ਅੰਬਾਲਾ— ਹਰਿਆਣਾ 'ਚ ਰਿਜ਼ਰਵ ਅੰਬਾਲਾ ਲੋਕ ਸਭਾ ਸੀਟ 'ਤੇ ਮੌਜੂਦਾ ਬੀਜੇਪੀ ਸੰਸਦ ਰਤਨ ਲਾਲ ਕਟਾਰੀਆ ਸਾਹਮਣੇ ਕਾਂਗਰਸ ਨੇ ਸਾਬਕਾ ਕੇਂਦਰੀ ਮੰਤਰੀ ਰਾਜਸਭਾ ਸੰਸਦ ਕੁਮਾਰੀ ਸ਼ੈਲਜਾ ਨੂੰ ਉਤਾਰਿਆ ਹੈ। ਕਾਂਗਰਸ ਇਸ ਨੂੰ ਸਭ ਤੋਂ ਮਜ਼ਬੂਤ ਸੀਟਾਂ 'ਚ ਸ਼ਾਮਲ ਕਰਦੀ ਹੈ। ਇਥੇ, ਇਨੈਲੋ, ਆਪ ਤੇ ਬੀ.ਐਸ.ਪੀ. ਸਣੇ ਦੂਜੇ ਦਲ ਵੀ ਚੋਣ ਲੜ ਰਹੇ ਹਨ ਪਰ ਮੁੱਖ ਮੁਕਾਬਲਾ ਬੀਜੇਪੀ ਤੇ ਕਾਂਗਰਸ ਵਿਚਾਲੇ ਹੀ ਹੈ। ਇਥੇ ਉਮੀਦਵਾਰਾਂ ਦੀ ਹਾਰ ਜਿੱਤ 'ਚ ਨਸਲੀ ਸਮੀਕਰਣਾਂ ਤੋਂ ਇਲਾਵਾ ਡੇਰਾ ਸੱਚਾ ਸੌਦਾ ਵੀ ਇਕ ਅਹਿਮ ਫੈਕਟਰ ਹੈ।
ਡੇਰਾ ਸੱਚਾ ਸੌਦਾ ਸ਼ਰਧਾਲੂ ਵੀ ਚੋਣਾਂ 'ਚ ਅਹਿਮ ਭੂਮਿਕਾ ਨਿਭਾਉਂਦੇ ਆਏ ਹਨ। 2014 ਦੇ ਵਿਧਾਨ ਸਭਾ ਚੋਣਾਂ 'ਚ ਡੇਰੇ ਦੇ ਸਮਰਥਕ ਇਕੱਠੇ ਬੀਜੇਪੀ ਨਾਲ ਸਨ ਜਿਸ ਕਾਰਨ ਕਈ ਵਿਧਾਨ ਸਭਾ ਖੇਤਰਾਂ 'ਚ ਵੀ ਬੀਜੇਪੀ ਉਮੀਦਵਾਰਾਂ ਨੂੰ ਲਾਭ ਮਿਲਿਆ ਪਰ ਇਸ ਵਾਰ ਡੇਰਾ ਸਮਰਥਕਾਂ ਦਾ ਰੂਖ ਸਾਫ ਨਹੀਂ ਹੈ। ਅੰਬਾਲਾ ਲੋਕ ਸਭਾ ਖੇਤਰ ਦੇ ਹਲਕੇ ਅੰਬਾਲਾ ਸ਼ਹਿਰ, ਅੰਬਾਲਾ ਛਾਉਣੀ, ਮੁਲਾਨਾ, ਨਾਰਾਇਣਗੜ੍ਹ, ਕਾਲਕਾ ਤੇ ਯਮੁਨਾਨਗਰ 'ਚ ਉਨ੍ਹਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਡੇਰਾ ਮੁਖੀ ਜੇਲ 'ਚ ਹਨ ਹਾਲੇ ਇਹ ਦੇਖਿਆ ਜਾਣਾ ਹੈ ਕਿ ਰਾਜਨੇਤਾ ਵੋਟਾਂ ਲਈ ਹੁਣ ਕਿਸ ਦੇ ਅੱਗੇ ਅਪੀਲ ਕਰਦੇ ਹਨ ਤੇ ਬਾਬਾ ਕਿਸ 'ਤੇ ਮਿਹਰਬਾਨ ਹੁੰਦੇ ਹਨ। ਅੰਬਾਲਾ 'ਚ ਨਿਰੰਕਾਰੀ ਨੁਮਾਇੰਦਿਆਂ ਦੀ ਗਿਣਤੀ ਵੀ ਠੀਕ ਹੈ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਰੂਖ ਦਾ ਵੀ ਅੰਬਾਲਾ ਦੇ ਨਤੀਜਿਆਂ 'ਤੇ ਅਸਰ ਪੈਂਦਾ ਹੈ।
ਕੀ ਹੈ ਨਸਲੀ ਸਮੀਕਰਨ?
