ਜਲੰਧਰ (ਵੈੱਬ ਡੈਸਕ): ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਕੱਲ੍ਹ ਅਤੇ ਪਰਸੋਂ ਯਾਨੀ 28 ਅਤੇ 29 ਨਵੰਬਰ ਨੂੰ ਸੂਬੇ ਵਿਚ ਵੱਖ-ਵੱਖ ਥਾਈਂ ਪਾਵਰ ਕੱਟ ਲਗਾਏ ਜਾਣਗੇ। ਇਹ ਕੱਟ ਫੀਡਰਾਂ ਦੀ ਬਾਇਫਰਕੇਸ਼ਨ ਅਤੇ ਜ਼ਰੂਰੀ ਮੁਰੰਮਤ ਕਾਰਨ ਲਗਾਏ ਜਾ ਰਹੇ ਹਨ। ਪਾਵਰਕਾਮ ਵੱਲੋਂ ਇਸ ਸਬੰਧੀ ਅਗਾਊਂ ਸੂਚਨਾ ਵੀ ਜਾਰੀ ਕਰ ਦਿੱਤੀ ਗਈ ਹੈ, ਤਾਂ ਜੋ ਲੋਕ ਪਹਿਲਾਂ ਹੀ ਬਦਲਵੇਂ ਪ੍ਰਬੰਧ ਕਰ ਲੈਣ ਤੇ ਉਸ ਹਿਸਾਬ ਨਾਲ ਹੀ ਆਪਣੀ ਯੋਜਨਾਬੰਦੀ ਕਰਨ। ਪਾਵਰਕਾਮ ਵੱਲੋਂ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਪੜ੍ਹੋ ਮੁੱਖ ਇਲਾਕਿਆਂ ਦੀ ਸੂਚੀ-
ਤਰਨਤਾਰਨ 'ਚ ਬਿਜਲੀ ਬੰਦ ਰਹੇਗੀ
ਤਰਨਤਾਰਨ (ਰਮਨ,ਆਹਲੂਵਾਲੀਆ)-132 ਕੇ.ਵੀ.ਏ ਸਬ ਸਟੇਸ਼ਨ ਤਰਨਤਾਰਨ ਤੋਂ ਚੱਲਦੇ 11 ਕੇ.ਵੀ. ਸਿਟੀ-1 ਅਤੇ ਸਿਟੀ-6 ਫੀਡਰਾਂ ਦੀ ਬਿਜਲੀ ਸਪਲਾਈ 11 ਕੇ.ਵੀ. ਸਿਟੀ-2 ਫੀਡਰ ਦੀ ਬਾਇਫਰਕੇਸ਼ਨ ਦਾ ਕੰਮ ਕਰਨ ਕਰਕੇ ਮਿਤੀ 28 ਨਵੰਬਰ ਦਿਨ ਸ਼ਨੀਵਾਰ ਨੂੰ ਸਮਾਂ ਸਵੇਰੇ 10 ਵਜੇ ਤੋਂ ਦੁਪਿਹਰ 5 ਵਜੇ ਤੱਕ ਬੰਦ ਰਹੇਗੀ। ਇਨ੍ਹਾਂ ਤੋਂ ਚੱਲਦੇ ਇਲਾਕੇ ਮੁਹੱਲਾ ਭਾਗ ਸ਼ਾਹ, ਨਵਾਂ ਬਾਜ਼ਾਰ, ਤਹਿਸੀਲ ਬਾਜ਼ਾਰ, ਪੈਟਰੋਲ ਪੰਪ ਵਾਲੀ ਗਲੀ, ਗਲੀ ਇੰਦਰ ਸਿੰਘ ਵਾਲੀ ਸਰਹਾਲੀ ਰੋਡ, ਕਾਜ਼ੀਕੋਟ ਰੋਡ, ਛੋਟਾ ਕਾਜ਼ੀਕੋਟ, ਚੰਦਰ ਕਾਲੋਨੀ ਤਹਿਸੀਲ ਬਾਜ਼ਾਰ, ਮੁਹੱਲਾ ਜੱਸੇ ਵਾਲਾ, ਸਰਕੂਲਰ ਰੋਡ, ਪਾਰਕ ਐਵੀਨਿਊ, ਜੈ ਦੀਪ ਐਵੀਨਿਊ, ਸ੍ਰੀ ਗੁਰੂ ਅਰਜਨ ਦੇਵ ਕਾਲੋਨੀ, ਨੂਰਦੀ ਰੋਡ, ਪਲਾਸੌਰ ਰੋਡ, ਮੁਹੱਲਾ ਟਾਂਕ ਕਸ਼ਤਰੀ ਤਰਨਤਾਰਨ ਆਦਿ ਏਰੀਏ ਬੰਦ ਰਹਿਣਗੇ। ਇਹ ਸੂਚਨਾ ਇੰਜੀ. ਗੁਰਭੇਜ ਸਿੰਘ ਉੱਪ ਮੰਡਲ ਅਫ਼ਸਰ ਸ਼ਹਿਰੀ ਤਰਨਤਾਰਨ, ਇੰਜੀ. ਹਰਭੇਜ ਸਿੰਘ ਜੇ.ਈ, ਇੰਜੀ. ਕਮਲਪ੍ਰੀਤ ਸਿੰਘ ਜੇ.ਈ ਅਤੇ ਇੰਜੀ. ਹਰਜੀਤ ਸਿੰਘ ਜੇ.ਈ ਵੱਲੋਂ ਦਿੱਤੀ ਗਈ।
