ਟੋਰਾਂਟੋ- ਕੈਨੇੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇਨੀਂ ਦਿਨੀਂ ਕਿਸੇ ਕੁੜੀ ਨਾਲ ਚੱਕਰ ਚੱਲ ਰਿਹਾ ਹੈ। ਹਾਲ ਹੀ ਵਿਚ ਟਰੂਡੋ ਅਮਰੀਕੀ ਗਾਇਕਾ ਕੈਟੀ ਪੈਰੀ ਨਾਲ ਕੈਨੇਡਾ ਦੇ ਮਾਂਟਰੀਅਲ ਸ਼ਹਿਰ ਵਿੱਚ ਡਿਨਰ ਕਰਦੇ ਨਜ਼ਰ ਆਏ। TMZ ਦੀ ਇੱਕ ਰਿਪੋਰਟ ਅਨੁਸਾਰ ਕੈਟੀ ਅਤੇ ਟਰੂਡੋ 28 ਜੁਲਾਈ, 2025 ਦੀ ਰਾਤ ਨੂੰ ਮਾਂਟਰੀਅਲ ਦੇ 'ਲੇ ਵਿਅਲੋਨ' ਰੈਸਟੋਰੈਂਟ ਵਿੱਚ ਮਿਲੇ ਸਨ। ਇਹ ਗੱਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਦੋਹਾਂ ਦੀ ਇਸ ਮੁਲਾਕਾਤ ਦਾ ਇੱਕ ਵੀਡੀਓ ਇਸ ਸਮੇਂ ਇੰਟਰਨੈੱਟ 'ਤੇ ਵੀ ਟ੍ਰੈਂਡ ਕਰ ਰਿਹਾ ਹੈ। ਦੋਵਾਂ ਦੇ ਡਿਨਰ ਦੀਆਂ ਇਹ ਝਲਕੀਆਂ ਸੋਸ਼ਲ ਮੀਡੀਆ 'ਤੇ ਦਿਖਾਈ ਦੇ ਰਹੀਆਂ ਹਨ, ਜਿਸ ਵਿੱਚ ਕੈਟੀ ਪੈਰੀ ਅਤੇ ਟਰੂਡੋ ਇੱਕੋ ਮੇਜ਼ 'ਤੇ ਇੱਕ ਦੂਜੇ ਨਾਲ ਗੱਲਾਂ ਕਰਦੇ ਦਿਖਾਈ ਦੇ ਰਹੇ ਹਨ ਅਤੇ ਉਹ ਆਹਮੋ-ਸਾਹਮਣੇ ਬੈਠੇ ਹਨ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਕੈਟੀ ਦਾ ਪਿਛਲੇ 9 ਸਾਲਾਂ ਦਾ ਉਸਦੇ ਮੰਗੇਤਰ ਓਰਲੈਂਡੋ ਬਲੂਮ ਨਾਲ ਰਿਸ਼ਤਾ ਵੀ ਟੁੱਟ ਗਿਆ ਹੈ। ਦੂਜੇ ਪਾਸੇ ਟਰੂਡੋ ਵੀ ਦੋ ਸਾਲ ਪਹਿਲਾਂ ਯਾਨੀ 2023 ਤੋਂ ਆਪਣੀ ਪਤਨੀ ਤੋਂ ਵੱਖ ਰਹਿ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਸਿੰਗਾਪੁਰ ਦੇ ਰਾਸ਼ਟਰਪਤੀ ਸੱਤ ਭਾਰਤੀ ਕਾਮਿਆਂ ਨਾਲ ਕਰਨਗੇ ਮੁਲਾਕਾਤ
ਹੁਣ ਇਸ ਡਿਨਰ ਡੇਟ ਦੀਆਂ ਝਲਕਾਂ ਦੇ ਨਾਲ ਕੈਟੀ ਅਤੇ ਟਰੂਡੋ ਨੂੰ ਇਸ ਤਰ੍ਹਾਂ ਦੇ ਰੈਸਟੋਰੈਂਟ ਵਿੱਚ ਦੇਖਣ ਨਾਲ ਡੇਟਿੰਗ ਦੀਆਂ ਅਫਵਾਹਾਂ ਤੇਜ਼ ਹੋ ਗਈਆਂ ਹਨ। ਇਨ੍ਹੀਂ ਦਿਨੀਂ ਕੈਟੀ ਪੈਰੀ ਕੈਨੇਡਾ ਦੇ ਦੌਰੇ 'ਤੇ ਹੈ। ਹਾਲਾਂਕਿ ਕੈਟੀ ਅਤੇ ਟਰੂਡੋ ਦੀ ਇਹ ਮੁਲਾਕਾਤ ਕਿਸੇ ਆਮ ਸੇਲਿਬ੍ਰਿਟੀ ਵਰਗੀ ਨਹੀਂ ਸੀ ਕਿਉਂਕਿ ਇਸ ਦੌਰਾਨ ਉਨ੍ਹਾਂ ਦੇ ਬਹੁਤ ਸਾਰੇ ਸੁਰੱਖਿਆ ਗਾਰਡ ਵੀ ਸਖ਼ਤ ਨਿਗਰਾਨੀ 'ਤੇ ਨਜ਼ਰ ਆਏ। ਵੈਸੇ ਦੋਵੇਂ ਇਸ ਡਿਨਰ 'ਤੇ ਬਹੁਤ ਆਰਾਮਦਾਇਕ ਦਿਸੇ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਕਾਕਟੇਲ ਦੇ ਨਾਲ-ਨਾਲ ਝੀਂਗਾ ਵਰਗੇ ਸੁਆਦੀ ਭੋਜਨ ਦਾ ਆਨੰਦ ਮਾਣਿਆ। ਇਹ ਵੀ ਦੱਸਿਆ ਗਿਆ ਹੈ ਕਿ ਖਾਣਾ ਖਾਣ ਤੋਂ ਬਾਅਦ ਕੈਟੀ ਅਤੇ ਟਰੂਡੋ ਦੋਵੇਂ ਸਟਾਫ ਅਤੇ ਸ਼ੈੱਫ ਦਾ ਧੰਨਵਾਦ ਕਰਨ ਲਈ ਖੁਦ ਉਸ ਰੈਸਟੋਰੈਂਟ ਦੀ ਰਸੋਈ ਵਿੱਚ ਗਏ ਸਨ।
ਕੈਟੀ ਇਸ ਸਮੇਂ ਕੈਨੇਡਾ ਦੇ ਦੌਰੇ 'ਤੇ ਹੈ ਅਤੇ ਓਟਾਵਾ ਅਤੇ ਮਾਂਟਰੀਅਲ ਵਿੱਚ ਪ੍ਰਦਰਸ਼ਨ ਕਰਨ ਜਾ ਰਹੀ ਹੈ। 'ਫਾਇਰਵਰਕ' ਗਾਇਕਾ ਕੈਟੀ ਪੈਰੀ ਓਰਲੈਂਡੋ ਬਲੂਮ ਤੋਂ ਵੱਖ ਹੋਣ ਤੋਂ ਬਾਅਦ ਸਿੰਗਲ ਹੈ। ਹਾਲਾਂਕਿ ਕੈਟੀ ਦੀ ਓਰਲੈਂਡੋ ਤੋਂ ਇੱਕ ਧੀ ਹੈ। ਜਦਕਿ ਜਸਟਿਨ ਟਰੂਡੋ ਨੇ 18 ਸਾਲ ਦੇ ਵਿਆਹ ਤੋਂ ਬਾਅਦ ਅਗਸਤ 2023 ਵਿੱਚ ਪਤਨੀ ਸੋਫੀ ਗ੍ਰੇਗੋਇਰ ਤੋਂ ਵੱਖ ਹੋਣ ਦਾ ਐਲਾਨ ਕੀਤਾ, ਜਿਸਦੇ ਤਿੰਨ ਬੱਚੇ ਹਨ। ਹਾਲਾਂਕਿ ਕੈਟੀ ਅਤੇ ਟਰੂਡੋ ਦਾ ਇਹ ਡਿਨਰ ਕਿਸ ਲਈ ਸੀ, ਇਸ ਬਾਰੇ ਕੁਝ ਵੀ ਪੁਸ਼ਟੀ ਨਹੀਂ ਹੋਈ ਹੈ, ਪਰ ਸੋਸ਼ਲ ਮੀਡੀਆ 'ਤੇ ਅਟਕਲਾਂ ਜ਼ੋਰਾਂ 'ਤੇ ਹਨ। ਹੁਣ ਲੋਕ ਸੋਸ਼ਲ ਮੀਡੀਆ 'ਤੇ ਸਵਾਲ ਉਠਾ ਰਹੇ ਹਨ ਕਿ ਕੀ ਇਹ ਸਿਰਫ਼ ਇੱਕ ਦੋਸਤਾਨਾ ਮੁਲਾਕਾਤ ਸੀ ਜਾਂ ਦੋਵੇਂ ਡੇਟਿੰਗ ਕਰ ਰਹੇ ਹਨ? ਖੈਰ ਇਹ ਜੋੜਾ ਰਾਤੋ-ਰਾਤ ਇੰਟਰਨੈੱਟ ਸੈਂਸੇਸ਼ਨ ਬਣ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਇਟਲੀ ਦੇ ਸ਼ਹਿਰ ਲਵੀਨੀਉ 'ਚ ਮਹਾਨ ਭਗਵਤੀ ਜਾਗਰਣ ਦਾ ਆਯੋਜਨ
NEXT STORY