ਕਹਿੰਦੇ ਹਨ ਸ਼ੱਕ ਦੀ ਬੀਮਾਰੀ ਜਿਸ ਦੇ ਅੰਦਰ ਹੈ, ਉਸ ਦੇ ਕੋਲ ਦੁੱਖਾਂ ਦਾ ਸਮੁੰਦਰ ਹੈ ਸ਼ੱਕ ਕਰਨ ਦੀ ਬੀਮਾਰੀ ਹੁਣ ਆਮ ਹੋ ਚੁੱਕੀ ਹੈ, ਇਸ ਨਾਲ ਸਮਾਜਿਕ ਅਤੇ ਖਾਸ ਤੌਰ ’ਤੇ ਵਿਆਹੁਤਾ ਰਿਸ਼ਤਿਆਂ ’ਚ ਦਰਾੜ ਇਕ ਵੱਡੀ ਸਮੱਸਿਆ ਬਣ ਚੁੱਕੀ ਹੈ। ਜਿਵੇਂ ਹੀ ਮਹਿਸੂਸ ਹੁੰਦਾ ਹੈ ਕਿ ਕਿਸੇ ਦੀ ਪਤਨੀ ਜਾਂ ਪ੍ਰੇਮਿਕਾ ਉਸ ਨੂੰ ਧੋਖਾ ਦੇ ਰਹੀ ਹੈ ਜਾਂ ਫਿਰ ਕਿਸੇ ਦਾ ਪਤੀ ਜਾਂ ਪ੍ਰੇਮੀ ਧੋਖਾ ਦੇ ਰਹੇ ਹਨ ਤਾਂ ਰਿਸ਼ਤੇ ਦੀ ਬੁਨਿਆਦ ’ਤੇ ਸਵਾਲ ਖੜ੍ਹਾ ਹੋ ਜਾਂਦਾ ਹੈ। ਅਕਸਰ ਸ਼ੱਕ ਹੀ ਰਿਸ਼ਤਿਆਂ ’ਚ ਦਰਾੜ ਪਾਉਂਦਾ ਹੈ, ਇਹ ਸ਼ੱਕ ਹੀ ਸਨਮ ਨੂੰ ਬੇਵਫਾ ਕਰਾਰ ਦਿੰਦਾ ਹੈ ਪਰ ਜੇਕਰ ਇਲਾਜ ਅਤੇ ਵਿਗਿਆਨ ਦੀ ਦ੍ਰਿਸ਼ਟੀ ਨਾਲ ਗੱਲ ਕਰੀਏ ਤਾਂ ਇਹ ਇਕ ਮਾਨਸਿਕ ਬੀਮਾਰੀ ਵੀ ਹੋ ਸਕਦੀ ਹੈ।
ਖਬਰਾਂ ਦੇ ਮੁਤਾਬਕ ਕੁਝ ਸਮੇਂ ਪਹਿਲਾਂ ਆਗਰਾ ਦੇ ਮਾਨਸਿਕ ਸਿਹਤ ਇੰਸਟੀਚਿਊਟ ’ਚ ਇਲਾਜ ਕਰਾ ਰਹੀ ਮਹਿਲਾ ਨੂੰ ਸ਼ੱਕ ਸੀ ਕਿ ਉਸ ਦਾ ਪਤੀ ਬੇਵਫਾ ਹੈ, ਕਿਸੇ ਹੋਰ ਨਾਲ ਪਿਆਰ ਕਰਦਾ ਹੈ। ਘਰ ’ਚ ਸੀ. ਸੀ. ਟੀ. ਵੀ. ਵੀ ਲਗਵਾ ਦਿੱਤੇ, ਪਤੀ ਦਾ ਮੋਬਾਈਲ ਵੀ ਚੈੱਕ ਕਰਨ ਲੱਗੀ ਪਰ ਸ਼ੱਕ ਦੂਰ ਨਹੀਂ ਹੋਇਆ ਪਰ ਮਾਨਸਿਕ ਇਲਾਜ ਤੋਂ ਬਾਅਦ ਉਹ ਹੁਣ ਠੀਕ ਹੈ। ਮਰਦਾਂ ਦੇ ਮਾਮਲੇ ’ਚ ਵੀ ਅਜਿਹੀਆਂ ਸਥਿਤੀਆਂ ਪਾਈਆਂ ਜਾਂਦੀਆਂ ਹਨ।
