ਨੈਸ਼ਨਲ ਡੈਸਕ- ਨਾਸਾ, ਇਸਰੋ ਜਾਂ ਸਪੇਸ ਐਕਸ ਵਰਗੀਆਂ ਏਜੰਸੀਆਂ ਵਿਚ ਚੁਣੇ ਜਾਣ ਮਗਰੋਂ ਪੁਲਾੜ ਯਾਤਰੀ ਨੂੰ ਬੇਹੱਦ ਮੁਸ਼ਕਲ ਟ੍ਰੇਨਿੰਗ ਦਿੱਤੀ ਜਾਂਦੀ ਹੈ। ਯਾਤਰੀਆਂ ਨੂੰ ਏਜੰਸੀਆਂ ਵਲੋਂ ਤਿੰਨ ਤੋਂ ਚਾਰ ਸਾਲ ਤੱਕ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਂਦੀ ਹੈ। ਪੁਲਾੜ ਦੀਆਂ ਸੂਖਮ-ਗਰੈਵਿਟੀ ਸਥਿਤੀਆਂ 'ਚ ਮਾਸਪੇਸ਼ੀਆਂ ਅਤੇ ਹੱਡੀਆਂ ਦੀ ਤਾਕਤ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਪੁਲਾੜ ਯਾਤਰੀਆਂ ਨੂੰ ਜ਼ੀਰੋ ਗਰੈਵਿਟੀ ਉਡਾਣਾਂ 'ਚ ਵਿਸ਼ੇਸ਼ ਵਰਕਆਉਟ, ਸਪਿਨ ਸੈਂਟਰ ਸਿਖਲਾਈ ਅਤੇ ਸੰਤੁਲਨ ਟੈਸਟ ਦਿੱਤੇ ਜਾਂਦੇ ਹਨ। ਇਸ ਤੋਂ ਬਾਅਦ ਪਾਣੀ ਦੇ ਅੰਦਰ ਸਿਖਲਾਈ ਦਿੱਤੀ ਜਾਂਦੀ ਹੈ।
ਟ੍ਰੇਨਿੰਗ ਦੀ ਵਿਸਥਾਰਿਤ ਪ੍ਰਕਿਰਿਆ:
-ਪਹਿਲਾਂ ਯਾਤਰੀ ਦੀ ਫਿਜ਼ੀਕਲ ਫਿਟਨੈੱਸ ਨੂੰ ਟੈਸਟ ਕੀਤਾ ਜਾਂਦਾ ਹੈ।
-ਫਿਰ ਸਪੇਸ ਸੈਂਟਰ ਟ੍ਰੇਨਿੰਗ, ਅੰਡਰਵਾਟਰ ਐਕਟੀਵਿਟੀਜ਼ ਅਤੇ ਸੂਟ ਪਹਿਨ ਕੇ ਰਿਹਰਸਲ ਕਰਵਾਈ ਜਾਂਦੀ ਹੈ।
-ਉਨ੍ਹਾਂ ਨੂੰ ਐਮਰਜੈਂਸੀ ਲਾਈਫ ਸਪੋਰਟ ਸਿਸਟਮ ਵਰਗੀਆਂ ਸਥਿਤੀਆਂ ਲਈ ਵੀ ਤਿਆਰ ਕੀਤਾ ਜਾਂਦਾ ਹੈ।
ਸਪੇਸ ਸੂਟ ਦੀ ਭੂਮਿਕਾ:
ਇਹ ਸੂਟ ਨਾ ਸਿਰਫ਼ ਤਕਨਾਲੋਜੀ ਦਾ ਅਸਧਾਰਣ ਉਦਾਹਰਣ ਹੈ, ਸਗੋਂ ਇਹ ਯਾਤਰੀ ਦੀ ਜ਼ਿੰਦਗੀ ਦੀ ਰੱਖਿਆ ਲਈ ਬਹੁਤ ਹੀ ਮਹੱਤਵਪੂਰਨ ਹੈ। ਇਹ ਇਕ ਛੋਟੇ ਅੰਤਰਿਕਸ਼ ਯਾਨ ਵਰਗਾ ਕੰਮ ਕਰਦਾ ਹੈ। ਇਸ ‘ਈਵੀਏ ਸੂਟ’ ਵਿੱਚ 14 