ਪੰਜਾਬ ਤੋਂ ਵੱਖ ਹੋ ਕੇ ਹਰਿਆਣਾ ਦੇ ਨਵਾਂ ਪ੍ਰਦੇਸ਼ ਬਣਨ ਤੋਂ ਬਾਅਦ ਅੰਬਾਲਾ ਲੋਕ ਸਭਾ ਸੁਰੱਖਿਅਤ ਸੀਟ ਹਮੇਸ਼ਾ ਤੋਂ ਕਾਫੀ ਖਾਸ ਰਹੀ ਹੈ। ਚੰਡੀਗੜ੍ਹ ਨਾਲ ਲੱਗਦੇ ਅੰਬਾਲਾ ਲੋਕ ਸਭਾ ਚੋਣ ਖੇਤਰ ਦੇ ਤਹਿਤ ਆਉਣ ਵਾਲੇ 9 ਵਿਧਾਨ ਸਭਾ ਖੇਤਰਾਂ 'ਚ ਮੁਲਾਨਾ ਤੇ ਸਾਢੌਰਾ ਰਿਜ਼ਰਵ ਹਨ, ਜਦਕਿ ਅੰਬਾਲਾ ਸ਼ਹਿਰ, ਅੰਬਾਲਾ ਛਾਉਣੀ, ਕਾਲਕਾ, ਪੰਚਕੂਲਾ, ਯਮੁਨਾਨਗਰ ਤੇ ਜਗਾਦਰੀ ਦੇ ਪਿੰਡ ਵੀ ਜੁੜੇ ਹੋਏ ਹਨ। ਜੋ ਸ਼ਹਿਰੀ ਇਲਾਕਾ ਹੀ ਹੈ। ਇਥੇ 45 ਫਿਸਦੀ ਵੋਟਰ ਅਨੁਸੂਚਿਤ ਤੇ ਪਿਛੜੇ ਵਰਗ ਦੇ ਹਨ ਪਰ ਇਥੇ ਬ੍ਰਾਹਮਣ, ਬਨੀਆ, ਪੰਜਾਬੀ ਤੇ ਰਾਜਪੂਤ ਵੋਟ ਬੈਂਕ ਵੀ ਇੰਨਾ ਵੱਡਾ ਹੈ ਕਿ ਉਮੀਦਵਾਰ ਦੀ ਜਿਤ-ਹਾਰ ਦੇ ਫੈਸਲੇ 'ਚ ਉਨ੍ਹਾਂ ਦੀ ਭੂਮਿਕਾ ਅਹਿਮ ਹੁੰਦੀ ਰਹੀ ਹੈ।
ਨਸਲੀ ਲਿਹਾਜ਼ ਤੋਂ ਦੇਖਿਆ ਜਾਵੇ ਤਾਂ ਇਥੇ
ਅਨੁਸੂਚਿਤ ਜਾਤੀ |
2.72 ਲੱਖ |
ਪਿਛੜੀ ਜਾਤੀ |
90,000 |
ਵਾਲਮਿਕੀ |
99,000 |
ਅਰੋੜਾ ਖੱਤਰੀ |
1.72 ਲੱਖ |
ਬ੍ਰਾਹਮਣ |
1.55 ਲੱਖ |
ਬਨੀਆ, ਮਹਾਜਨ |
1.20 ਲੱਖ |
ਰਾਜਪੂਤ |
73,000 |
ਜੱਟ |
1.15 ਲੱਖ |
ਗੁਰਜਰ |
75,000 |
ਮੁਸਲਿਮ |
37,000 |
ਲਬਾਨਾ |
35,000 |
ਕੰਬੋਜ |
22,000 |
ਝੀਵਰ |
56,000 |
ਸਿੱਖ (ਜੱਟ ਸਿੱਖ) |
1.10 ਲੱਖ |
ਸ਼ੈਲਜਾ ਤੇ ਕਟਾਰੀਆ 2-2- ਵਾਰ ਰਹੇ ਸੰਸਦ
ਕਟਾਰੀਆ ਮੌਜੂਦਾ ਲੋਕ ਸਭਾ ਸੰਸਦ ਮੈਂਬਰ ਹਨ ਤੇ ਕੁਮਾਰੀ ਸ਼ੈਲਜਾ ਰਾਜਸਭਾ ਸੰਸਦ। ਦੋਵੇਂ ਹੀ ਇਸ ਲੋਕ ਸਭਾ ਖੇਤਰ 'ਚ 2-2 ਵਾਰ ਸੰਸਦ ਮੈਂਬਰ ਚੁਣੇ ਜਾ ਚੁੱਕੇ ਹਨ। ਇਨੈਲੋ, ਆਪ ਤੇ ਬਸਪਾ ਵੀ ਆਪਣੇ ਤਰੀਕੇ ਨਾਲ ਚੋਣ 'ਚ ਲੱਗੇ ਹਨ ਪਰ ਬੀਜੇਪੀ ਲਈ ਇਸ ਵਾਰ ਪਿਛਲੇ ਚੋਣ ਵਰਗਾ ਮਹੌਲ ਦਿਖਾਈ ਨਹੀਂ ਦਿੰਦਾ। ਦਿਹਾਤੀ ਇਲਾਕਿਆਂ 'ਚ ਕਟਾਰੀਆ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਦੋਸ਼ ਹੈ ਕਿ ਕਟਾਰੀਆ ਆਪਣੇ ਕਾਰਜਕਾਲ ਦੌਰਾਨ ਲੋਕਾਂ ਤੋਂ ਦੂਰ ਰਹੇ। ਹਾਲਾਂਕਿ ਆਪਣੇ ਪ੍ਰਚਾਰ 'ਚ ਕਟਾਰੀਆ ਕੇਂਦਰ ਸਰਕਾਰ ਦੇ ਕੰਮ ਦਾ ਹਿਸਾਬ ਕਿਤਾਬ ਦੇਖ ਰਹੇ ਹਨ।
ਵਾਡਰਾ ਨੇ ਪੀ.ਐੱਮ. ਮੋਦੀ ਨੂੰ ਕਿਹਾ, 'ਮੇਰੇ ਖਿਲਾਫ ਵਿਅਕਤੀਗਤ ਹਮਲੇ ਕਰਨਾ ਬੰਦ ਕਰੋ'
NEXT STORY