ਛਪਰਾ : ਬਿਹਾਰ ਵਿੱਚ ਸਾਰਨ ਜ਼ਿਲ੍ਹੇ ਦੇ ਕੋਪਾ ਅਤੇ ਗੜਖਾ ਥਾਣਾ ਖੇਤਰਾਂ ਵਿੱਚ ਦਾਜ ਦੀ ਮੰਗ ਨੂੰ ਲੈ ਕੇ ਦੋ ਵਿਆਹੁਤਾ ਔਰਤਾਂ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਕੋਪਾ ਥਾਣਾ ਖੇਤਰ ਦੇ ਤਰਵਾਨ ਪੋਝੀਆ ਪਿੰਡ ਦੇ ਨਿਵਾਸੀ ਰਾਜੂ ਕੁਮਾਰ ਮਹਾਤੋ ਦੀ ਪਤਨੀ ਪੁਸ਼ਪਾ ਦੇਵੀ (25) ਦਾ ਉਸਦੇ ਸਹੁਰਿਆਂ ਨੇ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਉਕਤ ਲੋਕ ਘਰੋਂ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਕੋਈ ਮੈਨੂੰ ਰੋਕ ਕੇ ਦਿਖਾਵੇ... 20 ਦਸੰਬਰ ਤੱਕ ਇੱਥੇ ਹੀ ਹਾਂ! ਕੰਸਰਟ ਦੌਰਾਨ ਦਿਲਜੀਤ ਦੋਸਾਂਝ ਦੀ ਲਲਕਾਰ
ਇਸ ਮਾਮਲੇ ਵਿੱਚ ਮ੍ਰਿਤਕਾ ਦੇ ਪਿਤਾ ਕਾਮੇਸ਼ਵਰ ਮਹਤੋ, ਜੋ ਦਾਉਦਪੁਰ ਥਾਣਾ ਖੇਤਰ ਦੇ ਲਾਗੁਨੀ ਟੋਲਾ ਪਿੰਡ ਦੇ ਰਹਿਣ ਵਾਲੇ ਹਨ, ਨੇ ਪੁਲਸ ਨੂੰ ਦਿੱਤੀ ਅਰਜ਼ੀ ਵਿੱਚ ਕਿਹਾ ਹੈ ਕਿ ਸ਼ਨੀਵਾਰ ਨੂੰ ਪੁਸ਼ਪਾ ਦੇ ਸਹੁਰਿਆਂ ਦੇ ਗੁਆਂਢੀਆਂ ਨੇ ਉਸਨੂੰ ਫ਼ੋਨ ਕਰਕੇ ਕਿਹਾ ਕਿ ਉਸਦੀ ਧੀ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਸਹੁਰੇ ਵਾਲੇ ਘਰੋਂ ਭੱਜ ਗਏ ਹਨ। ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ।
ਇਹ ਵੀ ਪੜ੍ਹੋ : ਨਵੰਬਰ ਮਹੀਨੇ ਸਕੂਲਾਂ 'ਚ ਛੁੱਟੀਆਂ ਹੀ ਛੁੱਟੀਆਂ! 11 ਦਿਨ ਰਹਿਣਗੇ ਬੰਦ, ਚੈਕ ਕਰੋ ਸੂਬਿਆਂ ਦੀ ਸੂਚੀ
ਇੱਕ ਹੋਰ ਘਟਨਾ ਵਿੱਚ ਗੜਖਾ ਥਾਣਾ ਖੇਤਰ ਦੇ ਸਰਗਤ੍ਰੀ ਪਿੰਡ ਦੇ ਰਹਿਣ ਵਾਲੇ ਰਾਜੂ ਕੁਮਾਰ ਦੀ ਪਤਨੀ ਬਿੱਟੂ ਦੇਵੀ (27) ਦਾ ਉਸਦੇ ਸਹੁਰਿਆਂ ਨੇ ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਕਤਲ ਕਰ ਦਿੱਤਾ। ਇਸ ਮਾਮਲੇ ਵਿੱਚ ਮ੍ਰਿਤਕਾ ਦੇ ਮਾਪਿਆਂ, ਜੋ ਮਸਰਾਖ ਪੁਲਸ ਸਟੇਸ਼ਨ ਖੇਤਰ ਦੇ ਵਸਨੀਕ ਹਨ, ਨੇ ਪੁਲਸ ਨੂੰ ਦਿੱਤੀ ਇੱਕ ਅਰਜ਼ੀ ਵਿੱਚ ਕਿਹਾ ਕਿ ਉਨ੍ਹਾਂ ਦੀ ਧੀ ਬਿੱਟੂ ਦਾ ਕਤਲ ਉਸਦੇ ਸਹੁਰਿਆਂ ਨੇ ਇਸ ਲਈ ਕੀਤਾ, ਕਿਉਂਕਿ ਉਨ੍ਹਾਂ ਦੀਆਂ ਦਾਜ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਸਨ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚ ਗਈ, ਜਿਸ ਨੇ ਐਫਆਈਆਰ ਦਰਜ ਕੀਤੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ। ਦੋਵਾਂ ਥਾਣਿਆਂ ਦੀ ਪੁਲਿਸ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ : ਜਾਣੋ ਕਦੋਂ ਮਨਾਏ ਜਾਣਗੇ ਧਨਤੇਰਸ, ਦੀਵਾਲੀ, ਭਾਈ ਦੂਜ, ਛਠ ਪੂਜਾ ਸਣੇ ਹੋਰ ਤਿਉਹਾਰ, ਪੜ੍ਹ ਲਓ ਪੂਰੀ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜੇਲ੍ਹ 'ਚੋਂ ਭੱਜੇ ਕੈਦੀਆਂ ਦੇ ਮਾਮਲੇ 'ਚ ਵੱਡੀ ਕਾਰਵਾਈ ! CM ਵਿਜੇ ਨੇ DSP ਨੂੰ ਕੀਤਾ ਸਸਪੈਂਡ
NEXT STORY