਦਾ ਛਿੜਕਾਅ ਵਧਾਇਆ ਜਾਵੇਗਾ।
ਮੋਟਰਸਾਈਕਲ 'ਤੇ ਜਾਂਦੇ ਬੰਦੇ ਦੀ ਜੇਬ 'ਚ ਫਟ ਗਿਆ ਮੋਬਾਈਲ ! ਹੋਈ ਦਰਦਨਾਕ ਮੌਤ
NEXT STORY