ਤੋਂ ਵੱਧ ਪਰਤਾਂ ਹੁੰਦੀਆਂ ਹਨ ਜੋ -250 ਡਿਗਰੀ ਤੋਂ +120 ਡਿਗਰੀ ਤਕ ਦੇ ਤਾਪਮਾਨ ਤੋਂ ਰੱਖਿਆ ਕਰਦੀਆਂ ਹਨ। ਸੂਟ ਵਿੱਚ ਇੱਕ ਤਰਲ ਕੂਲਿੰਗ ਅਤੇ ਵੈਂਟੀਲੇਸ਼ਨ ਗਾਰਮੈਂਟ (LCVG)ਹੈ, ਜੋ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਦਾ ਹੈ। ਸੂਟ ਵਿੱਚ 100% ਆਕਸੀਜਨ ਸਪਲਾਈ ਕਰਨ ਲਈ ਇੱਕ ਪ੍ਰਾਇਮਰੀ ਲਾਈਫ ਸਪੋਰਟ ਸਿਸਟਮ ਹੈ।
ਸਭ ਤੋਂ ਅੰਦਰਲੀ ਪਰਤ ਨੂੰ LCVG ਕਿਹਾ ਜਾਂਦਾ ਹੈ। ਇਹ ਇਕ ਜਾਲੀਦਾਰ ਫੈਬਰਿਕ ਹੈ ਜਿਸ ਨਾਲ ਪਤਲੀਆਂ ਟਿਊਬਾਂ ਜੁੜੀਆਂ ਹੁੰਦੀਆਂ ਹਨ। ਇਸ ਵਿੱਚੋਂ ਠੰਡਾ ਪਾਣੀ ਵਗਦਾ ਹੈ, ਜੋ ਸਰੀਰ ਦੀ ਗਰਮੀ ਨੂੰ ਦੂਰ ਕਰਦਾ ਹੈ। ਇਸ ਦੇ ਉੱਪਰਲੀਆਂ ਪਰਤਾਂ ਨਮੀ ਕੰਟਰੋਲ, ਚਮੜੀ ਦੀ ਸੁਰੱਖਿਆ ਅਤੇ ਦਬਾਅ ਕੰਟਰੋਲ ਲਈ ਬਣਾਈਆਂ ਗਈਆਂ ਹਨ। ਵਿਚਕਾਰਲੇ ਹਿੱਸੇ ਵਿੱਚ ਡੈਫਲੋਨ ਅਤੇ ਨਿਓਪ੍ਰੀਨ ਵਰਗੀਆਂ ਸਮੱਗਰੀਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਸੂਟ ਨੂੰ ਹਵਾਦਾਰ ਅਤੇ ਲਚਕਦਾਰ ਰੱਖਦੀਆਂ ਹਨ। ਆਖਰੀ ਸਤਹ 'ਤੇ ਇਕ ਰਿਫਲੈਕਟਿਵ ਕੋਟਿੰਗ ਹੁੰਦੀ ਹੈ, ਜੋ ਸੂਰਜ ਦੀ ਤੀਬਰ ਗਰਮੀ ਨੂੰ ਪੁਲਾੜ ਵਿੱਚ ਵਾਪਸ ਪ੍ਰਤੀਬਿੰਬਤ ਕਰਦੀ ਹੈ। ਹਿਊਮਨ ਸਿਸਟਮ ਲੈਬ ਨਾਲ ਜੁੜੇ ਸਪੇਸ ਤਕਨਾਲੋਜੀ ਮਾਹਰ ਡਾ. ਪਾਲ ਹੈਮੰਡ ਦੇ ਅਨੁਸਾਰ ਹਰ ਪਰਤ ਸੂਟ ਵਿਚ ਜਾਨ ਪਾਉਂਦੀ ਹੈ।
ਕੋਲਕਾਤਾ ਸਮੂਹਿਕ ਬਲਾਤਕਾਰ ਮਾਮਲਾ: ਦੋਸ਼ੀਆਂ ਦੀ ਪਹਿਲੀ ਤਸਵੀਰ ਆਈ ਸਾਹਮਣੇ
NEXT STORY