ਗ੍ਰੇਟਰ ਨੋਇਡਾ— ਸ਼ਹਿਰ ਦੇ ਗਾਮਾ-2 ਸਥਿਤ ਡੀ.ਪੀ. ਸਕੂਲ 'ਚ ਸਾਢੇ ਤਿੰਨ ਸਾਲ ਦੀ ਨਰਸਰੀ ਦੀ ਵਿਦਿਆਰਥਣ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਦੇ ਸਵਿਮਿੰਗ ਪੂਲ 'ਤੇ ਲਾਈਫ ਗਾਰਡ ਦੇ ਅਹੁਦੇ 'ਤੇ ਤਾਇਨਾਤ ਦੋਸ਼ੀ ਨੇ ਬੱਚੀ ਨਾਲ ਦਰਿੰਦਗੀ ਕੀਤੀ। ਮੈਡੀਕੋ ਲੀਗਲ ਜਾਂਚ 'ਚ ਬਲਾਤਕਾਰ ਦੀ ਪੁਸ਼ਟੀ ਹੋਣ ਤੋਂ ਬਾਅਦ ਪੀੜਤ ਦੇ ਪਰਿਵਾਰ ਵਾਲਿਆਂ ਨੇ ਦੋਸ਼ੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ।
ਬੱਚੀ ਵਲੋਂ ਦੋਸ਼ੀ ਨੂੰ ਪਹਿਚਾਨਣ ਤੋਂ ਬਾਅਦ ਪੱਛਮੀ ਬੰਗਾਲ ਨਿਵਾਸੀ ਲਾਈਫ ਗਾਰਡ ਚੰਡੀ ਦਾਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਘਟਨਾ ਵੀਰਵਾਰ ਸਕੂਲ ਟਾਈਮ ਦੀ ਹੈ ਪਰ ਸਕੂਲ ਪ੍ਰਬੰਧਨ ਦੋ ਦਿਨ ਵਾਰਦਾਤ ਨੂੰ ਲੁਕਾਉਣ 'ਚ ਲੱਗਿਆ ਰਿਹਾ। ਸੂਰਜਪੁਰ 'ਚ ਕਾਸਨਾ ਕੋਤਵਾਲੀ ਨਿਵਾਸੀ ਵਿਅਕਤੀ ਨੇ ਰਿਪੋਰਟ ਦਰਜ ਕਰਵਾਈ ਕਿ ਉਸ ਦੀ ਸਾਢੇ ਤਿੰਨ ਸਾਲ ਦੀ ਬੱਚੀ ਡੀ.ਪੀ.ਸਕੂਲ 'ਚ ਨਰਸਰੀ ਦੀ ਵਿਦਿਆਰਥਣ ਹੈ। ਵੀਰਵਾਰ ਨੂੰ ਉਨ੍ਹਾਂ ਦੀ ਬੱਚੀ ਸਕੂਲ ਗਈ ਸੀ। ਜਦੋਂ ਉਹ ਦੁਪਹਿਰੇ ਲਗਭਗ 2 ਵਜੇ ਸਕੂਲ ਤੋਂ ਘਰ ਪਰਤੀ ਤਾਂ ਉਸ ਨੇ ਆਪਣੀ ਮਾਂ ਨੂੰ ਦਰਜ ਹੋਣ ਬਾਰੇ ਦੱਸਿਆ। ਗੰਭੀਰਤਾ ਨਾਲ ਪੁੱਛਗਿੱਛ ਕਰਨ 'ਤੇ ਅਣਹੋਣੀ ਦਾ ਸ਼ੱਕ ਹੋਇਆ। ਇਸ ਦੇ ਚੱਲਦੇ ਪਰਿਵਾਰ ਵਾਲਿਆਂ ਨੇ ਬੱਚੀ ਦੀ ਦਿੱਲੀ ਦੇ ਜੀ.ਟੀ.ਬੀ. ਹਸਪਤਾਲ 'ਚ ਮੈਡੀਕੋ ਲੀਗਲ ਜਾਂਚ ਕਰਵਾਈ। ਇਸ 'ਚ ਰੇਪ ਦੀ ਪੁਸ਼ਟੀ ਹੋਣ ਤੋਂ ਬਾਅਦ ਪਰਿਵਾਰ ਨੇ ਸੂਰਜਪੁਰ ਪੁਲਸ ਥਾਣੇ 'ਚ ਰਿਪੋਰਟ ਦਰਜ ਕਰਵਾਈ।
ਲਾਈਫ ਗਾਰਡ ਵੱਲ ਦੇਖ ਰੋ ਪਈ ਮਾਸੂਮ
ਐੱਫ.ਆਈ.ਆਰ. ਦਰਜ ਕਰਵਾਉਣ ਤੋਂ ਬਾਅਦ ਪਰਿਵਾਰ ਵਾਲੇ ਪੁਲਸ ਨੂੰ ਲੈ ਕੇ ਡੀ.ਪੀ. ਸਕੂਲ ਪਹੁੰਚੇ। ਇਥੇ ਬੱਚੀ ਨੇ ਉਂਗਲੀ ਦਿਖਾ ਕੇ ਦੋਸ਼ੀ ਚੰਡੀ ਦਾਸ ਨਿਵਾਸੀ ਪਿੰਡ ਕੁਮਾਰ ਦੀਹੀ, ਥਾਣਾ ਪੰਡੇਸ਼ਵਰ, ਜ਼ਿਲਾ ਬਰਧਮਾਨ (ਪੱਛਮੀ ਬੰਗਾਲ) ਦੀ ਪਛਾਣ ਕੀਤੀ ਤੇ ਰੋਣ ਲੱਗ ਗਈ। ਐੱਸ.ਪੀ. ਦੇਹਾਤ ਅਸ਼ੀਸ਼ ਨੇ ਕਿਹਾ ਕਿ ਪਰਿਵਾਰ ਵਾਲਿਆਂ ਦੀ ਤਹਿਰੀਰ 'ਤੇ ਰੇਪ ਤੇ ਪਾਕਸੋ ਐਕਟ ਦੀ ਧਾਰਾ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ 'ਚ ਸੀਸੀਟੀਵੀ ਫੁਟੇਜ ਵੀ ਸੀਲ ਕਰ ਲਈ ਗਈ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਕੋਰਟ 'ਚ ਪੇਸ਼ ਕਰ ਦਿੱਤਾ ਜਾਵੇਗਾ।
PNG ਨਾਲ ਘੱਟ ਹੋਵੇਗਾ ਵਾਰਾਨਸੀ ਦਾ ਪ੍ਰਦੂਸ਼ਣ : ਮੋਦੀ
NEXT STORY