ਸ਼੍ਰੀਨਗਰ — ਜੰਮੂ-ਕਸ਼ਮੀਰ ਵਿਚ ਵਿਰੋਧੀ ਸਿਆਸੀ ਪਾਰਟੀਆਂ ਨੇ 15 ਫਰਵਰੀ ਤੋਂ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਧਿਆਨ ਵਿਚ ਰਖਦਿਆਂ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਵਲੋਂ ਚੋਣ ਲੜਨ ਵਾਲੇ ਉਮੀਦਵਾਰਾਂ ਦੀਆਂ ਅੱਖਾਂ ਵਿਚ ਤੇਜ਼ਾਬ ਸੁੱਟਣ ਸਬੰਧੀ ਦਿੱਤੀ ਗਈ ਧਮਕੀ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਵਿਰੋਧੀ ਸਿਆਸੀ ਪਾਰਟੀਆਂ ਨੇ ਮਹਿਬੂਬਾ ਮੁਫਤੀ ਸਰਕਾਰ ਨੂੰ ਪੰਚਾਇਤੀ ਚੋਣਾਂ ਸਬੰਧੀ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਕਰਨ ਦੀ ਬੇਨਤੀ ਕੀਤੀ ਹੈ ਤਾਂ ਜੋ ਲੋਕ ਵੱਧ-ਚੜ੍ਹ ਕੇ ਚੋਣਾਂ ਵਿਚ ਹਿੱਸਾ ਲੈ ਸਕਣ। ਇਕ ਅਣਪਛਾਤੇ ਵਿਅਕਤੀ ਨੇ ਆਡੀਓ ਕਲਿਪ ਜਾਰੀ ਕਰ ਕੇ ਉਕਤ ਧਮਕੀ ਦਿੱਤੀ ਹੈ। ਇਸ ਗੱਲ ਦਾ ਸ਼ੱਕ ਹੈ ਕਿ ਉਪਰੋਕਤ ਵਿਅਕਤੀ ਹਿਜ਼ਬੁਲ ਦਾ ਕਮਾਂਡਰ ਰਿਆਜ਼ ਨਾਇਕੂ ਹੋ ਸਕਦਾ ਹੈ। ਇਹ ਧਮਕੀ ਫੇਸਬੁੱਕ ਅਤੇ ਵਟਸਐਪ ਸਮੇਤ ਕਈ ਸੋਸ਼ਲ ਮੀਡੀਆ ਸਾਈਟਾਂ 'ਤੇ ਸੁਣੀ ਜਾ ਸਕਦੀ ਹੈ।
ਸਾਊਦੀ ਅਰਬ ਸਰਕਾਰ ਨੇ ਸਮੁੰਦਰੀ ਰਸਤੇ ਹੱਜ ਯਾਤਰਾ ਲਈ ਦਿੱਤੀ ਪ੍ਰਵਾਨਗੀ
NEXT STORY