ਭਾਦਸੋਂ 'ਚ ਵੀ ਲੱਗੇਗਾ ਪਾਵਰ ਕੱਟ
ਭਾਦਸੋਂ (ਅਵਤਾਰ) ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਉਪ ਮੰਡਲ ਦਫਤਰ ਭਾਦਸੋਂ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 28 ਨਵੰਬਰ ਦਿਨ ਸ਼ਨੀਵਾਰ ਨੂੰ 220 ਕੇ. ਵੀ, 66 ਤੇ 11 ਕੇ.ਵੀ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ ।
ਸਮਾਲਸਰ ਦੇ ਪਿੰਡਾਂ 'ਚ ਵੀ ਬੱਤੀ ਗੁੱਲ ਰਹੇਗੀ
ਸਮਾਲਸਰ (ਸੁਰਿੰਦਰ) ਇੰਜੀਨੀਅਰ ਸ੍ਰੀ ਬੇਅੰਤ ਸਿੰਘ ਸਿੱਧੂ ਸਹਾਇਕ ਕਾਰਜਕਾਰੀ ਇੰਜੀਨੀਅਰ ਸੰਚਾ. ਉਪ ਮੰਡਲ ਸਮਾਲਸਰ ਵਲੋਂ ਪ੍ਰੈਸ ਨੋਟ ਰਾਹੀਂ ਪਾਵਰਕਾਮ ਦੇ ਸਮੂਹ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 28 ਨਵੰਬਰ 2026 ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਮਾਲਸਰ ਤੋਂ ਬਾਘਾ ਪੁਰਾਣਾ ਦੀ 66ਕੇਵੀ ਲਾਈਨ ਨੂੰ ਡਬਲ ਸਰਕਟ ਕਰਨ ਦੇ ਕਾਰਜ ਲਈ ਬੰਦ ਰਹੇਗੀ, ਜਿਸ ਕਾਰਨ 66ਕੇਵੀ ਸ/ਬ ਸਟੇਸ਼ਨ ਸਮਾਲਸਰ ਤੋਂ ਚੱਲਣ ਵਾਲੇ ਪਿੰਡ ਜਿਵੇਂ ਸਮਾਲਸਰ, ਲੰਡੇ, ਡੇਮਰੂ ਕਲਾਂ, ਡੇਮਰੂ ਖੁਰਦ, ਜੀ.ਟੀ.ਬੀ ਗੜ੍ਹ ਇੰਜੀਨੀਰਿੰਗ ਅਤੇ ਪੋਲੀਟੈਕਨਿਕ ਕਾਲਜ ਅਤੇ ਜੀ.ਟੀ.ਬੀ ਗੜ੍ਹ ਕੋਠੇ, ਕੋਠੇ ਸੰਧੂਆਂ ਦੇ ਅਤੇ 66ਕੇਵੀ ਸ/ਬ ਸਟੇਸ਼ਨ ਮਾੜੀ ਮੁਸਤਫ਼ਾ ਤੋਂ ਚੱਲਣ ਵਾਲੇ ਪਿੰਡ ਜਿਵੇਂ ਕਿ ਮਾੜੀ ਮੁਸਤਫ਼ਾ, ਵੈਰੋਕੇ, ਲਧਾਈਕੇ, ਚੰਨੂੰਵਾਲਾ, ਚੌਧਰੀਵਾਲਾ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਅਮਲੋਹ 'ਚ ਲੱਗੇਗਾ ਪਾਵਰ ਕੱਟ