ਮਨੋਵਿਗਿਆਨ ਦੇ ਅਨੁਸਾਰ ਸ਼ੱਕ ਦੀ ਬੀਮਾਰੀ ਵੀ ‘ਸਿਜੋਫ੍ਰੇਨੀਆ’ ਹੈ ਅਤੇ ਕੈਮੀਕਲ ਲੋਚਾ ਭਾਵ ਡੋਪਾਮਿਨ ਨਿਊਰੋਟ੍ਰਾਂਸਮਿਟਰ ਦੇ ਪੱਧਰ ’ਚ ਅਸੰਤੁਲਨ ਨਾਲ ਇਹ ਬੀਮਾਰੀ ਹੋ ਰਹੀ ਹੈ। ਜੈਨੇਟਿਕ, ਤਣਾਅ ਸਮੇਤ ਕਈ ਹੋਰ ਕਾਰਨ ਡੋਪਾਮਿਨ ਪੱਧਰ ’ਚ ਅਸੰਤੁਲਨ ਪੈਦਾ ਕਰ ਦਿੰਦੇ ਹਨ ਇਸ ’ਚ ਕੰਨ ’ਚ ਆਵਾਜ਼ ਆਉਂਦੀ ਹੈ ਅਤੇ ਸ਼ੱਕ ਹੋਣ ਲੱਗਦਾ ਹੈ। ਇਹ ਬੀਮਾਰੀ ਮਰਦਾਂ ’ਚ ਪੜ੍ਹਾਈ ਅਤੇ ਕਰੀਅਰ ਦੇ ਸਮੇਂ ’ਚ ਹੁੰਦੀ ਹੈ, ਇਸ ਨੂੰ ਉਹ ਗੰਭੀਰਤਾ ਨਾਲ ਨਹੀਂ ਲੈਂਦੇ ਹਨ। ਮਹਿਲਾਵਾਂ ’ਚ 30 ਸਾਲ ਦੀ ਉਮਰ ਦੇ ਬਾਅਦ ਬੀਮਾਰੀ ਦੇ ਲੱਛਣ ਿਦਖਾਈ ਿਦੰਦੇ ਹਨ। ਸ਼ੱਕ ਦੀ ਆਦਤ ਨਾਲ ਵਿਆਹੁਤਾ ਜੀਵਨ ’ਚ ਵਿਵਾਦ ਸ਼ੁਰੂ ਹੋ ਜਾਂਦਾ ਹੈ।
ਸਿਜੋਫ੍ਰੇਨੀਆ ਦੇ ਮਰੀਜ਼ ਦੀ ਸੋਚਣ ਦੀ ਯੋਗਤਾ ਵੀ ਇਸ ਬੀਮਾਰੀ ਦੇ ਕਾਰਨ ਪ੍ਰਭਾਵਿਤ ਹੁੰਦੀ ਹੈ। ਅਸਲ ’ਚ ਤੁਹਾ਼ਡੇ ਪਤੀ ਜਾਂ ਪਤਨੀ ਇਕ ਦੂਜੇ ਨਾਲ ਧੋਖਾ ਕਰ ਰਹੇ ਹਨ, ਇਸ ਸ਼ੱਕ ਨੂੰ ਪਨਾਹ ਦੇਣਾ ਭਾਵ ਉਸ ਨੀਂਹ ’ਚ ਦਰਾੜ ਪੈਦਾ ਕਰਨਾ ਹੈ ਜਿਸ ਨਾਲ ਤੁਹਾਡਾ ਰਿਸ਼ਤਾ ਬਣਿਆ ਹੈ।
ਅਤੇ ਜੇਕਰ ਤੁਸੀਂ ਇਨ੍ਹਾਂ ਵਿਚਾਰਾਂ ਨੂੰ ਇਕ ਪਲ ਦੇ ਲਈ ਵੀ ਜਗ੍ਹਾ ਦਿੰਦੇ ਹੋ ਤਾਂ ਤੁਸੀਂ ਇਨ੍ਹਾਂ ’ਚ ਇਸ ਤਰ੍ਹਾਂ ਫਸੋਗੋ ਕਿ ਫਿਰ ਉਨ੍ਹਾਂ ਤੋਂ ਪ੍ਰਭਾਵਿਤ ਹੋਏ ਬਿਨਾਂ ਬਾਹਰ ਨਿਕਲਣ ਦੀ ਸੰਭਾਵਨਾ ਨਾ ਦੇ ਬਰਾਬਰ ਹੋ ਜਾਵੇਗੀ। ਇਹੀ ਕਾਰਨ ਹੈ ਕਿ ਜਦੋਂ ਤੱਕ ਸੰਭਵ ਹੋਵੇ ਤਾਂ ਤੁਸੀਂ ਅਜਿਹੇ ਵਿਚਾਰਾਂ ਤੋਂ ਦੂਰ ਹੀ ਰਹੋ।
