ਬਲੀਆ (ਏਜੰਸੀ) - ਉੱਤਰ ਪ੍ਰਦੇਸ਼ ’ਚ ਬਲੀਆ ਜ਼ਿਲ੍ਹੇ ਦੇ ਗੜਵਾਰ ਥਾਣਾ ਖੇਤਰ ’ਚ ਦੁਰਗਾ ਮੂਰਤੀ ਵਿਸਰਜਨ ਦੀ ਸ਼ੋਭਾ ਯਾਤਰਾ ਦੇਖਣ ਗਏ ਦਲਿਤ ਭਾਈਚਾਰੇ ਦੇ ਲੋਕਾਂ ’ਤੇ ਇਕ ਸਮੂਹ ਦੇ ਕਥਿਤ ਹਮਲੇ ’ਚ 4 ਲੋਕ ਜ਼ਖਮੀ ਹੋ ਗਏ। ਪੁਲਸ ਉਪ ਕਪਤਾਨ ਸਤੀਸ਼ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ’ਚ ਪੁਲਸ ਅਨੁਸਾਰ ਗੜਵਾਰ ਥਾਣੇ ’ਚ ਸਥਾਨਕ ਵਿਅਕਤੀ ਦੀ ਸ਼ਿਕਾਇਤ ’ਤੇ ਸੁਭਾਸ਼ ਰਾਜਭਰ, ਮੁਕੇਸ਼ ਰਾਜਭਰ, ਪ੍ਰਦੀਪ, ਅਭੈ, ਪ੍ਰਿੰਸ ਅਤੇ ਸੌਰਭ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਪਰਿਵਾਰ ਦੀ ਮਾਂ ਚਿੰਤਪੂਰਨੀ ਨੇ ਪੂਰੀ ਕੀਤੀ ਮਨੋਕਾਮਨਾ! ਚੜ੍ਹਾਇਆ 1.5 ਕਿਲੋ ਚਾਂਦੀ ਦਾ ਛਤਰ
ਦੂਜੇ ਪਾਸੇ ਐੱਫ. ਆਈ. ਆਰ. ਅਨੁਸਾਰ ਘਟਨਾ 21 ਅਕਤੂਬਰ ਨੂੰ ਗੜਵਾਰ ਥਾਣਾ ਖੇਤਰ ’ਚ ਦਈ ਅਸਥਾਨ ਨੇੜੇ ਉਸ ਸਮੇਂ ਹੋਈ, ਜਦੋਂ ਦੁਰਗਾ ਮੂਰਤੀ ਵਿਸਰਜਨ ਦੀ ਸ਼ੋਭਾ ਯਾਤਰਾ ਉੱਥੋਂ ਲੰਘ ਰਹੀ ਸੀ। ਸ਼ਿਕਾਇਤ ਅਨੁਸਾਰ ਮੁਲਜ਼ਮ ਕਥਿਤ ਤੌਰ ’ਤੇ ਲਾਠੀ-ਡੰਡੇ ਤੇ ਹੋਰ ਹਥਿਆਰ ਲੈ ਕੇ ਉੱਥੇ ਪਹੁੰਚੇ ਅਤੇ ਪੱਪੂ ਕੁਮਾਰ ਤੇ ਪੰਕਜ ਕੁਮਾਰ ਨੂੰ ਜਾਤੀਸੂਚਕ ਅਪਸ਼ਬਦ ਕਹੇ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਜਦੋਂ ਹਰਿੰਦਰ ਅਤੇ ਅਜੀਤ ਵਿਚ-ਬਚਾਅ ਕਰਨ ਪਹੁੰਚੇ ਤਾਂ ਮੁਲਜ਼ਮਾਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕਰ ਦਿੱਤੀ। ਇਸ ਘਟਨਾ ’ਚ ਚਾਰੇ ਲੋਕ ਜ਼ਖਮੀ ਹੋ ਗਏ। ਦੋਸ਼ ਹੈ ਕਿ ਹਮਲਾਵਰ ਪੀੜਤਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ : 'ਜੈ ਮਾਤਾ ਦੀ...; ਪੰਜਾਬੀ ਪਰਿਵਾਰ ਨੇ ਇੱਛਾ ਪੂਰੀ ਹੋਣ 'ਤੇ ਮਾਂ ਜਵਾਲਾ ਜੀ ਮੰਦਰ 'ਚ ਚੜ੍ਹਾਇਆ ਸੋਨੇ ਦਾ ਛੱਤਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਕੂਲ ਦੀ ਇਮਾਰਤ 'ਚ ਰੱਖੇ ਬੰਬ! ਛੁੱਟੀ ਲਈ ਵਿਦਿਆਰਥਣ ਨੇ ਰੱਚੀ ਸਾਜ਼ਿਸ਼, ਪੁਲਸ ਨੂੰ ਪਈਆਂ ਭਾਜੜਾਂ
NEXT STORY