ਅਮਲੋਹ (ਜੋਗਿੰਦਰਪਾਲ) ਸੀਨੀਅਰ ਕਾਰਜਕਾਰੀ ਇੰਜੀਨੀਅਰ ਵੰਡ ਮੰਡਲ ਪੀ.ਐਸ.ਪੀ.ਸੀ.ਐਲ ਅਮਲੋਹ ਵਿਜੈਪਾਲ ਸਿੰਘ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਹੈ ਕਿ ਜਰੂਰੀ ਸਾਂਭ-ਸੰਭਾਲ ਅਤੇ ਮੁਰੰਮਤ ਦੇ ਕੰਮਾਂ ਕਾਰਨ 220 ਕੇ.ਵੀ ਸਬ-ਸਟੇਸ਼ਨ ਅਮਲੋਹ ਤੋਂ ਚੱਲਣ ਵਾਲੀਆਂ ਲਾਈਨਾਂ, . 220 ਕੇ.ਵੀ ਮਾਧਵ ਕੇ.ਆਰ.ਜੀ ਲਾਈਨ,66 ਕੇ.ਵੀ ਵਿਮਲ, ਬਿਹਾਰੀ ਲਾਲ ਅਤੇ ਹਰ ਹਰ ਮਹਾਂਦੇਵ, ਆਦਿ ਸਾਰੀਆਂ 66 ਕੇ.ਵੀ ਲਾਇਨਾਂ,66 ਕੇ.ਵੀ ਸਬ ਸਟੇਸ਼ਨ ਭਾਦਸੋਂ ਰਾਈਏਵਾਲ, ਮੱਲੇਵਾਲ, ਅਗੌਲ, ਸ਼ਮਸ਼ਪੁਰ ਅਤੇ ਤੰਦਾਂ ਬੰਦਾਂ ਸਬ ਸਟੇਸ਼ਨ ਅਤੇ ਇਹਨਾਂ ਤੋਂ ਚੱਲਣ ਵਾਲੀਆਂ ਸਾਰੀਆਂ 11 ਕੇ.ਵੀ ਲਾਈਨਾਂ ਬੰਦ ਰਹਿਣਗੀਆਂ , 220 ਕੇ.ਵੀ ਸਬ ਸਟੇਸ਼ਨ ਅਮਲੋਹ ਤੋਂ ਚੱਲਣ ਵਾਲੇ ਸਾਰੇ 11 ਕੇ.ਵੀ ਖੇਤੀਬਾੜੀ ਫੀਡਰ 28 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10.00 ਵਜੇ ਤੋਂ ਦੁਪਿਹਰ 3.00 ਵਜੇ ਤੱਕ ਬੰਦ ਰਹਿਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜ਼ਰੂਰੀ ਮੁਰੰਮਤ ਦੇ ਕੰਮ ਦੀ ਸਥਿਤੀ ਅਨੁਸਾਰ ਸ਼ਟਡਾਊਨ ਦਾ ਸਮਾਂ ਘੱਟ ਜਾਂ ਵੱਧ ਹੋ ਸਕਦਾ ਹੈ।
ਐਤਵਾਰ ਨੂੰ ਵੀ ਲੱਗਣਗੇ ਪਾਵਰ-ਕੱਟ
ਮਾਨਸਾ (ਮਨਜੀਤ ਕੌਰ)-66 ਕੇ.ਵੀ. ਨਵੀਂ ਅਨਾਜ ਮੰਡੀ ਗਰਿੱਡ ਮਾਨਸਾ ਦੀ ਬਿਜਲੀ ਸਪਲਾਈ 29 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤਕ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗੀ ਅਤੇ ਇਸ ਗਰਿੱਡ ਤੋਂ ਚੱਲ ਰਹੇ 11 ਕੇ.ਵੀ. ਸਿਰਸਾ ਰੋਡ ਫੀਡਰ, 11 ਕੇ. ਵੀ. ਤਲਵੰਡੀ ਰੋਡ ਫੀਡਰ, 11 ਕੇ.ਵੀ. ਮੂਸਾ ਚੁੰਗੀ ਫੀਡਰ, 11 ਕੇ.ਵੀ. ਕੈਨਾਲ ਫੀਡਰ ਅਤੇ 11 ਕੇ.ਵੀ. ਜਗਦੰਬੇ ਰੋਡ ਫੀਡਰ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਇੰਜ. ਗੁਰਬਖਸ਼ ਸਿੰਘ ਐੱਸ. ਡੀ. ਓ. ਸ਼ਹਿਰੀ ਮਾਨਸਾ ਨੇ ਦਿੱਤੀ।