ਜਿੱਥੇ ਬਹੁਤ ਜ਼ਿਆਦਾ ਲਗਾਅ ਹੁੰਦਾ ਹੈ, ਉਥੇ ਬਹੁਤ ਜ਼ਿਆਦਾ ਸ਼ੱਕ ਪੈਦਾ ਹੁੰਦਾ ਹੈ। ਅਤੇ ਫਿਰ ਸ਼ੱਕ ਦਾ ਇਹ ਕੀੜਾ ਤੁਹਾਨੂੰ ਅੰਦਰ ਘੇਰ ਲੈਂਦਾ ਹੈ। ਜਦੋਂ ਦੂਜੇ ਵਿਅਕਤੀ ਦੀ ਗੱਲਬਾਤ ਜਾਂ ਆਚਰਣ ਤੁਹਾਡੀ ਆਸ ਨਾਲੋਂ ਥੋੜ੍ਹਾ ਜਿਹਾ ਵੀ ਅਲੱਗ ਹੁੰਦਾ ਹੈ ਤਾਂ ਸ਼ੱਕ ਦੇ ਵਿਚਾਰ ਪੈਦਾ ਹੋਣ ਲੱਗਦੇ ਹਨ। ਜੇਕਰ ਤੁਹਾਡਾ ਸਾਥੀ ਦੇਰ ਨਾਲ ਘਰ ਆਉਂਦਾ ਹੈ ਤਾਂ ਉਸ ਨੂੰ ਸਮਝਾਓ ਅਤੇ ਉਸ ਨੂੰ ਕਾਰਨ ਦੱਸੋ ਪਰ ਸ਼ੱਕ ਨਾ ਕਰੋ।
ਜਦੋਂ ਤੁਸੀਂ ਸ਼ੱਕ ਕਰਨ ਲੱਗਦੇ ਹੋ ਤਾਂ ਤੁਸੀਂ ਸਾਰੀਆਂ ਗੱਲਾਂ ’ਚ ਆਮ ਨਾਲੋਂ ਜ਼ਿਆਦਾ ਪੈਣਾ ਸ਼ੁਰੂ ਕਰ ਦਿੰਦੇ ਹੋ। ਇਸ ਨਾਲ ਸ਼ੱਕ ਹੋਰ ਵੀ ਜ਼ਿਆਦਾ ਵਧਦਾ ਹੈ। ਤੁਸੀਂ ਰਾਤ ਨੂੰ ਸੌਂ ਨਹੀਂ ਸਕਦੇ, ਖਾਣ ਨੂੰ ਮੰਨ ਨਹੀਂ ਕਰਦਾ ਅਤੇ ਕਿਸੇ ਵੀ ਕੰਮ ’ਚ ਤੁਹਾਨੂੰ ਸ਼ਾਂਤੀ ਨਹੀਂ ਮਿਲਦੀ। ਇਹ ਵਿਚਾਰ ਤੁਹਾਨੂੰ ਘੇਰੀ ਰੱਖਦੇ ਹਨ ਅਤੇ ਤੁਸੀਂ ਦੁਖੀ ਹੋ ਜਾਂਦੇ ਹੋ।
ਅਸਲ ’ਚ ਸ਼ੱਕ ਕਰਨਾ ਸਾਰੇ ਦੁੱਖਾਂ ਦਾ ਮੂਲ ਕਾਰਨ ਹੈ। ਸ਼ੱਕ ਦੁੱਖ ਦੇ ਸਿਵਾਏ ਕੁਝ ਨਹੀਂ ਹੈ। ਜ਼ਿਆਦਾ ਸ਼ੱਕ ਕਰਨ ਲੱਗੇ ਤਾਂ ਇਸ ਦਾ ਦੁੱਖ ਮੌਤ ਦੇ ਬਰਾਬਰ ਬਣ ਜਾਂਦਾ ਹੈ। ਜਿਸ ਪਲ ਸ਼ੱਕ ਪੈਦਾ ਹੋਵੇ ਉਸੇ ਪਲ ਇਸ ਨੂੰ ਵਧਣ ਨਾ ਦਿਓ। ਨਹੀਂ ਤਾਂ ਉਹ ਤੁਹਾਨੂੰ ਸ਼ਾਂਤੀ ਨਾਲ ਨਹੀਂ ਰਹਿਣ ਦੇਵੇਗਾ। ਰਿਸ਼ਤੇ ’ਚ ਸ਼ੱਕ ਪੈਦਾ ਹੋਣ ਲੱਗਦੇ ਹਨ ਤਾਂ ਕਈ ਲੋਕ ਇਕ ਦੂਜੇ ਨਾਲ ਗੱਲ ਤੱਕ ਕਰਨਾ ਵੀ ਪਸੰਦ ਨਹੀਂ ਕਰਦੇ ਹਨ। ਕਈ ਵਾਰ ਸ਼ੱਕ ਦੇ ਕਾਰਨ ਪਿਆਰ ਦੇ ਰਿਸ਼ਤੇ ਟੁੱਟ ਜਾਂਦੇ ਹਨ। ਉਂਝ ਵੀ ਸ਼ੱਕ ਕਰਨਾ ਮੁਹੱਬਤ ਲਈ ਜ਼ਹਿਰ ਹੈ।
ਡਾ.ਵਰਿੰਦਰ ਭਾਟੀਆ
ਧਨਖੜ ਨੇ ਕਿਉਂ ਦਿੱਤਾ ਅਸਤੀਫ਼ਾ ?
NEXT STORY