ਇਸੇ ਤਰ੍ਹਾਂ 66 ਕੇ.ਵੀ ਮਾਨਸਾ ਤਿੰਨਕੋਨੀ ਗਰਿੱਡ ਦੀ ਜ਼ਰੂਰੀ ਮੈਂਟੀਨੈਂਸ ਲਈ ਬਿਜਲੀ ਸਪਲਾਈ 29 ਨਵੰਬਰ ਦਿਨ ਐਤਵਾਰ ਨੂੰ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਬੰਦ ਰਹੇਗੀ। ਇਸ ਨਾਲ ਇਸ ਗਰਿੱਡ ਤੋਂ ਚੱਲਦੇ ਸਾਰੇ 11ਕੇ.ਵੀ ਫੀਡਰ ਜਿਵੇਂ ਕਿ 11ਕੇ.ਵੀ ਸਿਟੀ ਫੀਡਰ, 11ਕੇ.ਵੀ ਤ੍ਰਿਵੈਣੀ ਫੀਡਰ, 11ਕੇ.ਵੀ ਭਾਈ ਗੁਰਦਾਸ ਫੀਡਰ, 11ਕੇ.ਵੀ ਵਾਟਰ ਵਰਕਸ ਫੀਡਰ ਅਤੇ 11ਕੇ.ਵੀ ਹਾਟ ਲਾਈਨ ਫੀਡਰ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਇੰਜ਼: ਗੁਰਬਖਸ਼ ਸਿੰਘ ਐਸ ਡੀ ਓ ਸ਼ਹਿਰੀ ਮਾਨਸਾ ਨੇ ਦਿੱਤੀ।
ਜਲਾਲਾਬਾਦ 'ਚ ਵੀ ਬਿਜਲੀ ਬੰਦ ਰਹੇਗੀ
ਜਲਾਲਾਬਾਦ (ਬਜਾਜ)–ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਵੱਲੋਂ 132 ਕੇ. ਵੀ. ਸਬ ਸਟੇਸ਼ਨ ਜਲਾਲਾਬਾਦ ਵਿਖੇ 11 ਕੇ. ਵੀ. ਬੱਸ-ਬਾਰ-2 ਦੀ ਮੈਂਟੀਨੈਂਸ ਲਈ ਸ਼ੱਟਡਾਊਨ ਲਿਆ ਜਾ ਰਿਹਾ ਹੈ। ਇਹ ਜਾਣਕਾਰੀ ਐੱਸ. ਡੀ. ਓ. ਸੰਦੀਪ ਕੁਮਾਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਨਿਗਰਾਨ ਇੰਜੀਨੀਅਰ/ਵੰਡ ਹਲਕਾ ਫਿਰੋਜ਼ਪੁਰ ਵੱਲੋਂ ਜਾਰੀ ਪੱਤਰ ਅਨੁਸਾਰ 29 ਨਵੰਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸ਼ੱਟਡਾਊਨ ਦੌਰਾਨ 132 ਕੇ. ਵੀ. ਸਬ ਸਟੇਸ਼ਨ ਜਲਾਲਾਬਾਦ ਤੋਂ ਚੱਲਦੇ 11 ਕੇ. ਵੀ. ਸ਼ਹਿਰੀ, ਆਲਮ ਕੇ, ਟਿਵਾਣਾ ਰੋਡ, ਬੱਥਾ ਬਾਜ਼ਾਰ, ਸੁਖੇਰਾ, ਘੂਰੀ, ਕਾਲੂਵਾਲਾ, ਘਾਂਗਾ ਅਤੇ ਫਾਜ਼ਿਲਕਾ ਰੋਡ ਫੀਡਰਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ।
ਹੁਣੇ-ਹੁਣੇ ਪੰਜਾਬ 'ਚ ਵੱਜੇ 'ਖ਼ਤਰੇ ਦੇ ਘੁੱਗੂ'! ਹੋ ਗਿਆ BLACKOUT
NEXT STORY